Mon, Apr 28, 2025
Whatsapp

young man kidnapping : ਨੌਜਵਾਨ ਨੇ ਖੁਦ ਦੇ ਕਿਡਨੈਪਿੰਗ ਦੀ ਰਚੀ ਸਾਜਿਸ਼ ,ਹੱਥ-ਪੈਰ ਬੰਨ੍ਹ ਕੇ ਮਾਂ ਨੂੰ ਭੇਜੀਆਂ ਫ਼ੋਟੋਆਂ ,ਸੱਚਾਈ ਜਾਣਕੇ ਮਾਂ ਦੇ ਉੱਡੇ ਹੋਸ਼

young man kidnapping : ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਇੱਕ ਸ਼ਖਸ ਨੇ ਖੁਦ ਨੂੰ ਹੀ ਅਗਵਾ ਕਰਨ ਦੀ ਸਾਜ਼ਿਸ਼ ਰਚੀ। ਜਦੋਂ ਉਸਦੀ ਇਸ ਹਰਕਤ ਦੀ ਸੱਚਾਈ ਲੋਕਾਂ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, ਉਸ ਵਿਅਕਤੀ ਨੇ ਮੋਟਰਸਾਈਕਲ ਦੀ ਕਿਸ਼ਤ ਭਰਨ ਲਈ ਇਹ ਪੂਰੀ ਯੋਜਨਾ ਬਣਾਈ ਸੀ

Reported by:  PTC News Desk  Edited by:  Shanker Badra -- April 03rd 2025 12:34 PM
young man kidnapping : ਨੌਜਵਾਨ ਨੇ ਖੁਦ ਦੇ ਕਿਡਨੈਪਿੰਗ ਦੀ ਰਚੀ ਸਾਜਿਸ਼ ,ਹੱਥ-ਪੈਰ ਬੰਨ੍ਹ ਕੇ ਮਾਂ ਨੂੰ ਭੇਜੀਆਂ ਫ਼ੋਟੋਆਂ ,ਸੱਚਾਈ ਜਾਣਕੇ ਮਾਂ ਦੇ ਉੱਡੇ ਹੋਸ਼

young man kidnapping : ਨੌਜਵਾਨ ਨੇ ਖੁਦ ਦੇ ਕਿਡਨੈਪਿੰਗ ਦੀ ਰਚੀ ਸਾਜਿਸ਼ ,ਹੱਥ-ਪੈਰ ਬੰਨ੍ਹ ਕੇ ਮਾਂ ਨੂੰ ਭੇਜੀਆਂ ਫ਼ੋਟੋਆਂ ,ਸੱਚਾਈ ਜਾਣਕੇ ਮਾਂ ਦੇ ਉੱਡੇ ਹੋਸ਼

young man kidnapping : ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਇੱਕ ਸ਼ਖਸ ਨੇ ਖੁਦ ਨੂੰ ਹੀ ਅਗਵਾ ਕਰਨ ਦੀ ਸਾਜ਼ਿਸ਼ ਰਚੀ। ਜਦੋਂ ਉਸਦੀ ਇਸ ਹਰਕਤ ਦੀ ਸੱਚਾਈ ਲੋਕਾਂ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, ਉਸ ਵਿਅਕਤੀ ਨੇ ਮੋਟਰਸਾਈਕਲ ਦੀ ਕਿਸ਼ਤ ਭਰਨ ਲਈ ਇਹ ਪੂਰੀ ਯੋਜਨਾ ਬਣਾਈ ਸੀ। ਉਸਨੇ ਆਪਣੀ ਮਾਂ ਨੂੰ ਖੁਦ ਦੇ ਕਿਡਨੈਪਿੰਗ ਦੀ ਫੋਟੋ ਭੇਜ ਕੇ ਡਰਾਇਆ ਅਤੇ ਫਿਰੌਤੀ ਦੀ ਮੰਗ ਕੀਤੀ। ਜਦੋਂ ਨੌਜਵਾਨ ਪੁਲਿਸ ਦੇ ਅੜਿੱਕੇ ਚੜਿਆ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਸਦੀ ਮੋਟਰਸਾਈਕਲ ਦੀ ਕਿਸ਼ਤ ਬਕਾਇਆ ਸੀ ਅਤੇ ਉਸ ਕੋਲ ਕਿਸ਼ਤ ਭਰਨ ਲਈ ਪੈਸੇ ਨਹੀਂ ਸਨ। ਇਸੇ ਲਈ ਉਹ ਆਪਣੀ ਮਾਂ ਤੋਂ ਕੁਝ ਪੈਸੇ ਲੈਣੇ ਚਾਹੁੰਦਾ ਸੀ।

