LPG Price Hike : ਦੀਵਾਲੀ ਦੇ ਅਗਲੇ ਦਿਨ ਮਹਿੰਗਾਈ ਦਾ ਝਟਕਾ; ਐਲਪੀਜੀ ਸਿਲੰਡਰ ਦੀਆਂ ਵਧੀਆਂ ਕੀਮਤਾਂ, ਜਾਣੋ ਕਿੰਨੀ ਪਹੁੰਚ ਗਈ ਕੀਮਤ
ਦੀਵਾਲੀ ਦੇ ਜਾਂਦੇ ਹੀ ਮਹਿੰਗਾਈ ’ਚ ਹੋਰ ਵੀ ਜਿਆਦਾ ਵਾਧਾ ਹੋਇਆ ਹੈ। ਦੱਸ ਦਈਏ ਕਿ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 62 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ 'ਚ ਇਸ ਦੀ ਕੀਮਤ 1802.00 ਰੁਪਏ ਹੋ ਗਈ ਹੈ। ਵਧੀ ਹੋਈ ਕੀਮਤ ਅੱਜ ਤੋਂ ਲਾਗੂ ਹੋ ਗਈ ਹੈ। ਪਹਿਲਾਂ ਇਹ 1740 ਰੁਪਏ ਵਿੱਚ ਉਪਲਬਧ ਸੀ। 19 ਕਿਲੋ ਦੇ ਸਿਲੰਡਰ ਦੀ ਕੀਮਤ ਲਗਾਤਾਰ ਚੌਥੇ ਮਹੀਨੇ ਵਧਾਈ ਗਈ ਹੈ। ਹਾਲਾਂਕਿ ਘਰਾਂ 'ਚ ਵਰਤੇ ਜਾਣ ਵਾਲੇ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
19 ਕਿਲੋ ਦੇ ਸਿਲੰਡਰ ਨੂੰ ਹਲਵਾਈ ਸਿਲੰਡਰ ਵੀ ਕਿਹਾ ਜਾਂਦਾ ਹੈ। ਮਹਿੰਗਾ ਹੋਣ ਕਾਰਨ ਬਾਹਰ ਖਾਣਾ-ਪੀਣਾ ਮਹਿੰਗਾ ਹੋ ਸਕਦਾ ਹੈ। ਆਈਓਸੀਐਲ ਦੇ ਅਨੁਸਾਰ, ਹੁਣ ਇਸ ਸਿਲੰਡਰ ਦੀ ਕੀਮਤ ਕੋਲਕਾਤਾ ਵਿੱਚ 1911.50 ਰੁਪਏ, ਮੁੰਬਈ ਵਿੱਚ 1754.50 ਰੁਪਏ ਅਤੇ ਚੇਨਈ ਵਿੱਚ 1964 ਰੁਪਏ ਹੋ ਗਈ ਹੈ।
ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕੀਮਤਾਂ ਬਦਲਦੀਆਂ ਹਨ। ਇਸ ਤੋਂ ਪਹਿਲਾਂ 1 ਅਗਸਤ ਨੂੰ 19 ਕਿਲੋ ਸਿਲੰਡਰ ਦੀ ਕੀਮਤ 6.50 ਰੁਪਏ ਵਧਾਈ ਗਈ ਸੀ। ਇਸ ਦੀ ਕੀਮਤ 1 ਸਤੰਬਰ ਨੂੰ 39 ਰੁਪਏ ਅਤੇ 1 ਅਕਤੂਬਰ ਨੂੰ 48.5 ਰੁਪਏ ਵਧੀ ਸੀ। ਹਾਲਾਂਕਿ, ਇੱਕ ਵਾਰ ਫਿਰ 14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 803.00 ਰੁਪਏ ਹੈ। ਕੋਲਕਾਤਾ 'ਚ ਇਹ 829.00 ਰੁਪਏ 'ਚ ਉਪਲਬਧ ਹੈ ਜਦਕਿ ਮੁੰਬਈ 'ਚ ਇਸ ਦੀ ਕੀਮਤ 802.50 ਰੁਪਏ ਹੈ। ਇਸੇ ਤਰ੍ਹਾਂ ਇਹ ਚੇਨਈ 'ਚ 818.50 ਰੁਪਏ 'ਚ ਉਪਲਬਧ ਹੈ। ਉੱਜਵਲਾ ਲਾਭਪਾਤਰੀਆਂ ਨੂੰ 300 ਰੁਪਏ ਦੀ ਸਬਸਿਡੀ ਮਿਲਦੀ ਹੈ। ਇਹ ਸਬਸਿਡੀ ਇਕ ਸਾਲ 'ਚ 12 ਸਿਲੰਡਰਾਂ 'ਤੇ ਮਿਲਦੀ ਹੈ।
ਇਹ ਵੀ ਪੜ੍ਹੋ : Delhi NCR Pollution : ਦੀਵਾਲੀ 'ਤੇ ਹਵਾ ਹੋਈ 'ਬਹੁਤ ਖਰਾਬ', AQI 400 ਤੋਂ ਪਾਰ; ਦਿੱਲੀ ’ਚ ਛੇ ਦਿਨਾਂ ਤੱਕ ਅਜਿਹੇ ਹੀ ਰਹਿਣਗੇ ਹਾਲਾਤ
- PTC NEWS