Thu, Jan 9, 2025
Whatsapp

ਲੁਧਿਆਣਾ ਦੇ SHO ਦੀ ਸੜਕ ਹਾਦਸੇ 'ਚ ਮੌਤ, ਇਨੋਵਾ ਕਾਰ ਖੜ੍ਹੇ ਟਰੱਕ ਨਾਲ ਟਕਰਾਈ

Punjab News: ਲੁਧਿਆਣਾ ਦੇ ਇੱਕ SHO ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਐੱਸਐੱਚਓ ਇਨੋਵਾ ਕਾਰ ਵਿੱਚ ਸਫ਼ਰ ਕਰ ਰਿਹਾ ਸੀ।

Reported by:  PTC News Desk  Edited by:  Amritpal Singh -- December 07th 2024 09:26 AM
ਲੁਧਿਆਣਾ ਦੇ SHO ਦੀ ਸੜਕ ਹਾਦਸੇ 'ਚ ਮੌਤ, ਇਨੋਵਾ ਕਾਰ ਖੜ੍ਹੇ ਟਰੱਕ ਨਾਲ ਟਕਰਾਈ

ਲੁਧਿਆਣਾ ਦੇ SHO ਦੀ ਸੜਕ ਹਾਦਸੇ 'ਚ ਮੌਤ, ਇਨੋਵਾ ਕਾਰ ਖੜ੍ਹੇ ਟਰੱਕ ਨਾਲ ਟਕਰਾਈ

Punjab News: ਲੁਧਿਆਣਾ ਦੇ ਇੱਕ SHO ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਐੱਸਐੱਚਓ ਇਨੋਵਾ ਕਾਰ ਵਿੱਚ ਸਫ਼ਰ ਕਰ ਰਿਹਾ ਸੀ। ਅਮਲੋਹ ਰੋਡ ਤੋਂ ਲੰਘ ਰਹੇ ਐਸ.ਐਚ.ਓ. ਅਚਾਨਕ ਉਸ ਦੀ ਕਾਰ ਅੱਗੇ ਜਾ ਰਹੇ ਇੱਕ ਟਰੱਕ ਦੇ ਹੇਠਾਂ ਫਸ ਗਈ। ਹਾਦਸੇ ਤੋਂ ਤੁਰੰਤ ਬਾਅਦ ਕਾਰ ਦੀ ਅਗਲੀ ਸੀਟ ਦੇ ਏਅਰਬੈਗ ਖੁੱਲ੍ਹ ਗਏ।

ਐਸਐਚਓ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਮ੍ਰਿਤਕ ਅਧਿਕਾਰੀ ਦਾ ਨਾਂ ਦਵਿੰਦਰਪਾਲ ਸਿੰਘ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਐਸਐਚਓ ਦਵਿੰਦਰਪਾਲ ਸਿੰਘ ਥਾਣੇ ਤੋਂ ਮੰਡੀ ਗੋਬਿੰਦਗੜ੍ਹ ਸਥਿਤ ਆਪਣੇ ਘਰ ਵਾਪਸ ਆ ਰਹੇ ਸਨ। ਅਚਾਨਕ ਕਾਰ ਆਪਣਾ ਸੰਤੁਲਨ ਗੁਆ ​​ਬੈਠੀ, ਜਿਸ ਕਾਰਨ ਕਾਰ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਆਸ-ਪਾਸ ਦੇ ਲੋਕਾਂ ਨੇ ਐਸਐਚਓ ਨੂੰ ਕਾਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।

ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਐਸਐਚਓ ਦੀ ਮੌਕੇ ’ਤੇ ਹੀ ਮੌਤ ਹੋ ਗਈ। ਐਸਐਚਓ ਦੀ ਖੂਨ ਨਾਲ ਲੱਥਪੱਥ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੁਲਿਸ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦੇਵੇਗੀ।

- PTC NEWS

Top News view more...

Latest News view more...

PTC NETWORK