Triple Murder Case Solve: ਟ੍ਰਿਪਲ ਮਰਡਰ ਮਾਮਲੇ ‘ਚ ਗੁਆਂਢੀ ਹੀ ਨਿਕਲਿਆ ਕਾਤਲ, ਕਤਲ ਦਾ ਕਾਰਨ ਸੁਣ ਹੋ ਜਾਵੋਗੇ ਹੈਰਾਨ
Triple Murder Case Solve: ਲੁਧਿਆਣਾ ‘ਚ ਟ੍ਰਿਪਲ ਮਰਡਰ ਮਾਮਲੇ ਨੂੰ ਜਿੱਥੇ ਪੁਲਿਸ ਨੇ ਸੁਲਝਾ ਲਿਆ ਹੈ ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ‘ਚ ਵੱਡਾ ਖੁਲਾਸਾ ਕੀਤਾ ਹੈ। ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਕਰ ਵੱਡਾ ਖੁਲਾਸਾ ਕੀਤਾ। ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਮਾਮਲੇ ਨੂੰ ਅੰਜਾਮ ਮ੍ਰਿਤਕਾਂ ਦੇ ਗੁਆਂਢੀ ਵੱਲੋਂ ਹੀ ਦਿੱਤਾ ਗਿਆ ਹੈ।
ਮ੍ਰਿਤਕਾਂ ਦਾ ਗੁਆਂਢੀ ਨਿਕਲਿਆ ਕਾਤਲ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਵਿੱਚ ਤੀਹਰੇ ਕਤਲ ਕਾਂਡ ਨੂੰ ਪੁਲਿਸ ਨੇ 12 ਘੰਟਿਆਂ ਵਿੱਚ ਸੁਲਝਾ ਲਿਆ ਹੈ। ਤਿੰਨਾਂ ਦਾ ਕਾਤਲ ਹੋਰ ਕੋਈ ਨਹੀਂ ਸਗੋਂ ਮ੍ਰਿਤਕ ਦਾ ਗੁਆਂਢੀ ਨਿਕਲਿਆ। ਔਲਾਦ ਨਾ ਹੋਣ ਦੇ ਤਾਅਨੇ ਤੋਂ ਤੰਗ ਆ ਕੇ ਉਸ ਨੇ ਹਥੌੜੇ ਨਾਲ ਵਾਰ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਬਾਅਦ 'ਚ ਘਰ ਦਾ ਸਿਲੰਡਰ ਲੀਕ ਕਰਕੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ।
ਮ੍ਰਿਤਕਾਂ ਦੀ ਹੋਈ ਪਛਾਣ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਬਜ਼ੁਰਗ ਚਮਨ ਲਾਲ, ਸੁਰਿੰਦਰ ਕੌਰ ਅਤੇ ਬਚਨ ਕੌਰ ਸ਼ਾਮਲ ਹਨ। ਅਤੇ ਉਸਦਾ ਕਾਤਲ ਰੌਬਿਨ ਹੈ, ਜੋ ਗੁਆਂਢ ਵਿੱਚ ਰਹਿੰਦਾ ਹੈ।
ਮੁਲਜ਼ਮ ਕੰਧ ਟੱਪ ਕੇ ਘਰ ਵਿੱਚ ਹੋਇਆ ਸੀ ਦਾਖ਼ਲ
ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੁਰਿੰਦਰ ਕੌਰ ਅਕਸਰ ਰੌਬਿਨ ਨੂੰ ਤਾਅਨੇ ਮਾਰਦੀ ਰਹਿੰਦੀ ਸੀ ਕਿ ਉਸ ਦੇ ਵਿਆਹ ਨੂੰ 5 ਸਾਲ ਹੋ ਗਏ ਹਨ, ਉਸ ਦੇ ਬੱਚਾ ਕਿਉਂ ਨਹੀਂ ਹੋ ਸਕਿਆ। ਕਈ ਵਾਰ ਸੁਰਿੰਦਰ ਕੌਰ ਆਪਣੀ ਪਤਨੀ ਦੇ ਸਾਹਮਣੇ ਵੀ ਬੱਚਾ ਨਾ ਹੋਣ ਦਾ ਤਾਅਨਾ ਮਾਰਦੀ ਸੀ। ਇਸੇ ਲਈ ਰੌਬਿਨ ਨੇ ਉਸ ਦੀਆਂ ਗੱਲਾਂ ਨੂੰ ਦਿਲ ਵਿੱਚ ਲਿਆ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
'ਮੌਤ ਤੋਂ ਪਹਿਲਾਂ ਮੁੜ ਆਖੀ ਸੀ ਬੱਚਾ ਨਾ ਹੋਣ ਦੀ ਗੱਲ'
6 ਜੁਲਾਈ ਨੂੰ ਰੌਬਿਨ ਆਪਣੇ ਘਰ ਦੀ ਛੱਤ 'ਤੇ ਬੈਠਾ ਆਪਣੇ ਮੋਬਾਈਲ 'ਤੇ ਵੀਡੀਓ ਦੇਖ ਰਿਹਾ ਸੀ। ਇਸੇ ਦੌਰਾਨ ਸੁਰਿੰਦਰ ਕੌਰ ਛੱਤ ’ਤੇ ਮੀਂਹ ਦੇਖਣ ਲਈ ਆਈ। ਉਥੇ ਸੁਰਿੰਦਰ ਰੋਬਿਨ ਨੂੰ ਫਿਰ ਕਹਿੰਦੀ ਹੈ ਕਿ ਉਹ ਬੱਚਾ ਨਾ ਹੋਣ ਦੀ ਚਿੰਤਾ ਕਿਉਂ ਕਰ ਰਿਹਾ ਹੈ। ਕਿਸੇ ਦੀ ਮਦਦ ਲਓ, ਕਿਸੇ ਨੂੰ ਪਤਾ ਨਹੀਂ ਲੱਗੇਗਾ। ਜਿਸ ਤੋਂ ਬਾਅਦ ਸੁਰਿੰਦਰ ਕੌਰ ਨਹਾਉਣ ਚਲੀ ਗਈ। ਰੌਬਿਨ ਆਪਣੇ ਘਰੋਂ ਹਥੌੜਾ ਲੈ ਕੇ ਆਇਆ ਅਤੇ ਛੱਤ ਟੱਪ ਕੇ ਸੁਰਿੰਦਰ ਕੌਰ ਦੇ ਘਰ ਦਾਖਲ ਹੋ ਗਿਆ।
ਇਹ ਵੀ ਪੜ੍ਹੋ: Sidhu Moosewala case: ਸਿੱਧੂ ਮੂਸੇਵਾਲਾ ਦੇ ਕਾਤਲ ਪ੍ਰਿਅਵਰਤ ਫੌਜੀ ਦੇ ਭਰਾ ਦਾ ਹੋਇਆ ਐਨਕਾਊਂਟਰ, ਇੱਥੋ ਪੜ੍ਹੋ ਪੂਰੀ ਜਾਣਕਾਰੀ
- PTC NEWS