Jalandhar Grenade Attack ਮਾਮਲੇ ’ਚ ਵੱਡਾ ਅਪਡੇਟ; ਪੁਲਿਸ ਨੇ ਮਾਮਲੇ ’ਚ ਸ਼ਾਮਲ ਫੌਜੀ ਨੂੰ ਕੀਤਾ ਗ੍ਰਿਫਤਾਰ
Jalandhar Grenade Attack Case News : ਪੰਜਾਬ ਪੁਲਿਸ ਨੇ ਜਲੰਧਰ ਵਿੱਚ ਇੱਕ ਯੂਟਿਊਬਰ ਦੇ ਘਰ 'ਤੇ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਹਮਲਾ ਮਾਮਲੇ ’ਚ ਭਾਰਤੀ ਫੌਜ ਦੇ ਰਾਜੌਰੀ ਦੇ ਨੁਸ਼ਹਿਰਾ ਸੈਕਟਰ ਤੋਂ ਸੁਖਚੈਨ ਸਿੰਘ ਫੌਜੀ ਨੂੰ ਜਲੰਧਰ ਦੇਹਾਤ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਗ੍ਰੇਨੇਡ ਸੁੱਟਣ ਵਾਲਿਆਂ ਨੂੰ ਭਾਰਤੀ ਫੌਜ ਦਾ ਫੌਜੀ ਗ੍ਰੇਨੇਡ ਚਲਾਉਣ ਦੀ ਟ੍ਰੇਨਿੰਗ ਦਿੰਦਾ ਸੀ। ਗ੍ਰਿਫਤਾਰ ਕੀਤਾ ਗਿਆ ਫੌਜੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਨ ਬਦਾਰ ਦਾ ਰਹਿਣ ਵਾਲਾ ਹੈ।
ਦੱਸ ਦਈਏ ਕਿ ਯੂਟਿਊਬਰ ਦੇ ਗ੍ਰੇਨੇਡ ਹਮਲੇ ’ਚ ਗ੍ਰਿਫਤਾਰ ਕੀਤੇ ਗਏ ਯਮੁਨਾ ਨਗਰ ਤੋਂ ਹਾਰਦਿਕ ਦੇ ਮੋਬਾਈਲ ਤੋਂ ਇੱਕ ਵੀਡੀਓ ਮਿਲੀ ਸੀ। ਇਹ ਵੀ ਜਾਣਕਾਰੀ ਹਾਸਿਲ ਹੋਈ ਹੈ ਕਿ ਗ੍ਰੇਨੇਡ ਕਿਵੇਂ ਚਲਾਉਣਾ ਹੈ ਕਿਵੇਂ ਸੁੱਟਣਾ ਹੈ ਸਬੰਧਿਤ ਜਾਣਕਾਰੀ ਜਸ਼ਾਨ ਅਖਸਰ ’ਤੇ ਮਿਲੀ ਸੀ।
ਖੈਰ ਦੂਜੇ ਪਾਸੇ ਕੇਂਦਰੀ ਏਜੰਸੀ ਐਨਆਈਏ ਨੇ ਵੀ ਇਸ ਮਾਮਲੇ ਦੀ ਤਫਤੀਸ਼ ਹੁਣ ਅੱਗੇ ਵਧਾਈ ਮੁਲਜ਼ਮਾਂ ਕੋਲੋਂ ਖੁਦ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ : HIV Positivity rate : ਪੰਜਾਬ 'ਚ ਤੇਜ਼ੀ ਨਾਲ ਪੈਰ ਪਸਾਰ ਰਹੀ Aids ਦੀ ਬਿਮਾਰੀ ! ਕੇਂਦਰ ਦੀ ਤਾਜ਼ਾ ਰਿਪੋਰਟ 'ਚ ਸੰਕਰਮਣ ਦਰ 3 ਗੁਣਾ ਵੱਧ ਦਰਜ
- PTC NEWS