Fri, Sep 20, 2024
Whatsapp

ਸਤਲੁਜ 'ਚ ਡੁੱਬੇ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ, 3 ਦਿਨ ਪਹਿਲਾਂ ਨਹਾਉਂਦੇ ਡੁੱਬੇ ਸਨ 5 ਨੌਜਵਾਨ

Youth Drowned Satluj river : 3 ਦਿਨ ਪਹਿਲਾਂ ਲੁਧਿਆਣਾ ਦੇ ਕਾਸਬਾਦ ਪਿੰਡ ਨਜ਼ਦੀਕ ਸਤਲੁਜ ਦਰਿਆ ਵਿੱਚ ਡੁੱਬੇ 5 ਨੌਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਸਾਰੇ ਨੌਜਵਾਨਾਂ ਦੀ ਉਮਰ 18 ਤੋਂ 19 ਸਾਲ ਹੈ।

Reported by:  PTC News Desk  Edited by:  KRISHAN KUMAR SHARMA -- June 12th 2024 12:09 PM -- Updated: June 12th 2024 12:15 PM
ਸਤਲੁਜ 'ਚ ਡੁੱਬੇ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ, 3 ਦਿਨ ਪਹਿਲਾਂ ਨਹਾਉਂਦੇ ਡੁੱਬੇ ਸਨ 5 ਨੌਜਵਾਨ

ਸਤਲੁਜ 'ਚ ਡੁੱਬੇ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ, 3 ਦਿਨ ਪਹਿਲਾਂ ਨਹਾਉਂਦੇ ਡੁੱਬੇ ਸਨ 5 ਨੌਜਵਾਨ

Youth Drowned Satluj river : 3 ਦਿਨ ਪਹਿਲਾਂ ਲੁਧਿਆਣਾ ਦੇ ਕਾਸਬਾਦ ਪਿੰਡ ਨਜ਼ਦੀਕ ਸਤਲੁਜ ਦਰਿਆ ਵਿੱਚ ਡੁੱਬੇ 5 ਨੌਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਸਾਰੇ ਨੌਜਵਾਨਾਂ ਦੀ ਉਮਰ 18 ਤੋਂ 19 ਸਾਲ ਹੈ।

ਦੱਸ ਦਈਏ ਕਿ ਲੁਧਿਆਣਾ ਦੇ ਕਾਸਾਬਾਦ ਪਿੰਡ ਨੇੜੇ ਸਤਲੁਜ ਦਰਿਆ ਕੰਢੇ ਨੌਜਵਾਨਾਂ ਦੇ ਕੁੱਝ ਗਰੁੱਪ ਛੁੱਟੀ ਹੋਣ ਕਾਰਨ ਨਹਾਉਣ ਲਈ ਆਏ ਸਨ।ਇਸ ਦੌਰਾਨ ਇੱਕ ਗਰੁੱਪ ਦੇ 6 ਦੋਸਤਾਂ ਵਿਚੋਂ ਪਾਣੀ ਦੇ ਵਹਾਅ ਕਾਰਨ 4 ਨੌਜਵਾਨ ਡੁੱਬ ਗਏ ਸਨ। ਇਸਦੇ ਨਾਲ ਹੀ ਇੱਕ ਹੋਰ ਗਰੁੱਪ ਵਿਚੋਂ ਇੱਕ ਨੌਜਵਾਨ ਡੁੱਬ ਗਿਆ ਸੀ। ਇਨ੍ਹਾਂ ਨੌਜਵਾਨਾਂ ਨੂੰ ਲੱਭਣ ਲਈ ਗੋਤਾਖੋਰਾਂ ਵੱਲੋਂ 3 ਦਿਨ ਤੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਸਨ।


ਲੰਘੇ ਦਿਨ ਗੋਤਾਖੋਰਾਂ ਨੂੰ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਸਨ ਅਤੇ ਅੱਜ ਬਾਕੀ 3 ਨੌਜਵਾਨਾਂ ਦੀਆਂ ਲਾਸ਼ਾਂ ਵੀ ਬਰਾਮਦ ਹੋ ਗਈਆਂ ਹਨ। ਨੌਜਵਾਨਾਂ ਦੀ ਪਛਾਣ ਸ਼ਮੀ, ਜ਼ਹੀਰ ਹੇਸਾਨ, ਆਰ.ਐਨ. ਸ਼ਰਮਾ ਅਤੇ ਮੀਜਬਾਉਲ ਵੱਜੋਂ ਹੋਈ ਹੈ।

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

- PTC NEWS

Top News view more...

Latest News view more...

PTC NETWORK