ਮਹਾਰਾਸ਼ਟਰ: ਬੱਸ ਨੂੰ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ, ਕਈ ਜ਼ਖਮੀ
ਪੀ. ਟੀ. ਸੀ. ਨਿਊਜ਼ ਡੈਸਕ: ਨਿਊਜ਼ ਏਜੰਸੀ ਏ.ਐਨ.ਆਈ ਮਹਾਰਾਸ਼ਟਰ ਦੇ ਬੁਲਢਾਨਾ ਵਿੱਚ ਸਮਰੁੱਧੀ ਮਹਾਮਰੀ ਐਕਸਪ੍ਰੈਸ ਮਾਰਗ ਉੱਤੇ ਸ਼ਨੀਵਾਰ ਸਵੇਰੇ 32 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਘਟਨਾ ਸਵੇਰੇ 2 ਵਜੇ ਦੇ ਕਰੀਬ ਵਾਪਰੀ।
ਬੱਸ ਡਰਾਈਵਰ ਦਾ ਕਹਿਣਾ ਕਿ ਟਾਇਰ ਫ਼ਟਣ ਕਰਨ ਬੱਸ ਪਲਟ ਗਈ, ਜਿਸ ਤੋਂ ਬਾਅਦ ਬੱਸ ਵਿੱਚ ਅੱਗ ਲੱਗ ਗਈ।
#WATCH | Maharashtra: Visuals from Samruddhi Mahamarg expressway in Buldhana where 26 people died and 8 others were injured after a bus travelling from Nagpur to Pune met with an accident. pic.twitter.com/3JTRLzKuZH — ANI (@ANI) July 1, 2023
ਡਿਪਟੀ ਐੱਸ.ਪੀ. ਬਾਬੂਰਾਓ ਮਹਾਮੁਨੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਬੁਲਢਾਨਾ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਮਹਾਮੁਨੀ ਨੇ ਕਿਹਾ, "ਬੱਸ 'ਚੋਂ 25 ਲਾਸ਼ਾਂ ਕੱਢੀਆਂ ਗਈਆਂ ਹਨ। ਬੱਸ 'ਚ ਕੁੱਲ 32 ਲੋਕ ਸਵਾਰ ਸਨ। 6-8 ਲੋਕ ਜ਼ਖਮੀ ਹਨ। ਜ਼ਖਮੀਆਂ ਨੂੰ ਬੁਲਢਾਨਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਜਾ ਰਿਹਾ ਹੈ।"
ਬੁਲਢਾਨਾ ਦੇ ਐੱਸ.ਪੀ. ਸੁਨੀਲ ਕਦਾਸਾਨੇ ਅਨੁਸਾਰ ਬੱਸ ਦਾ ਡਰਾਈਵਰ ਸੁਰੱਖਿਅਤ ਹੈ।
ਕਦਾਸਾਨੇ ਨੇ ਦੱਸਿਆ, "ਇਹ ਹਾਦਸਾ ਸਵੇਰੇ 1:35 ਵਜੇ ਨਾਗਪੁਰ ਤੋਂ ਪੁਣੇ ਜਾ ਰਹੀ ਇੱਕ ਨਿੱਜੀ ਬੱਸ ਦੇ ਕੰਟਰੋਲ ਗੁਆਉਣ ਕਾਰਨ ਵਾਪਰਿਆ। ਬੱਸ ਡਰਾਈਵਰ ਮੁਤਾਬਕ ਟਾਇਰ ਫਟਣ ਕਾਰਨ ਕੰਟਰੋਲ ਵਿਗੜ ਗਿਆ, ਜਿਸ ਤੋਂ ਬਾਅਦ ਡੀਜ਼ਲ ਟੈਂਕ ਫਟ ਗਿਆ ਅਤੇ ਅੱਗ ਲੱਗ ਗਈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 3 ਬੱਚੇ ਅਤੇ ਹੋਰ ਬਾਲਗ ਸ਼ਾਮਲ ਹਨ। ਅਸੀਂ ਲਾਸ਼ਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਵਾਰਸਾਂ ਨੂੰ ਸੌਂਪਣ ਲਈ ਕਾਰਵਾਈ ਕਰ ਰਹੇ ਹਾਂ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।"
सुबह 1:35 पर नागपुर से पुणे जा रही एक निजी बस का नियंत्रण बिगड़ने के कारण ये हादसा हुआ। बस चालक का कहना है कि टायर फटने के कारण नियंत्रण बिगड़ा जिसके बाद डीजल टैंक फूटा और आग लग गई। इस हादसे में मरने वालों में 3 बच्चे और अन्य वयस्क हैं। हम शवों की पहचान कर उन्हें उनके परिजनों को… https://t.co/9Jybxu6sW4 pic.twitter.com/P4F8nTPgdN — ANI_HindiNews (@AHindinews) July 1, 2023
बुलढाणा जिल्ह्यातील सिंदखेडराजाजवळ समृद्धी महामार्गावर खाजगी बसच्या झालेल्या भीषण अपघाताबद्दल मुख्यमंत्री एकनाथ शिंदे यांनी तीव्र दुःख व्यक्त केले आहे. या अपघातातील मृत आणि त्यांच्या कुटुंबिंयांप्रति सहवेदना प्रकट करुन या दुर्दैवी घटनेतील मृतांच्या नातेवाईकांना मुख्यमंत्री… — CMO Maharashtra (@CMOMaharashtra) July 1, 2023
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਬੱਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੰਡਣ ਦਾ ਐਲਾਨ ਕੀਤਾ ਹੈ।
#WATCH | Buldhana DM visits District hospital to meet those injured in bus accident on Samruddhi Mahamarg expressway
The Maharashtra government will bear the full cost of treatment of the injured in the bus accident that left 25 people dead pic.twitter.com/LYPfrG5Uqr — ANI (@ANI) July 1, 2023
ਬੁਲਢਾਨਾ ਦੇ ਡੀ.ਐੱਮ. ਨੇ ਜ਼ਖਮੀਆਂ ਨੂੰ ਮਿਲਣ ਲਈ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੇ ਇਲਾਜ ਦਾ ਪੂਰਾ ਖਰਚਾ ਮਹਾਰਾਸ਼ਟਰ ਸਰਕਾਰ ਚੁੱਕੇਗੀ।
ਇਹ ਵੀ ਪੜ੍ਹੋ: ਸਾਬਕਾ ਡਿਪਟੀ ਸਪੀਕਰ ਪੰਜਾਬ ਬੀਰ ਦੇਵਿੰਦਰ ਸਿੰਘ ਦਾ ਦੇਹਾਂਤ, ਪੀ.ਜੀ.ਆਈ 'ਚ ਚੱਲ ਰਿਹਾ ਸੀ ਇਲਾਜ
- ANI