Tue, Oct 15, 2024
Whatsapp

Toll Tax Free : ਮੁੰਬਈ ਦੇ ਟੋਲ ਪਲਾਜ਼ਿਆਂ 'ਤੇ ਨਹੀਂ ਲੱਗੇਗਾ ਕੋਈ ਟੈਕਸ, ਚੋਣਾਂ ਤੋਂ ਪਹਿਲਾਂ ਸ਼ਿੰਦੇ ਕੈਬਨਿਟ ਦਾ ਵੱਡਾ ਫੈਸਲਾ

ਮਹਾਰਾਸ਼ਟਰ ਚੋਣਾਂ ਤੋਂ ਪਹਿਲਾਂ ਸ਼ਿੰਦੇ ਦੀ ਕੈਬਨਿਟ ਨੇ ਵੱਡਾ ਫੈਸਲਾ ਲਿਆ ਹੈ। ਮੁੰਬਈ ਦੇ ਟੋਲ ਪਲਾਜ਼ਿਆਂ 'ਤੇ ਕੋਈ ਟੈਕਸ ਨਹੀਂ ਲੱਗੇਗਾ। ਮੁੰਬਈ ਵਿਚ ਦਾਖਲ ਹੋਣ ਵਾਲੇ ਸਾਰੇ ਪੰਜ ਟੋਲ ਬੂਥਾਂ 'ਤੇ ਟੋਲ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਇਸ ਦਾ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ। ਇਨ੍ਹਾਂ ਟੋਲ ਬੂਥਾਂ ਰਾਹੀਂ ਰੋਜ਼ਾਨਾ ਕਈ ਲੱਖ ਵਾਹਨ ਮੁੰਬਈ ਵਿੱਚ ਦਾਖਲ ਹੁੰਦੇ ਹਨ ਅਤੇ ਬਾਹਰ ਨਿਕਲਦੇ ਹਨ।

Reported by:  PTC News Desk  Edited by:  Dhalwinder Sandhu -- October 14th 2024 01:14 PM
Toll Tax Free : ਮੁੰਬਈ ਦੇ ਟੋਲ ਪਲਾਜ਼ਿਆਂ 'ਤੇ ਨਹੀਂ ਲੱਗੇਗਾ ਕੋਈ ਟੈਕਸ, ਚੋਣਾਂ ਤੋਂ ਪਹਿਲਾਂ ਸ਼ਿੰਦੇ ਕੈਬਨਿਟ ਦਾ ਵੱਡਾ ਫੈਸਲਾ

Toll Tax Free : ਮੁੰਬਈ ਦੇ ਟੋਲ ਪਲਾਜ਼ਿਆਂ 'ਤੇ ਨਹੀਂ ਲੱਗੇਗਾ ਕੋਈ ਟੈਕਸ, ਚੋਣਾਂ ਤੋਂ ਪਹਿਲਾਂ ਸ਼ਿੰਦੇ ਕੈਬਨਿਟ ਦਾ ਵੱਡਾ ਫੈਸਲਾ

Toll Tax Free : ਮਹਾਰਾਸ਼ਟਰ ਚੋਣਾਂ ਤੋਂ ਪਹਿਲਾਂ ਸ਼ਿੰਦੇ ਦੀ ਕੈਬਨਿਟ ਨੇ ਵੱਡਾ ਫੈਸਲਾ ਲਿਆ ਹੈ। ਮੁੰਬਈ ਦੇ ਟੋਲ ਪਲਾਜ਼ਿਆਂ 'ਤੇ ਕੋਈ ਟੈਕਸ ਨਹੀਂ ਲੱਗੇਗਾ। ਮੁੰਬਈ ਵਿੱਚ ਦਾਖਲ ਹੋਣ ਵਾਲੇ ਪੰਜ ਟੋਲ ਬੂਥਾਂ 'ਤੇ ਸਾਰੇ ਛੋਟੇ ਚਾਰ ਪਹੀਆ ਵਾਹਨਾਂ ਲਈ ਟੋਲ ਟੈਕਸ ਮੁਆਫ ਕਰ ਦਿੱਤਾ ਗਿਆ ਹੈ। ਇਹ ਅੱਜ ਰਾਤ 12 ਵਜੇ ਤੋਂ ਲਾਗੂ ਹੋ ਜਾਵੇਗਾ।

ਦਰਅਸਲ, ਇਨ੍ਹਾਂ 5 ਟੋਲ ਪੁਆਇੰਟਾਂ ਦੇ ਨਾਵਾਂ ਦਾ ਅਧਿਕਾਰਤ ਤੌਰ 'ਤੇ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਜੇਕਰ ਸੂਤਰਾਂ ਦੀ ਮੰਨੀਏ ਤਾਂ ਮੁਲੁੰਡ, ਵਾਸ਼ੀ, ਦਹਿਸਰ, ਆਨੰਦ ਨਗਰ ਅਤੇ ਐਰੋਲੀ... ਇਹ ਉਹ 5 ਟੋਲ ਪੁਆਇੰਟ ਹਨ ਜਿਨ੍ਹਾਂ ਨੂੰ ਮੁਫਤ ਕੀਤਾ ਗਿਆ ਹੈ। ਇਨ੍ਹਾਂ ਟੋਲ ਰਾਹੀਂ ਹਰ ਰੋਜ਼ ਕਈ ਲੱਖ ਵਾਹਨ ਮੁੰਬਈ ਵਿਚ ਦਾਖਲ ਹੁੰਦੇ ਹਨ ਅਤੇ ਬਾਹਰ ਨਿਕਲਦੇ ਹਨ। ਅਜਿਹੇ 'ਚ ਨਾ ਸਿਰਫ ਮੁੰਬਈ ਦੇ ਲੋਕਾਂ ਨੂੰ ਸਗੋਂ ਬਾਹਰਲੇ ਸੂਬਿਆਂ ਅਤੇ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ।


ਕਾਰਾਂ ਅਤੇ ਟੈਕਸੀਆਂ ਲਈ ਟੋਲ ਟੈਕਸ ਤੋਂ ਰਾਹਤ

ਅੱਜ ਰਾਤ 12 ਵਜੇ ਤੋਂ ਬਾਅਦ ਮੁੰਬਈ ਆਉਣ ਵਾਲੀਆਂ ਕਾਰਾਂ ਅਤੇ ਟੈਕਸੀਆਂ ਨੂੰ ਟੋਲ ਟੈਕਸ ਤੋਂ ਰਾਹਤ ਮਿਲ ਸਕੇਗੀ। ਇਹ ਛੋਟ ਚਾਰ ਪਹੀਆ ਵਾਹਨਾਂ ਲਈ ਦਿੱਤੀ ਗਈ ਹੈ। ਕਾਰਾਂ, ਟੈਕਸੀਆਂ, ਜੀਪਾਂ, ਵੈਨਾਂ, ਛੋਟੇ ਟਰੱਕਾਂ, ਡਿਲੀਵਰੀ ਵੈਨਾਂ ਵਰਗੇ ਵਾਹਨ ਹਲਕੇ ਵਾਹਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।

ਇਹ ਵੀ ਪੜ੍ਹੋ : Hina Khan : ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਦੇ ਸਿਰ ਦੇ ਵਾਲਾਂ ਤੋਂ ਬਾਅਦ ਝੜੇ ਆਈਬ੍ਰੋ ਤੇ ਪਲਕਾਂ ਦੇ ਵਾਲ

- PTC NEWS

Top News view more...

Latest News view more...

PTC NETWORK