Planning To Visit The Maldives ? : ਭਾਰਤੀਆਂ ਦੇ ਬਾਈਕਾਟ ਨਾਲ ਝਟਕਾ ਖਾ ਚੁੱਕਿਆ ਮਾਲਦੀਵ ਹੁਣ ਫਿਰ ਕਰ ਰਿਹਾ ਹੈ ਇਹ ਵੱਡੀ ਗਲਤੀ, ਜਾਣੋ ਪੂਰਾ ਮਾਮਲਾ
Planning To Visit The Maldives ? : ਮਾਲਦੀਵ ਦੁਨੀਆ ਦੇ ਸਭ ਤੋਂ ਮਹਿੰਗੇ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ। ਉੱਥੇ ਹੀ ਵੱਡੀ ਗਿਣਤੀ 'ਚ ਭਾਰਤੀ ਸੈਲਾਨੀ ਵੀ ਦੇਖੇ ਜਾਂਦੇ ਹਨ। ਹਾਲਾਂਕਿ ਮਾਲਦੀਵ ਸਰਕਾਰ ਦੇ ਨਵੇਂ ਫੈਸਲੇ ਨਾਲ ਉੱਥੇ ਜਾਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਨੂੰ ਝਟਕਾ ਲੱਗ ਸਕਦਾ ਹੈ। ਮਾਲਦੀਵ ਸਰਕਾਰ 1 ਦਸੰਬਰ 2024 ਤੋਂ ਐਗਜ਼ਿਟ ਫੀਸ ਵਧਾਉਣ ਜਾ ਰਹੀ ਹੈ। ਇਸ ਫੈਸਲੇ ਦਾ ਸਿੱਧਾ ਅਸਰ ਮਾਲਦੀਵ ਤੋਂ ਰਵਾਨਾ ਹੋਣ ਵਾਲੇ ਯਾਤਰੀਆਂ 'ਤੇ ਪਵੇਗਾ।
ਜਾਣੋ ਕੀ ਹੈ ਨਵਾਂ ਨਿਯਮ
ਨਵੇਂ ਨਿਯਮ ਦੇ ਤਹਿਤ ਯਾਤਰੀਆਂ ਨੂੰ ਆਪਣੀ ਫਲਾਈਟ ਦੀ ਕਲਾਸ ਦੇ ਹਿਸਾਬ ਨਾਲ ਜ਼ਿਆਦਾ ਫੀਸ ਦੇਣੀ ਪਵੇਗੀ। ਇਹ ਟੈਕਸ ਸਾਰੇ ਗੈਰ-ਮਾਲਦੀਵ ਨਿਵਾਸੀਆਂ 'ਤੇ ਲਾਗੂ ਹੋਵੇਗਾ, ਚਾਹੇ ਉਨ੍ਹਾਂ ਦੀ ਉਮਰ ਕੋਈ ਵੀ ਹੋਵੇ।
ਜਾਣੋ ਕਿੰਨ੍ਹਾਂ ਵਧੇਗਾ ਕਿਰਾਇਆ
ਇਕ ਰਿਪੋਰਟ ਮੁਤਾਬਕ ਮਾਲਦੀਵ ਤੋਂ ਰਵਾਨਾ ਹੋਣ ਵਾਲੇ ਲੋਕਾਂ ਨੂੰ ਫਲਾਈਟ ਦੀ ਕਲਾਸ ਦੇ ਹਿਸਾਬ ਨਾਲ ਜ਼ਿਆਦਾ ਪੈਸੇ ਦੇਣੇ ਹੋਣਗੇ। ਉਦਾਹਰਣ ਵਜੋਂ, ਇਕਾਨਮੀ ਕਲਾਸ ਵਿਚ ਯਾਤਰਾ ਕਰਨ ਵਾਲਿਆਂ ਨੂੰ 50 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਪਹਿਲਾਂ ਇਹ 30 ਡਾਲਰ ਸੀ। ਇਸ ਦੇ ਨਾਲ ਹੀ ਬਿਜ਼ਨੈੱਸ ਕਲਾਸ 'ਚ ਸਫਰ ਕਰਨ ਵਾਲਿਆਂ ਨੂੰ 120 ਡਾਲਰ ਦੇਣੇ ਹੋਣਗੇ। ਪਹਿਲਾਂ ਇਹ 60 ਡਾਲਰ ਸੀ। ਇਸ ਦੇ ਨਾਲ ਹੀ, ਪਹਿਲੀ ਸ਼੍ਰੇਣੀ ਵਿੱਚ ਯਾਤਰਾ ਕਰਨ ਵਾਲਿਆਂ ਨੂੰ $240 ਦਾ ਭੁਗਤਾਨ ਕਰਨਾ ਹੋਵੇਗਾ, ਜੋ ਪਹਿਲਾਂ $90 ਸੀ। ਪ੍ਰਾਈਵੇਟ ਜੈੱਟ ਰਾਹੀਂ ਰਵਾਨਾ ਹੋਣ ਵਾਲੇ ਲੋਕਾਂ ਨੂੰ 480 ਡਾਲਰ ਅਦਾ ਕਰਨੇ ਪੈਣਗੇ। ਪਹਿਲਾਂ ਇਹ 120 ਡਾਲਰ ਸੀ।
