Tue, Apr 1, 2025
Whatsapp

Maha Shivratri 2024: ਇਸ ਦਿਨ ਮਨਾਈ ਜਾਵੇਗੀ ਸ਼ਿਵਰਾਤਰੀ, ਜਾਣੋ ਪੂਜਾ ਦਾ ਸਮਾਂ ਅਤੇ ਢੰਗ

Reported by:  PTC News Desk  Edited by:  KRISHAN KUMAR SHARMA -- March 06th 2024 08:35 AM
Maha Shivratri 2024: ਇਸ ਦਿਨ ਮਨਾਈ ਜਾਵੇਗੀ ਸ਼ਿਵਰਾਤਰੀ, ਜਾਣੋ ਪੂਜਾ ਦਾ ਸਮਾਂ ਅਤੇ ਢੰਗ

Maha Shivratri 2024: ਇਸ ਦਿਨ ਮਨਾਈ ਜਾਵੇਗੀ ਸ਼ਿਵਰਾਤਰੀ, ਜਾਣੋ ਪੂਜਾ ਦਾ ਸਮਾਂ ਅਤੇ ਢੰਗ

Maha Shivratri 2024: ਹਿੰਦੂ ਕੈਲੰਡਰ ਮੁਤਾਬਕ, ਸਾਲ 'ਚ ਦੋ ਵਾਰ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪਹਿਲੀ ਮਹਾਸ਼ਿਵਰਾਤਰੀ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਈ ਜਾਂਦੀ ਹੈ ਅਤੇ ਦੂਜੀ ਮਹਾਸ਼ਿਵਰਾਤਰੀ (Shivratri) ਸਾਵਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਈ ਜਾਂਦੀ ਹੈ। ਮਹਾਸ਼ਿਵਰਾਤਰੀ ਦੇ ਦੋਵੇਂ ਤਿਉਹਾਰ ਬਹੁਤ ਮਹੱਤਵਪੂਰਨ ਹਨ। ਦਸ ਦਈਏ ਕਿ ਫੱਗਣ ਮਹੀਨੇ 'ਚ ਮਨਾਈ ਜਾਣ ਵਾਲੀ ਮਹਾਸ਼ਿਵਰਾਤਰੀ ਬਾਰੇ ਵੀ ਕਈ ਮਾਨਤਾਵਾਂ ਪ੍ਰਚਲਿਤ ਹਨ। ਕਿਉਂਕਿ ਇਸ ਦਿਨ ਭਗਵਾਨ ਸ਼ਿਵ (Lord Shiva) ਦੀ ਸਹੀ ਢੰਗ ਨਾਲ ਪੂਜਾ ਕਰਨ ਨਾਲ, ਵਿਅਕਤੀ ਖੁਸ਼ਹਾਲ ਵਿਆਹੁਤਾ ਜੀਵਨ ਅਤੇ ਚੰਗੀ ਕਿਸਮਤ ਦੀ ਪ੍ਰਾਪਤੀ ਹੁੰਦੀ ਹੈ।

ਦਸ ਦਈਏ ਕਿ ਸਾਲ 2024 'ਚ ਮਹਾਸ਼ਿਵਰਾਤਰੀ 8 ਮਾਰਚ ਸ਼ੁੱਕਰਵਾਰ ਨੂੰ ਮਨਾਈ ਜਾਵੇਗੀ। ਇਹ ਮਹਾਸ਼ਿਵਰਾਤਰੀ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਮਨਾਈ ਜਾਂਦੀ ਹੈ। ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਇਸ ਦਿਨ ਭਗਵਾਨ ਸ਼ਿਵ ਦੇ ਨਾਲ-ਨਾਲ ਮਾਂ ਪਾਰਵਤੀ ਦੀ ਵੀ ਪੂਜਾ ਕੀਤੀ ਜਾਂਦੀ ਹੈ। ਤਾਂ ਆਉ ਜਾਣਦੇ ਹਾਂ ਮਹਾਸ਼ਿਵਰਾਤਰੀ 2024 'ਚ ਕਦੋਂ ਮਨਾਈ ਜਾਵੇਗੀ ਅਤੇ ਇਸ ਨੂੰ ਮਨਾਉਣ ਦਾ ਕੀ ਕਾਰਨ ਹੈ।


ਮਹਾਸ਼ਿਵਰਾਤਰੀ 2024 ਤਾਰੀਖ ਤੇ ਸਮਾਂ

ਫਾਲਗੁਨ ਮਹੀਨੇ ਦੀ ਸ਼ੁਰੂਆਤ 2024 ਚਤੁਰਦਸ਼ੀ ਮਿਤੀ : 8 ਮਾਰਚ 2024, ਰਾਤ ​​9:57 ਵਜੇ ਤੋਂ 9 ਮਾਰਚ 2024, ਸ਼ਾਮ 6:17 ਤਕ ਰਹੇਗੀ।

ਮਹਾਸ਼ਿਵਰਾਤਰੀ ਦੀ ਪੂਜਾ ਦਾ ਸਮਾਂ

  • ਪਹਿਲੇ ਪੜਾਅ 'ਚ : 8 ਮਾਰਚ 2024, ਸ਼ਾਮ 6:25 ਤੋਂ 9:28 ਤੱਕ
  • ਦੂਜੇ ਪੜਾਅ 'ਚ : 8 ਮਾਰਚ 2024, ਰਾਤ ​​9:28 ਤੋਂ 9 ਮਾਰਚ 2024, ਸਵੇਰੇ 12:31 ਵਜੇ ਤੱਕ
  • ਤੀਜੇ ਪੜਾਅ 'ਚ : 9 ਮਾਰਚ, 2024, ਸਵੇਰੇ 12:31 ਵਜੇ ਤੋਂ ਸਵੇਰੇ 3:34 ਵਜੇ ਤੱਕ
  • ਚੌਥੇ ਪੜਾਅ 'ਚ : 9 ਮਾਰਚ, 2024, ਸ਼ਾਮ 3:34 ਤੋਂ 6:37 ਵਜੇ ਤੱਕ

ਮਹਾਸ਼ਿਵਰਾਤਰੀ ਦਾ ਮਹੱਤਵ ਅਤੇ ਮਨਾਉਣ ਦਾ ਕਾਰਨ

ਮਹਾਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸ਼ਿਵ ਅਤੇ ਸ਼ਕਤੀ ਦੇ ਮਿਲਾਪ ਨੂੰ ਦਰਸਾਉਂਦਾ ਹੈ। ਦਸ ਦਈਏ ਕਿ ਰਾਤ ਦੇ ਚਾਰ ਪਹਿਰ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਹ ਤਿਉਹਾਰ ਭਾਰਤ 'ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ਼ਿਵ ਅਤੇ ਸ਼ਕਤੀ ਦੀ ਪੂਜਾ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਸਾਰੇ ਦੁੱਖ ਦੂਰ ਹੁੰਦੇ ਹਨ।

-

Top News view more...

Latest News view more...

PTC NETWORK