ਦਰਅਸਲ 'ਚ ਸ਼ਹਿਰ ਦੇ ਜਿਉਲਾ ਇਲਾਕੇ ਦੀ ਰਹਿਣ ਵਾਲੀ ਇੱਕ ਔਰਤ ਨੇ 29 ਮਾਰਚ ਨੂੰ ਪੁਲਿਸ ਸਟੇਸ਼ਨ ਵਿੱਚ ਆਪਣੇ ਪੁੱਤ ਦੇ ਅਗਵਾ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ 25 ਸਾਲਾ ਪੁੱਤਰ ਅਮਨ ਵਿਸ਼ਵਕਰਮਾ ਘਰ ਤੋਂ ਹਸਪਤਾਲ ਲਈ ਨਿਕਲਿਆ ਸੀ। ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ। 


ਅਗਲੇ ਦਿਨ ਮੋਬਾਈਲ 'ਤੇ ਕੁਝ ਫੋਟੋਆਂ ਆਈਆਂ ,ਜਿਸ ਵਿੱਚ ਅਮਨ ਨੂੰ ਬੰਧਕ ਬਣਾਇਆ ਹੋਇਆ ਸੀ। ਉਸਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਨੇੜੇ ਹੀ ਇੱਕ ਬੰਦੂਕ ਰੱਖੀ ਹੋਈ ਸੀ। ਵਟਸਐਪ 'ਤੇ ਫੋਟੋਆਂ ਆਉਣ ਤੋਂ ਬਾਅਦ ਅਮਨ ਦਾ ਫ਼ੋਨ ਆਇਆ।  ਉਸ ਨੇ ਆਪਣੇ ਅਗਵਾ ਦੀ ਕਹਾਣੀ ਆਪਣੀ ਮਾਂ ਨੂੰ ਦੱਸੀ ਅਤੇ ਉਸਨੂੰ ਛੱਡਣ ਬਦਲੇ 2 ਲੱਖ ਰੁਪਏ ਦੀ ਫਿਰੌਤੀ ਮੰਗੀ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਂ ਅਤੇ ਪੁੱਤਰ ਵਿਚਕਾਰ ਹੋਈ ਗੱਲਬਾਤ ਦੀ ਆਡੀਓ ਸੁਣੀ। ਜਦੋਂ ਪੁਲਿਸ ਨੂੰ ਉਨ੍ਹਾਂ ਦੀ ਗੱਲਬਾਤ ਸ਼ੱਕੀ ਲੱਗੀ ਤਾਂ ਉਨ੍ਹਾਂ ਨੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ 1 ਅਪ੍ਰੈਲ ਨੂੰ ਅਗਵਾ ਨੌਜਵਾਨ ਇਲਾਕੇ 'ਚ ਦੇਖਿਆ ਗਿਆ ਅਤੇ ਪੁਲਿਸ ਨੂੰ ਦੇਖ ਕੇ ਲੁਕ ਗਿਆ। ਪੁਲਿਸ ਪਹਿਲਾਂ ਹੀ ਸਮਝ ਚੁੱਕੀ ਸੀ ਕਿ ਕੁਝ ਗੜਬੜ ਹੈ। ਪੁਲਿਸ ਨੇ ਨੌਜਵਾਨ ਨੂੰ ਘੇਰ ਲਿਆ ਅਤੇ ਉਸਨੂੰ ਫੜ ਕੇ ਥਾਣੇ ਲੈ ਆਈ। ਜਦੋਂ ਪੁਲਿਸ ਨੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਸਾਰਾ ਭੇਤ ਖੁੱਲ੍ਹ ਗਿਆ।


- PTC NEWS

Top News view more...

Latest News view more...

PTC NETWORK