ਇਸ ਤੋਂ ਇਲਾਵਾ ਲੰਦਨ ਤੋਂ ਆਉਣ ਵਾਲੇ ਲੋਕਾਂ ਤੋਂ ਵੀ ਉਨਾ ਹੀ ਟੈਕਸ ਵਸੂਲਿਆ ਜਾਵੇਗਾ ਜਿੰਨਾ ਦਿੱਲੀ ਤੋਂ ਆਉਣ ਵਾਲੇ ਲੋਕਾਂ ਤੋਂ ਵਸੂਲਿਆ ਜਾਵੇਗਾ। ਮਾਲਦੀਵ ਇਨਲੈਂਡ ਰੈਵੇਨਿਊ ਅਥਾਰਟੀ ਨੇ ਦੇਸ਼ ਦੇ ਵੇਲਾਨਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰੱਖ-ਰਖਾਅ ਲਈ ਮਾਲੀਆ ਪੈਦਾ ਕਰਨ ਲਈ ਨਵੰਬਰ ਵਿੱਚ ਟੈਕਸ ਵਧਾਉਣ ਦਾ ਐਲਾਨ ਕੀਤਾ ਸੀ।
ਸ਼ਾਇਦ ਕੁਝ ਸੈਲਾਨੀਆਂ ਨੂੰ ਨਵੇਂ ਖਰਚਿਆਂ ਬਾਰੇ ਵੀ ਪਤਾ ਵੀ ਨਹੀਂ ਚੱਲੇਗਾ। ਇਹ ਖਰਚੇ ਏਅਰਲਾਈਨ ਟਿਕਟਾਂ ਦੀ ਕੀਮਤ ਵਿੱਚ ਸ਼ਾਮਲ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਮਾਲਦੀਵ ਲਈ ਉਡਾਣ ਭਰਨ ਵਾਲੀ ਇੱਕ ਸਟਾਰਟਅਪ ਆਲ-ਬਿਜ਼ਨਸ-ਕਲਾਸ ਏਅਰਲਾਈਨ ਨੇ ਗਾਹਕਾਂ ਨੂੰ ਨਵੇਂ ਟੈਕਸ ਤੋਂ ਬਚਣ ਲਈ 30 ਨਵੰਬਰ ਤੋਂ ਪਹਿਲਾਂ ਆਪਣੀਆਂ ਟਿਕਟਾਂ ਖਰੀਦਣ ਦੀ ਸਲਾਹ ਦਿੱਤੀ ਹੈ।
ਭਾਰਤੀਆਂ ਦੇ ਗੁੱਸੇ ਕਾਰਨ ਮਾਲਦੀਵ ਨੂੰ ਨੁਕਸਾਨ ਉਠਾਉਣਾ ਪਿਆ
ਪੀਐਮ ਮੋਦੀ ਇਸ ਸਾਲ ਦੇ ਸ਼ੁਰੂ ਵਿੱਚ ਲਕਸ਼ਦੀਪ ਦਾ ਦੌਰਾ ਕਰ ਚੁੱਕੇ ਹਨ। ਇਸ ਨਾਲ ਜੁੜੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਲਕਸ਼ਦੀਪ ਦਾ ਦੌਰਾ ਕਰਨ ਦੀ ਅਪੀਲ ਕੀਤੀ ਸੀ। ਮਲਦੀਪ ਨੂੰ ਪੀਐਮ ਦਾ ਇਹ ਬਿਆਨ ਪਸੰਦ ਨਹੀਂ ਆਇਆ ਅਤੇ ਕਈ ਨੇਤਾਵਾਂ ਨੇ ਵਿਵਾਦਿਤ ਬਿਆਨ ਵੀ ਦਿੱਤੇ ਹਨ।
ਮਾਲਦੀਵ ਦੇ ਨੇਤਾਵਾਂ ਦੇ ਬਿਆਨ ਤੋਂ ਬਾਅਦ ਭਾਰਤੀਆਂ ਨੇ ਇਸ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਦੋਵਾਂ ਦੇਸ਼ਾਂ ਦੇ ਸਬੰਧ ਵੀ ਵਿਗੜ ਗਏ ਸਨ। ਭਾਰਤੀਆਂ ਦੇ ਬਾਈਕਾਟ ਨਾਲ ਮਾਲਦੀਵ ਹੈਰਾਨ ਰਹਿ ਗਿਆ। ਇਸ ਦੌਰਾਨ ਮਾਲਦੀਵ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਘਟੀ ਅਤੇ ਲਕਸ਼ਦੀਪ ਪਹੁੰਚਣ ਵਾਲਿਆਂ ਦੀ ਗਿਣਤੀ ਵਧੀ।
ਇਹ ਵੀ ਪੜ੍ਹੋ : Rule Changes from 1 December : LPG ਗੈਸ ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ ਚਾਰਜ ਤੱਕ, 1 ਦਸੰਬਰ ਤੋਂ ਬਦਲ ਰਹੇ ਹਨ ਇਹ ਨਿਯਮ
- PTC NEWS