LPG Price Hike News : ਆਮ ਆਦਮੀ ਨੂੰ ਝਟਕਾ; ਘਰੇਲੂ ਰਸੋਈ ਗੈਸ ਹੋਈ ਮਹਿੰਗੀ, ਉੱਜਵਲਾ ਯੋਜਨਾ ਦੇ ਸਿਲੰਡਰ ਦੀ ਵੀ ਵਧੀ ਕੀਮਤ
LPG Price Hike News : ਕੇਂਦਰ ਸਰਕਾਰ ਨੇ ਅੱਜ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਹੁਣ ਸਿਲੰਡਰ ਗੈਸ ਦੀ ਕੀਮਤ 853 ਰੁਪਏ ਹੋਈ
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪ੍ਰਤੀ ਸਿਲੰਡਰ ਐਲਪੀਜੀ ਦੀ ਕੀਮਤ 50 ਰੁਪਏ ਵਧੇਗੀ। 500 ਰੁਪਏ ਤੋਂ ਇਹ 550 ਰੁਪਏ (ਪੀਐਮਯੂਵਾਈ ਲਾਭਪਾਤਰੀਆਂ ਲਈ) ਹੋ ਜਾਵੇਗੀ ਅਤੇ ਹੋਰਾਂ ਲਈ ਇਹ 803 ਰੁਪਏ ਤੋਂ ਵਧ ਕੇ 853 ਰੁਪਏ ਹੋ ਜਾਵੇਗੀ। ਇਹ ਇੱਕ ਅਜਿਹਾ ਕਦਮ ਹੈ ਜਿਸਦੀ ਅਸੀਂ ਅੱਗੇ ਜਾ ਕੇ ਸਮੀਖਿਆ ਕਰਾਂਗੇ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਹਰ 2-3 ਹਫ਼ਤਿਆਂ ਵਿੱਚ ਇਸਦੀ ਸਮੀਖਿਆ ਕਰਦੇ ਹਾਂ। ਇਸ ਲਈ ਤੁਸੀਂ ਜੋ ਐਕਸਾਈਜ਼ ਡਿਊਟੀ ਵਾਧਾ ਦੇਖਿਆ ਹੈ, ਉਹ ਪੈਟਰੋਲ ਅਤੇ ਡੀਜ਼ਲ ਦੇ ਖਪਤਕਾਰਾਂ 'ਤੇ ਨਹੀਂ ਪਾਇਆ ਜਾਵੇਗਾ। ਉਸ ਐਕਸਾਈਜ਼ ਡਿਊਟੀ ਵਾਧੇ ਦਾ ਉਦੇਸ਼ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਗੈਸ ਵਾਲੇ ਪਾਸੇ ਹੋਏ 43,000 ਕਰੋੜ ਰੁਪਏ ਦੇ ਨੁਕਸਾਨ ਦੀ ਭਰਪਾਈ ਕਰਨਾ ਹੈ।
ਇਹ ਵੀ ਪੜ੍ਹੋ : Petrol Diesel Cost News : ਐਕਸਾਈਜ਼ ਡਿਊਟੀ ਵਿੱਚ ਅਚਾਨਕ ਹੋਇਆ ਵਾਧਾ, ਕੀ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਜਾਵੇਗਾ ? ਇੱਥੇ ਪੜ੍ਹੋ ਪੂਰੀ ਖ਼ਬਰ
- PTC NEWS