Thu, Dec 26, 2024
Whatsapp

ਸਵੇਰੇ-ਸਵੇਰੇ ਪੰਜਾਬ 'ਚ ਵੱਡਾ ਹਾਦਸਾ, 2 ਗੱਡੀਆਂ ਦੀ ਜ਼ੋਰਦਾਰ ਟੱਕਰ , Wrong Side ਤੋਂ ਆ ਰਹੀ ਸੀ ਗੱਡੀ, ਇੱਕ ਦੀ ਮੌਤ

Punjab News: ਸ੍ਰੀ ਕੀਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਉੱਤੇ ਭਿਆਨਕ ਹਾਦਸਾ ਵਾਪਰਿਆ ਹੈ।

Reported by:  PTC News Desk  Edited by:  Amritpal Singh -- November 08th 2024 11:05 AM
ਸਵੇਰੇ-ਸਵੇਰੇ ਪੰਜਾਬ 'ਚ ਵੱਡਾ ਹਾਦਸਾ, 2 ਗੱਡੀਆਂ ਦੀ ਜ਼ੋਰਦਾਰ ਟੱਕਰ , Wrong Side ਤੋਂ ਆ ਰਹੀ ਸੀ ਗੱਡੀ, ਇੱਕ ਦੀ ਮੌਤ

ਸਵੇਰੇ-ਸਵੇਰੇ ਪੰਜਾਬ 'ਚ ਵੱਡਾ ਹਾਦਸਾ, 2 ਗੱਡੀਆਂ ਦੀ ਜ਼ੋਰਦਾਰ ਟੱਕਰ , Wrong Side ਤੋਂ ਆ ਰਹੀ ਸੀ ਗੱਡੀ, ਇੱਕ ਦੀ ਮੌਤ

Punjab News: ਸ੍ਰੀ ਕੀਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਉੱਤੇ ਭਿਆਨਕ ਹਾਦਸਾ ਵਾਪਰਿਆ ਹੈ। ਕੀਰਤਪੁਰ ਸਾਹਿਬ ਦੇ ਨੇੜੇ ਗਲਤ ਦਿਸ਼ਾ ਤੋਂ ਆ ਰਹੀ ਐਕਸ ਯੂਵੀ ਨੇ ਸਵਿਫਟ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਸਵਿਫਟ ਕਾਰ ਸਵਾਰ ਡਰਾਈਵਰ ਦੀ ਮੌਕੇ ’ਤੇ ਮੌਤ ਹੋ ਗਈ। ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਹਨਾਂ ਵਿੱਚ ਬੱਚੇ ਵੀ ਸ਼ਾਮਿਲ ਸਨ। ਐਕਸ ਯੂਵੀ ਦੇ ਵਿੱਚ ਜੋ ਵਿਅਕਤੀ ਸੀ ਇਹ ਨਸ਼ੇ ਦੀ ਹਾਲਤ ਦੇ ਵਿੱਚ ਮਸਤੀਆਂ ਕਰਦੇ ਹੋਏ ਗਲਤ ਦਿਸ਼ਾ ਤੋਂ ਕੀਰਤਪੁਰ ਸਾਹਿਬ ਤੋਂ ਮਨਾਲੀ ਵੱਲ ਜਾ ਰਹੇ ਸਨ।

ਉੱਥੇ ਨਾਲ ਹੀ ਹਿਮਾਚਲ ਪ੍ਰਦੇਸ਼ ਤੋਂ ਟੈਕਸੀ ਨੰਬਰ ਸਵਿਫਟ ਕੀਰਤਪੁਰ ਸਾਹਿਬ ਵੱਲ ਆ ਰਹੀ ਸੀ ਤਾਂ ਦੋਨਾਂ ਦੀ ਜ਼ਬਰਦਸਤ ਟੱਕਰ ਹੋਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ਉੱਤੇ ਮੌਤ ਹੋ ਗਈ ਜਦੋਂ ਕਿ ਉਸਦੇ ਨਾਲ ਹੋਰ ਵਿਅਕਤੀ ਜਿਸ ਦੇ ਵਿੱਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਿਲ ਸਨ ਗੰਭੀਰ ਰੂਪ ਜਖਮੀ ਹੋ ਗਈਆਂ ।

- PTC NEWS

Top News view more...

Latest News view more...

PTC NETWORK