Ludhiana News : ਵੱਧ ਰਹੀਆਂ ਫੀਸਾਂ ਖਿਲਾਫ ਮਾਪਿਆਂ ਦਾ ਹੱਲਾ-ਬੋਲ, ਮਾਪਿਆਂ ਨੇ ਸਕੂਲ ਬਾਹਰ ਲਾਇਆ ਧਰਨਾ
Ludhiana News : ਪੰਜਾਬ ਭਰ ਦੇ ਸਕੂਲਾਂ ’ਚ ਵੱਧ ਰਹੀਆਂ ਫੀਸਾਂ ਦੇ ਚੱਲਦੇ ਮਾਪਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ’ਚ ਸ਼ਾਸਤਰੀ ਨਗਰ ਬੀਸੀਐਮ ਸਕੂਲ ਦੇ ਬਾਹਰ ਬੱਚਿਆਂ ਦੇ ਮਾਂ ਪਿਓ ਵੱਲੋਂ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਵੱਲੋਂ ਸਕੂਲ ਵੱਲੋਂ ਵਧਾਈ ਗਈ ਫੀਸਾਂ ਦੇ ਖਿਲਾਫ ਰੋਹ ਜਾਹਿਰ ਕੀਤਾ ਜਾ ਰਿਹਾ ਹੈ।
ਰੋਸ ਜਾਹਿਰ ਕਰ ਰਹੇ ਮਾਪਿਆਂ ਨੇ ਦੱਸਿਆ ਕਿ ਸਕੂਲ ਵੱਲੋਂ 25 ਤੋਂ 28 ਫੀਸਦ ਫੀਸਾਂ ਵਧਾਈਆਂ ਗਈਆਂ ਹਨ। ਇਨ੍ਹਾਂ ਹੀ ਨਹੀਂ ਏਸੀ ਅਤੇ ਨੌਨ ਏਸੀ ਲਈ ਵੀ ਬੱਚਿਆਂ ਦੇ ਮਾਂ ਪਿਓ ਕੋਲੋਂ ਹਜ਼ਾਰਾ ਰੁਪਏ ਜਾ ਰਹੇ ਹਨ। ਜਿਹੜਾ ਏਸੀ ਰੂਮ ਦਾ ਪੈਸੇ ਨਹੀਂ ਦੇ ਪਾ ਰਿਹਾ ਹੈ। ਉਸ ਨੂੰ ਨੌਨ ਏਸੀ ਰੂਮ ’ਚ ਬਿਠਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਰਕਾਰ ਆਖ ਰਹੀ ਹੈ ਕਿ ਸਿੱਖਿਆ ਕ੍ਰਾਂਤੀ ਲਿਆਂਦੀ ਗਈ ਹੈ ਇਹ ਸਿਰਫ ਸਰਕਾਰ ਦੀਆਂ ਗੱਲ੍ਹਾਂ ਹੀ ਹਨ। ਪੰਜਾਬ ’ਚ ਕੋਈ ਸਿੱਖਿਆ ਕ੍ਰਾਂਤੀ ਨਹੀਂ ਹੈ।
ਇਹ ਵੀ ਪੜ੍ਹੋ : MP Charanjit Channi Missing Posters : ਐਮਪੀ ਚਰਨਜੀਤ ਸਿੰਘ ਚੰਨੀ ਲਾਪਤਾ; ਭਾਜਪਾ ਵਰਕਰਾਂ ਨੇ ਲਗਾਏ ਪੋਸਟਰ
- PTC NEWS