ਖਰਾਬ ਹੋਏ ਡਰਾਈਵਿੰਗ ਲਾਇਸੈਂਸ ਨੂੰ ਬਣਾਉ ਨਵਾਂ, ਇਥੇ ਜਾਣੋ PVC ਕਾਰਡ 'ਚ ਬਦਲਣ ਦਾ ਤਰੀਕਾ
PVC Card DL: ਇਸ ਬਾਰੇ ਤਾਂ ਹਰ ਕੋਈ ਜਾਂਦਾ ਹੀ ਹੈ ਕਿ ਅੱਜਕਲ ਭਾਰਤ ਸਰਕਾਰ ਸਾਰੇ ਡਰਾਈਵਿੰਗ ਲਾਇਸੈਂਸ (license) ਪੀਵੀਸੀ ਕਾਰਡਾਂ ਦੇ ਰੂਪ 'ਚ ਪੇਸ਼ ਕਰਦੀ ਹੈ ਜੋ ਇੱਕ ਸਮਾਰਟ ਡਰਾਈਵਿੰਗ ਲਾਇਸੈਂਸ ਹੈ ਜਿਸ 'ਚ ਇੱਕ ਸਿਮ ਕਾਰਡ ਵਰਗੀ ਇੱਕ ਚਿੱਪ ਹੁੰਦੀ ਹੈ। ਦਸ ਦਈਏ ਕਿ ਇਹ ਇੱਕ ਵਾਟਰਪਰੂਫ ਕਾਰਡ ਹੈ, ਜੋ ਮੌਸਮ ਤੋਂ ਪ੍ਰਭਾਵਿਤ ਨਹੀਂ ਹੁੰਦਾ ਅਤੇ ਨਾਲ ਹੀ ਇਹ ਬਹੁਤ ਮਜ਼ਬੂਤ ਵੀ ਹੁੰਦਾ ਹੈ। ਅਜਿਹੇ 'ਚ ਜੇਕਰ ਤੁਹਾਡੇ ਕੋਲ ਅਜੇ ਵੀ ਪੁਰਾਣਾ ਫਟਿਆ ਹੋਇਆ ਡਰਾਈਵਿੰਗ ਲਾਇਸੰਸ ਹੈ, ਤਾਂ ਤੁਸੀਂ ਇਸਨੂੰ ਪੀਵੀਸੀ ਕਾਰਡ 'ਚ ਬਦਲ ਸਕਦੇ ਹੋ ਅਤੇ ਇਸਨੂੰ ਵਧੇਰੇ ਟਿਕਾਊ ਅਤੇ ਸੁਰੱਖਿਅਤ ਬਣਾ ਸਕਦੇ ਹੋ। ਤਾਂ ਆਉ ਜਾਣਦੇ ਹਾਂ ਪੁਰਾਣੇ ਡਰਾਈਵਿੰਗ ਲਾਇਸੈਂਸ (PVC Card) ਨੂੰ ਪੀਵੀਸੀ ਕਾਰਡ 'ਚ ਬਦਲਣ ਦਾ ਆਸਾਨ ਤਰੀਕਾ।
ਲੋੜੀਂਦੇ ਦਸਤਾਵੇਜ਼: ਆਧਾਰ ਕਾਰਡ, ਪੁਰਾਣਾ ਡਰਾਈਵਿੰਗ ਲਾਇਸੈਂਸ।
ਚਾਰਜ: ਦਸ ਦਈਏ ਕਿ ਤੁਹਾਨੂੰ PVC ਕਾਰਡ ਨੂੰ ਅਪਗ੍ਰੇਡ ਕਰਨ ਲਈ ਤੁਹਾਨੂੰ 200 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ।
ਸਮਾਂ ਸੀਮਾ: ਪੀਵੀਸੀ ਕਾਰਡ ਨੂੰ ਅਪਗ੍ਰੇਡ ਕਰਨ ਦੀ ਪ੍ਰਕਿਰਿਆ 'ਚ ਲਗਭਗ 30 ਦਿਨ ਲੱਗਦੇ ਹਨ।
PVC ਕਾਰਡ DL ਕਿਤਾਬ ਸ਼ੈਲੀ ਡੀਐਲ ਨਾਲੋਂ ਵਧੇਰੇ ਟਿਕਾਊ ਹੈ। ਕਿਉਂਕਿ ਇਹ ਪਾਣੀ, ਧੂੜ ਅਤੇ ਖੁਰਚਿਆਂ ਤੋਂ ਸੁਰੱਖਿਅਤ ਰਹਿੰਦਾ ਹੈ। PVC ਕਾਰਡ DL 'ਚ ਸੁਰੱਖਿਆ ਵਿਸ਼ੇਸ਼ਤਾਵਾਂ ਹਨ ਜੋ ਇਸਨੂੰ ਜਾਅਲੀ ਤੋਂ ਬਚਾਉਂਦੀਆਂ ਹਨ। ਦਸ ਦਈਏ ਕਿ ਇਸ 'ਚ ਇੱਕ ਮਾਈਕ੍ਰੋਚਿੱਪ ਹੁੰਦੀ ਹੈ ਜਿਸ 'ਚ ਡਰਾਈਵਰ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ।
-