Madras High Court : ਮਦਰਾਸ ਹਾਈ ਕੋਰਟ ਦਾ ਵੱਡਾ ਫ਼ੈਸਲਾ, ਨਿੱਜੀ ਸਖ਼ਸ਼ ਤੇ ਧਾਰਮਿਕ ਸੰਸਥਾਵਾਂ ਨਹੀਂ ਕਰ ਸਕਣਗੀਆਂ ਹਾਥੀ ਅਧਿਗ੍ਰਹਿਣ
ਨਵੀਂ ਦਿੱਲੀ : ਮਦਰਾਸ ਹਾਈ ਕੋਰਟ ਨੇ ਹਾਥੀ ਪ੍ਰਜਾਤੀ ਦੀ ਸੁਰੱਖਿਆ ਨੂੰ ਲੈ ਕੇ ਇਕ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਤਾਮਿਲਨਾਡੂ ਵਿਚ ਹੁਣ ਪ੍ਰਾਈਵੇਟ ਵਿਅਕਤੀ ਅਤੇ ਧਾਰਮਿਕ ਸੰਸਥਾਵਾਂ ਹਾਥੀ ਅਧਿਗ੍ਰਹਿਣ ਨਹੀਂ ਕਰ ਸਕਦੀਆਂ। ਅਦਾਲਤ ਨੇ ਇਸ ਉਪਰ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਨੇ ਸਰਕਾਰ, ਵਾਤਾਵਰਣ ਅਤੇ ਜੰਗਲਾਤ ਵਿਭਾਗ ਨੂੰ ਸਾਰੇ ਮੰਦਰਾਂ ਅਤੇ ਹੋਰ ਨਿੱਜੀ ਹਾਥੀਆਂ ਦਾ ਮੁਆਇਨਾ ਕਰਨ ਦੀ ਹਦਾਇਤ ਕੀਤੀ ਹੈ।
ਅਦਾਲਤ ਨੇ ਕਿਹਾ ਕਿ, ''ਹੁਣ ਇਹ ਫ਼ੈਸਲਾ ਲੈਣ ਦਾ ਸਮਾਂ ਆ ਗਿਆ ਹੈ ਕਿ ਕੈਦ ਵਿਚ ਰੱਖੇ ਗਏ ਅਜਿਹੇ ਸਾਰੇ ਹਾਥੀਆਂ (ਮੰਦਰਾਂ ਤੇ ਨਿੱਜੀ ਮਲਕੀਅਤ ਵਾਲੇ) ਨੂੰ ਸਰਕਾਰ ਪੁਨਰਵਾਸ ਕੇਂਦਰਾਂ ਵਿਚ ਤਬਦੀਲ ਕੀਤਾ ਜਾਵੇ। ਸਰਕਾਰ, ਵਾਤਾਵਰਣ ਅਤੇ ਜੰਗਲਾਤ ਵਿਭਾਗ ਦੇ ਸਕੱਤਰ, ਮਨੁੱਖੀ ਸਰੋਤ ਤੇ ਸੀਈ ਦੇ ਸਕੱਤਰ ਦੇ ਨਾਲ ਤਾਲਮੇਲ ਕਰ ਸਕਦੇ ਹਨ।
ਅਦਾਲਤ ਨੇ ਇਹ ਫੈਸਲਾ ਹਾਥੀ ਮਾਦਾ 60 ਸਾਲਾ 'ਜੈਮਾਲਾ' ਦੀ ਕਸੱਟਡੀ ਸਬੰਧੀ ਦਾਇਰ ਕੀਤੀ ਗਈ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਣਾਇਆ। ਅਦਾਲਤ ਨੇ ਆਪਣੇ ਹੁਕਮ ਅਨੁਸਾਰ ਇਹ ਵੀ ਕਿਹਾ ਹੈ ਕਿ ਜੈਮਾਲਾ ਨੂੰ ਉਸ ਦੇ ਮਹਾਵਤ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਇਸ ਲਈ ਉਸਨੂੰ ਮਹਾਵਤ ਅਧੀਨ ਰੱਖਿਆ ਜਾਣਾ ਚਾਹੀਦਾ ਹੈ।
ਜੱਜ ਜੀਆਰ ਸਵਾਮੀਨਾਥਨ ਹਾਲ ਹੀ ਵਿਚ ਜੈਮਾਲਾ ਨੂੰ ਦੇਖਣ ਲਈ ਪੁੱਜੇ ਸਨ। ਉਸ ਸਮੇਂ ਉਨ੍ਹਾਂ ਨੇ ਉਸ ਦੇ ਸਰੀਰ ਉਤੇ ਸੱਟਾਂ ਦੇਖੀਆਂ ਸਨ। ਉਨ੍ਹਾਂ ਨੇ ਵਿਰੁਧਨਗਰ ਦੇ ਜ਼ਿਲ੍ਹਾ ਕੁਲੈਕਟਰ ਨੂੰ ਪਸ਼ੂ ਪਾਲਣ ਵਿਭਾਗ ਦੀ ਮਦਦ ਨਾਲ ਹਾਥੀ ਦੀ ਦੇਖਭਾਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਜੈਮਾਲਾ ਨੂੰ ਆਜੀਵਨ ਦੇਖਭਾਲ ਲਈ ਸਰਕਾਰੀ ਹਾਥੀ ਪੁਨਰਵਾਸ ਕੈਂਪ ਵਿਚ ਤਬਦੀਲ ਕਰ ਦਿੱਤਾ ਜਾਵੇ ਕਿਉਂਕਿ ਹਾਥੀ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ।
