Mon, Dec 16, 2024
Whatsapp

Ludhiana Horrible Accident CCTV : ਲੁਧਿਆਣਾ 'ਚ ਦੂਜੀ ਜਮਾਤ ਦੀ ਵਿਦਿਆਰਥਣ ਨੂੰ ਬੱਸ ਨੇ ਦਰੜਿਆ, ਹੋਈ ਮੌਕੇ ’ਤੇ ਮੌਤ, BCM ਸਕੂਲ ’ਚ ਹੰਗਾਮਾ

ਮਿਲੀ ਜਾਣਕਾਰੀ ਮੁਤਾਬਿਕ ਸਕੂਲ ਦੇ ਅੰਦਰ ਇੱਕ ਬੱਸ ਦੂਜੀ ਜਮਾਤ ਦੇ ਵਿਦਿਆਰਥੀ ਦੇ ਉੱਪਰ ਚੜ੍ਹ ਗਈ। ਲੜਕੀ ਕਿਨ੍ਹਾਂ ਹਾਲਾਤਾਂ 'ਚ ਬੱਸ ਦੇ ਹੇਠਾਂ ਆਈ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ।

Reported by:  PTC News Desk  Edited by:  Aarti -- December 16th 2024 12:18 PM -- Updated: December 16th 2024 01:57 PM
Ludhiana Horrible Accident CCTV : ਲੁਧਿਆਣਾ 'ਚ ਦੂਜੀ ਜਮਾਤ ਦੀ ਵਿਦਿਆਰਥਣ ਨੂੰ ਬੱਸ ਨੇ ਦਰੜਿਆ, ਹੋਈ ਮੌਕੇ ’ਤੇ ਮੌਤ, BCM ਸਕੂਲ ’ਚ ਹੰਗਾਮਾ

Ludhiana Horrible Accident CCTV : ਲੁਧਿਆਣਾ 'ਚ ਦੂਜੀ ਜਮਾਤ ਦੀ ਵਿਦਿਆਰਥਣ ਨੂੰ ਬੱਸ ਨੇ ਦਰੜਿਆ, ਹੋਈ ਮੌਕੇ ’ਤੇ ਮੌਤ, BCM ਸਕੂਲ ’ਚ ਹੰਗਾਮਾ

Ludhiana Horrible Accident :  ਲੁਧਿਆਣਾ ਦੇ ਸੈਕਟਰ 32 ਸਥਿਤ ਬੀਸੀਐਮ ਸਕੂਲ ਵਿੱਚ ਅੱਜ ਭਾਰੀ ਹੰਗਾਮਾ ਹੋਇਆ। ਮਿਲੀ ਜਾਣਕਾਰੀ ਮੁਤਾਬਿਕ ਸਕੂਲ ਦੇ ਅੰਦਰ ਇੱਕ ਬੱਸ ਦੂਜੀ ਜਮਾਤ ਦੇ ਵਿਦਿਆਰਥੀ ਦੇ ਉੱਪਰ ਚੜ੍ਹ ਗਈ। ਲੜਕੀ ਕਿਨ੍ਹਾਂ ਹਾਲਾਤਾਂ 'ਚ ਬੱਸ ਦੇ ਹੇਠਾਂ ਆਈ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਮੌਕੇ ’ਤੇ ਮੌਜੂਦ ਤੇ ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਤਾਂ ਦੇਖਿਆ ਕਿ ਇੱਕ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ। ਪਰ ਬੱਸ ਦੇ ਹੇਠਾਂ ਆਉਣ ਕਾਰਨ ਬੱਚੀ ਦੀ ਮੌਕੇ ’ਤੇ ਮੌਤ ਹੋ ਗਈ ਸੀ। 


ਘਟਨਾ ਦੀ ਸੀਸੀਟੀਵੀ ਫੁਟੇਜ 

ਹਾਦਸੇ ਮਗਰੋਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਦੇ ਮਗਰੋਂ ਜਦੋਂ ਬੱਚੀ ਜ਼ਖਮੀ ਹੋਈ ਸੀ ਤਾਂ ਉਸ ਨੂੰ ਲਿਜਾਉਂਦੇ ਹੋਏ ਦੇਖਿਆ ਜਾ ਸਕਦਾ ਹੈ। 

ਚਸ਼ਮਦੀਦਾਂ ਦਾ ਇਹ ਵੀ ਕਹਿਣਾ ਹੈ ਕਿ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸ ਦਈਏ ਕਿ ਮ੍ਰਿਤਕ ਲੜਕੀ ਦੀ ਪਛਾਣ ਅਮਾਇਰਾ ਜੇ ਨਾਂ ਵਜੋਂ ਹੋਈ ਹੈ ਜੋ ਕਿ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ।

ਇਹ ਵੀ ਪੜ੍ਹੋ : Barnala Sarpanch Murder : ਨਸ਼ੇ ਦਾ ਵਿਰੋਧ ਜਾਨ 'ਤੇ ਪਿਆ ਭਾਰੀ! ਭਦੌੜ 'ਚ ਮੌਜੂਦਾ ਸਰਪੰਚ ਦਾ ਬੇਰਹਿਮੀ ਨਾਲ ਕਤਲ

- PTC NEWS

Top News view more...

Latest News view more...

PTC NETWORK