Mahakumbh Stampede News : ਮੌਨੀ ਅਮਾਵਸ 'ਤੇ ਮਹਾਂਕੁੰਭ 'ਚ ਮੱਚੀ ਭਗਦੜ, 10 ਤੋਂ ਵੱਧ ਸ਼ਰਧਾਲੂਆਂ ਦੀ ਮੌਤ, 30 ਤੋਂ ਵੱਧ ਜ਼ਖ਼ਮੀ
Mahakumbh 2025 Stampede News : ਮਹਾਂਕੁੰਭ 'ਚ ਮੌਨੀ ਅਮਾਵਸਿਆ ਇਸ਼ਨਾਨ ਤੋਂ ਪਹਿਲਾਂ ਭਗਦੜ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਲਾਂਕਿ ਮੌਤਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਰ ਸਾਰੇ ਜ਼ਖਮੀਆਂ ਨੂੰ ਮੇਲਾ ਖੇਤਰ ਦੇ ਕੇਂਦਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਭਗਦੜ ਦੀ ਸੂਚਨਾ ਮਿਲਦਿਆਂ ਹੀ ਮੇਲਾ ਅਧਿਕਾਰੀ ਸਮੇਤ ਕਈ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਘਟਨਾ ਵਾਲੀ ਥਾਂ 'ਤੇ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਬਚਾਅ ਕਾਰਜ ਲਗਾਤਾਰ ਜਾਰੀ ਹਨ।
ਸੰਗਮ ਤੱਟ 'ਤੇ ਸਵੇਰੇ 3 ਵਜੇ ਮੱਚੀ ਭਗਦੜ
ਜਾਣਕਾਰੀ ਅਨੁਸਾਰ ਮੌਨੀ ਅਮਾਵਸਿਆ ਦੇ ਇਸ਼ਨਾਨ ਦੌਰਾਨ ਦੁਪਹਿਰ ਕਰੀਬ 3 ਵਜੇ ਸੰਗਮ ਨੱਕ 'ਤੇ ਸ਼ਰਧਾਲੂਆਂ ਦੀ ਵੱਡੀ ਭੀੜ ਹੋਣ ਕਾਰਨ ਅਚਾਨਕ ਭਗਦੜ ਮੱਚ ਗਈ। ਹੁਣ ਤੱਕ ਕਈ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸੂਚਨਾ ਮਿਲਣ 'ਤੇ ਤੁਰੰਤ ਐਂਬੂਲੈਂਸ ਬੁਲਾਈ ਗਈ। ਜ਼ਖਮੀਆਂ ਨੂੰ ਸੈਂਟਰਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੇਲਾ ਅਧਿਕਾਰੀ ਵਿਜੇ ਕਿਰਨ ਆਨੰਦ ਦਾ ਕਹਿਣਾ ਹੈ ਕਿ ਸਾਰੇ ਜ਼ਖਮੀਆਂ ਨੂੰ ਕੇਂਦਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਮੇਲਾ ਅਧਿਕਾਰੀਆਂ ਵੱਲੋਂ ਸ਼ਰਧਾਲੂਾਂ ਨੂੰ ਅਪੀਲ#WATCH | Prayagraj, Uttar Pradesh: Rescue operations are underway after a stampede-like situation arose in Maha Kumbh and several people were reported injured. https://t.co/4z63F7pAS9 pic.twitter.com/YxZHXIoy51 — ANI (@ANI) January 29, 2025
ਭਗਦੜ ਹਾਦਸੇ ਤੋਂ ਬਾਅਦ ਮੇਲਾ ਅਧਿਕਾਰੀ ਵਿਜੇ ਕਿਰਨ ਆਨੰਦ ਨੇ ਸ਼ਰਧਾਲੂਆਂ ਨੂੰ ਸੰਗਮ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ। ਸ਼ਰਧਾਲੂਆਂ ਨੂੰ ਨਜ਼ਦੀਕੀ ਘਾਟ 'ਤੇ ਇਸ਼ਨਾਨ ਕਰਨ ਦੀ ਅਪੀਲ ਕੀਤੀ ਗਈ ਹੈ।
ਕਿਵੇਂ ਮੱਚੀ ਭਗਦੜ ?
ਇਸ ਦੇ ਨਾਲ ਹੀ ਕੁੰਭ ਮੇਲਾ ਅਥਾਰਟੀ ਦੀ ਵਿਸ਼ੇਸ਼ ਅਧਿਕਾਰੀ ਅਕਾਂਸ਼ਾ ਰਾਣਾ ਦਾ ਕਹਿਣਾ ਹੈ ਕਿ ਮੈਨੂੰ ਮਿਲੀ ਜਾਣਕਾਰੀ ਅਨੁਸਾਰ ਸੰਗਮ ਨਾਕੇ 'ਤੇ ਬੈਰੀਅਰ ਟੁੱਟਣ ਕਾਰਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ ਸੀ। ਕੁਝ ਲੋਕ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਕੇਂਦਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਅਖਾੜਾ ਪ੍ਰੀਸ਼ਦ ਨੇ ਮੌਨੀ ਅਮਾਵਸਿਆ ਮੌਕੇ ਹੋਣ ਵਾਲੇ ਅੰਮ੍ਰਿਤ ਸੰਚਾਰ ਨੂੰ ਮੁਲਤਵੀ ਕਰ ਦਿੱਤਾ ਹੈ।#WATCH | #Mahakumbh | Prayagraj, Uttar Pradesh: On the reports of a stampede at the Maha Kumbh, Special Executive Officer Akanksha Rana says, "On the Sangam routes, a stampede-like situation arose after some barriers broke. Some people have been injured. They are under treatment.… pic.twitter.com/SgLRVXMlgf — ANI (@ANI) January 28, 2025
- PTC NEWS