Attari Wagah Border ’ਤੇ ਕੀਤੇ ਜਾਣ ਵਾਲੀ ਰਿਟ੍ਰੀਟ ਸੈਰੇਮਨੀ ’ਚ ਕੀਤੇ ਗਏ ਵੱਡੇ ਬਦਲਾਅ, ਸੈਲਾਨੀਆਂ ਵੱਲੋਂ ਕੀਤੀ ਜਾ ਰਹੀ ਇਹ ਮੰਗ
Attari Wagah Border News : ਅਟਾਰੀ ਵਾਹਘਾ ਬਾਰਡਰ ’ਤੇ ਬੀਐਸਐਫ ਵੱਲੋਂ ਕੀਤੇ ਜਾਣ ਵਾਲੀ ਰਿਟ੍ਰੀਟ ਸੈਰੇਮਨੀ ’ਤੇ ਵੀ ਪਹਿਲਗਾਮ ਅੱਤਵਾਦੀ ਹਮਲੇ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਰੋਸ ਦੇ ਚੱਲਦੇ ਬੀਐਸਐਫ ਵੱਲੋਂ ਕੀਤੇ ਜਾਣ ਵਾਲੀ ਰਿਟ੍ਰੀਟ ਸੈਰੇਮਨੀ ’ਚ ਕਈ ਵੱਡੇ ਬਦਲਾਅ ਕੀਤੇ ਗਏ ਹਨ।
ਕੀਤੇ ਗਏ ਵੱਡੇ ਬਦਲਾਅ ਦੇ ਚੱਲਦੇ ਬਿਨਾਂ ਹੱਥ ਮਿਲਾਏ ਜ਼ੀਰੋ ਲਾਈਨ ’ਤੇ ਲੱਗੇ ਗੇਟ ਬੰਦ ਰੱਖੇ ਗਏ ਅਤੇ ਬਿਨਾਂ ਹੱਥ ਮਿਲਾਏ ਝੰਡਾ ਉਤਾਰਨ ਦੀ ਰਸਮ ਪੂਰੀ ਕੀਤੀ ਗਈ। ਰਿਟ੍ਰੀਟ ਸੈਰੇਮਨੀ ਦੀ ਸ਼ੁਰੂਆਤ ਅਤੇ ਸਮਾਪਤੀ ਮੌਕੇ ਹਮੇਸ਼ਾ ਬੀਐਸਐਫ ਅਤੇ ਪਾਕਿ ਰੇਂਜਰਸ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਹਨ। ਜ਼ੀਰੇ ਲਾਈਨ ਤੇ ਲੱਗੇ ਗੇਟ ਖੋਲ੍ਹ ਕੇ ਹੀ ਝੰਡਾ ਉਤਾਰਨ ਦੀ ਰਸਮ ਪੂਰੀ ਕੀਤੀ ਜਾਂਦੀ ਹੈ।
- PTC NEWS