ਡਾਵਾਂਡੋਲ ਕਾਨੂੰਨੀ ਵਿਵਸਥਾ ਤੇ ਵਧ ਰਹੀ ਲਾਗਤ ਕਾਰਨ ਲੁਧਿਆਣਾ ਦੀ ਸਨਅਤ ਜੰਮੂ 'ਚ ਕਰੇਗੀ ਹਿਜਰਤ
ਪਟਿਆਲਾ : ਪੰਜਾਬ ਵਿਚ ਅਣਸੁਖਾਵੇਂ ਮਾਹੌਲ ਤੇ ਵੱਧ ਰਹੀ ਲਾਗਤ ਕਾਰਨ ਪੰਜਾਬ ਦੀ ਸਨਅਤ ਬਾਹਰੀ ਸੂਬਿਆਂ ਨੂੰ ਹਿਜਰਤ ਕਰ ਰਹੀ ਹੈ। ਯੂਪੀ ਮਗਰੋਂ ਲੁਧਿਆਣਾ ਦੀ ਸਨਅਤ ਜੰਮੂ ਵੱਲ ਨੂੰ ਰੁਖ਼ ਕਰਨ ਜਾ ਰਹੀ ਹੈ। ਲੁਧਿਆਣਾ ਦੀ ਡਾਇੰਗ ਅਤੇ ਟੈਕਸਟਾਈਲ ਸਨਅਤ ਵੱਲੋਂ ਜੰਮੂ-ਕਸ਼ਮੀਰ ਦੇ ਰਾਜਪਾਲ ਨੂੰ ਮਿਲ ਕੇ ਐਕਸ਼ਨ ਪਲਾਨ ਤੈਅ ਕੀਤਾ ਜਾਵੇਗਾ।
ਲੁਧਿਆਣਾ ਦੇ Mishra Group of Companies ਦੇ ਚੇਅਰਮੈਨ ਟੀ ਆਰ ਮਿਸ਼ਰਾ ਨੇ ਦੱਸਿਆ ਕਿ ਲੁਧਿਆਣਾ 'ਚ 13 ਹਜ਼ਾਰ ਡਾਇੰਗ ਤੇ ਟੈਕਸਟਾਈਲ ਯੂਨਿਟ ਹਨ। Mishra Group of Companies ਦੇ ਚੇਅਰਮੈਨ ਟੀਆਰ ਮਿਸ਼ਰਾ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨਾਲ ਲੁਧਿਆਣਾ ਦੇ ਸਨਅਤਕਾਰਾਂ ਨੂੰ ਮਿਲਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਅਨੁਸਾਰ ਪੰਜਾਬ ਵਿੱਚ ਸਨਅਤਾਂ ਦੇ ਹਿਜਰਤ ਬਾਰੇ ਉਨ੍ਹਾਂ ਨੇ ਕਾਨੂੰਨੀ ਵਿਵਸਥਾ ਦੀ ਸਮੱਸਿਆ, ਬਿਓਰੋਕ੍ਰੇਸੀ, ਭ੍ਰਿਸ਼ਟਾਚਾਰ, ਇੰਸਪੈਕਟਰੀ ਰਾਜ ਆਦਿ ਨੂੰ ਮੁੱਖ ਕਾਰਨ ਮੰਨਿਆ।
ਇਹ ਵੀ ਪੜ੍ਹੋ: ਸੰਗਤ ਨੂੰ ਗੋਲਕਾਂ ’ਚ ਪੈਸੇ ਪਾਉਣ ਤੋਂ ਰੋਕਣ ਦਾ ਬਿਆਨ ਦੇ ਕੇ CM ਨੇ ਬੌਧਿਕ ਕੰਗਾਲੀ ਦਾ ਕੀਤਾ ਪ੍ਰਗਟਾਵਾ : ਗਰੇਵਾਲ
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਅਜੇ ਤੱਕ ਇੰਡਸਟ੍ਰੀਅਲ ਪਾਲਿਸੀ ਦਾ ਨਾਂ ਫਾਈਨਲ ਹੋਣਾ, ਮੁੱਖ ਮੰਤਰੀ ਕੋਲ ਫ਼ੈਸਲੇ ਲੈਣ ਦੀ ਕਮੀ ਵੀ ਮੁੱਖ ਕਾਰਨ ਹਨ। ਉਨ੍ਹਾਂ ਨੇ ਪੋਲਿਊਸ਼ਨ ਬੋਰਡ ਦੇ ਪ੍ਰਦੂਸ਼ ਨੂੰ ਵੀ ਸਾਫ਼ ਕਰਨ ਉਤੇ ਜ਼ੋਰ ਦਿੱਤਾ ਤੇ ਇਲਜ਼ਾਮ ਲਾਇਆ ਕਿ ਇੱਥੇ ਰਿਸ਼ਵਤ ਦਾ ਬੋਲਬਾਲਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਖ ਸਕੱਤਰ ਵੀਕੇ ਜੰਜੂਆ ਦੀ ਨਿਯੁਕਤੀ ਉਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਰਿਪੋਰਟ-ਗਗਨਦੀਪ ਆਹੂਜਾ
- PTC NEWS