ਕੀ ਹੈ ਪੂਰਾ ਮਾਮਲਾ
ਦਰਅਸਲ ਪਿਛਲੇ ਸਾਲ ਸੋਸ਼ਲ ਮੀਡੀਆ ਵਿਚ ਇਕ ਵੀਡੀਓ ਵਾਇਰਲ ਹੋਈ ਸੀ। ਵੀਡੀਓ ਤਮਿਲਨਾਡੂ ਵਿਚ ਰਹਿ ਰਹੀ ਇਕ ਮਾਦਾ ਹਾਥੀ ਜੈਮਾਲਾ ਦੀ ਸੀ। ਜਿਸ ਵਿਚ ਕਿਹਾ ਗਿਆ ਕਿ ਜੈਮਾਲਾ ਉਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ। ਉਸ ਨੂੰ ਕਈ ਵਾਰ ਬੁਰੀ ਤਰ੍ਹਾਂ ਕੁੱਟਿਆ ਗਿਆ। ਵੀਡੀਓ ਵਿਚ ਜੈਮਾਲਾ ਦੇ ਮੱਥੇ ਕੋਲ ਜ਼ਖ਼ਮ ਨਜ਼ਰ ਆ ਰਹੇ ਸਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਦਾ ਵਿਰੋਧ ਸ਼ੁਰੂ ਕੀਤਾ। ਕੇਂਦਰ ਸਰਕਾਰ ਦੇ ਜੰਗਲਾਤ ਤੇ ਵਾਤਾਵਰਣ ਮੰਤਰਾਲੇ ਨੇ ਇਸ ਵੀਡੀਓ ਉਤੇ ਇਕ ਟਵੀਟ ਕਰਕੇ ਕਿਹਾ ਕਿ ਹਾਥੀ ਪੂਰੀ ਤਰ੍ਹਾਂ ਠੀਕ ਹੈ ਤੇ ਕੁੱਟਮਾਰ ਦਾ ਵੀਡੀਓ ਬਹੁਤ ਪੁਰਾਣਾ ਹੈ।
ਇਹ ਵੀ ਪੜ੍ਹੋ : LPG Cylinder Price Hike: ਹੋਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ 50 ਰੁਪਏ ਇਜ਼ਾਫਾ
ਅਸਮ ਦਾ ਦਾਅਵਾ
ਇਸ ਮਗਰੋਂ ਅਸਮ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਹ ਹਾਥੀ ਉਨ੍ਹਾਂ ਦਾ ਹੈ। ਉਨ੍ਹਾਂ ਨੇ ਤਮਿਲਨਾਡੂ ਨੂੰ ਜੈਮਾਲਾ ਸਣੇ 9 ਹਾਥੀ ਲੀਜ਼ ਉਤੇ ਦਿੱਤੇ ਸਨ। ਅਸਮ ਵਿਚ ਪ੍ਰਧਾਨ ਮੁੱਖ ਜੰਗਲਾਤ ਕੰਜਰਵੇਟਰ ਐਮਕੇ ਯਾਦਵ ਨੇ ਕਿਹਾ ਕ ਗੁਹਾਟੀ ਵਿਚ ਦਾਇਰ ਪਟੀਸ਼ਨ ਵਿਚ ਉਨ੍ਹਾਂ ਨੇ ਕਿਹਾ ਕਿ ਹਾਥੀ ਜੈਮਾਲਾ ਉਨ੍ਹਾਂ ਦਾ ਹੈ। ਉਨ੍ਹਾਂ ਨੇ ਤਮਿਲਨਾਡੂ ਨੂੰ ਵਾਪਸ ਕਰਨ ਲਈ ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਗਿਫਟ ਤੇ ਲੀਜ਼ ਦੇ ਮਾਮਲੇ ਵਿਚ ਕੋਈ ਕਾਨੂੰਨ ਬੰਧਨ ਨਹੀਂ ਹੁੰਦਾ ਹੈ। ਅਸੀਂ ਉਨ੍ਹਾਂ ਤੋਂ ਪਹਿਲਾਂ ਵੀ ਆਪਣੇ ਹਾਥੀ ਵਾਪਸ ਮੰਗੇ ਸਨ। ਹਾਲਾਂਕਿ ਤਮਿਲਨਾਡੂ ਸਰਕਾਰ ਨੇ ਮਾਦਾ ਹਾਥੀ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਮਾਮਲਾ ਵਿਚ ਅਦਾਲਤ ਵਿਚ ਪੁੱਜ ਗਿਆ।
- PTC NEWS