Lucknow Murder News : ਨਵੇਂ ਸਾਲ ਮੌਕੇ ਰੂਹ ਕੰਬਾਉ ਵਾਰਦਾਤ ਨਾਲ ਕੰਬਿਆ ਲਖਨਊ; ਨੌਜਵਾਨ ਨੇ ਮਾਂ ਸਣੇ 4 ਭੈਣਾਂ ਦਾ ਕੀਤਾ ਕਤਲ
Lucknow Murder News : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਾਕਾ ਇਲਾਕੇ 'ਚ ਸਥਿਤ ਹੋਟਲ ਸ਼ਰਨਜੀਤ 'ਚ 24 ਸਾਲਾ ਨੌਜਵਾਨ ਅਰਸ਼ਦ ਨੇ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕਾਂ ਵਿੱਚ ਅਰਸ਼ਦ ਦੀ ਮਾਂ ਆਸਮਾ ਅਤੇ ਚਾਰ ਭੈਣਾਂ-ਆਲੀਆ (9 ਸਾਲ), ਅਕਸਾ (16 ਸਾਲ), ਰਹਿਮੀਨ (18 ਸਾਲ) ਅਤੇ ਅਲਸ਼ੀਆ (19 ਸਾਲ) ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
#WATCH | Lucknow, Uttar Pradesh: 5 people found dead in a hotel in Lucknow
DCP Central Raveena Tyagi says, "Today, The bodies of five people were found in a room of Hotel Sharan Jeet. The local police reached the spot and a person named Arshad, around 24 years old, a resident… pic.twitter.com/xfKg3SdFfW — ANI (@ANI) January 1, 2025
ਮੁਲਜ਼ਮ ਅਰਸ਼ਦ ਜੋ ਇਸਲਾਮ ਨਗਰ, ਟਿਹਰੀ ਬਾਗੀਆ, ਕੁਬੇਰਪੁਰ, ਆਗਰਾ ਦਾ ਰਹਿਣ ਵਾਲਾ ਹੈ, ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਫੀਲਡ ਯੂਨਿਟ ਨੂੰ ਬੁਲਾ ਕੇ ਸਬੂਤ ਇਕੱਠੇ ਕੀਤੇ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Terrible Accident on New Year Eve : ਹਿਮਾਚਲ ’ਚ ਨਵੇਂ ਸਾਲ ਦੀ ਰਾਤ ਵਾਪਰਿਆ ਭਿਆਨਕ ਹਾਦਸਾ; ਡੂੰਘੀ ਖਾਈ ’ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
- PTC NEWS