Sun, Dec 29, 2024
Whatsapp

Budget 2023 : ਲਿਥੀਅਮ ਬੈਟਰੀਆਂ ਦੀਆਂ ਕੀਮਤਾਂ ਘੱਟਣ ਨਾਲ ਬਿਜਲਈ ਵਾਹਨ ਹੋਣਗੇ ਸਸਤੇ

Reported by:  PTC News Desk  Edited by:  Ravinder Singh -- February 01st 2023 02:06 PM
Budget 2023 : ਲਿਥੀਅਮ ਬੈਟਰੀਆਂ ਦੀਆਂ ਕੀਮਤਾਂ ਘੱਟਣ ਨਾਲ ਬਿਜਲਈ ਵਾਹਨ ਹੋਣਗੇ ਸਸਤੇ

Budget 2023 : ਲਿਥੀਅਮ ਬੈਟਰੀਆਂ ਦੀਆਂ ਕੀਮਤਾਂ ਘੱਟਣ ਨਾਲ ਬਿਜਲਈ ਵਾਹਨ ਹੋਣਗੇ ਸਸਤੇ

Union Budget 2023 : ਦੇਸ਼ 'ਚ ਬਿਜਲਈ ਵਾਹਨਾਂ (Electric vehicles) ਦੀ ਮੰਗ ਤੇ ਵਿਕਰੀ ਦੋਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਜਿਹੇ 'ਚ ਆਟੋ ਸੈਕਟਰ ਨੂੰ ਇਸ ਵਾਰ ਆਮ ਬਜਟ ਤੋਂ ਕਾਫੀ ਉਮੀਦਾਂ ਸਨ। ਬਿਜਲਈ ਵਾਹਨ ਨਿਰਮਾਤਾਵਾਂ ਨੇ ਇਹ ਵੀ ਮੰਗ ਕੀਤੀ ਕਿ ਬੈਟਰੀਆਂ 'ਤੇ ਲਾਗੂ ਕਸਟਮ ਡਿਊਟੀ 'ਚ ਕੁਝ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ਦੌਰਾਨ ਇਲੈਕਟ੍ਰਿਕ ਵਾਹਨਾਂ 'ਚ ਵਰਤੀਆਂ ਜਾਣ ਵਾਲੀਆਂ ਲਿਥੀਅਮ ਬੈਟਰੀਆਂ 'ਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਇਲੈਕਟ੍ਰਿਕ ਵਾਹਨ ਸਸਤੇ (cheap) ਹੋ ਜਾਣਗੇ।



ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, "ਇਲੈਕਟ੍ਰਿਕ ਵਾਹਨਾਂ 'ਚ ਵਰਤੀਆਂ ਜਾਣ ਵਾਲੀਆਂ ਲਿਥੀਅਮ-ਆਈਨ ਬੈਟਰੀਆਂ 'ਤੇ ਕਸਟਮ ਡਿਊਟੀ ਨੂੰ ਘਟਾ ਕੇ 13 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੁਦਰਤੀ ਗੈਸ, ਬਾਇਓਗੈਸ 'ਤੇ ਵੀ ਐਕਸਾਈਜ਼ ਡਿਊਟੀ ਤੋਂ ਛੋਟ ਦਿੱਤੀ ਜਾ ਰਹੀ ਹੈ।" ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਲੰਬੇ ਸਮੇਂ ਤੋਂ ਪੈਟਰੋਲ ਤੇ ਡੀਜ਼ਲ 'ਤੇ ਨਿਰਭਰਤਾ ਘੱਟ ਕਰਨ ਤੇ ਬਿਜਲਈ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦੇ ਰਹੀ ਹੈ।

ਅਜਿਹੇ 'ਚ ਆਮ ਬਜਟ 'ਚ ਬਿਜਲਈ ਵਾਹਨਾਂ ਨੂੰ ਸਸਤਾ ਕਰਨ ਲਈ ਬੈਟਰੀਆਂ 'ਤੇ ਕਸਟਮ ਡਿਊਟੀ 'ਚ ਛੋਟ ਦੇਣ ਦੀ ਤਿਆਰੀ ਕੀਤੀ ਗਈ ਹੈ। ਲਿਥੀਅਮ ਆਇਨ ਬੈਟਰੀ ਪੈਕ ਅਤੇ ਸੈੱਲਾਂ 'ਤੇ ਜੀਐਸਟੀ 18 ਫੀਸਦੀ ਤੋਂ ਘਟਾ ਕੇ 13 ਫੀਸਦੀ ਕਰ ਦਿੱਤਾ ਗਿਆ ਹੈ। ਇਹ ਜਾਣਨਾ ਵੀ ਜ਼ਰੂਰੀ ਹੈ ਕਿ ਮੌਜੂਦਾ ਸਮੇਂ ਵਿੱਚ ਭਾਰਤ 'ਚ ਲਿਥੀਅਮ ਸੈੱਲਾਂ ਦਾ ਨਿਰਮਾਣ ਨਹੀਂ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : Union Budget 2023 Live Updates : ਵੱਡੀ ਖ਼ਬਰ ; ਨਵੀਂ ਪ੍ਰਣਾਲੀ ਤਹਿਤ 7 ਲੱਖ ਤੋਂ ਘੱਟ ਆਮਦਨ ਵਾਲਿਆਂ ਨੂੰ ਨਹੀਂ ਦੇਣਾ ਪਵੇਗਾ ਕੋਈ ਆਮਦਨ ਟੈਕਸ

ਅੱਜ ਇਲੈਕਟ੍ਰਿਕ ਵਾਹਨਾਂ ਨੂੰ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ ਇਕ ਸ਼ਕਤੀਸ਼ਾਲੀ ਹਥਿਆਰ ਵਜੋਂ ਜਾਣਿਆ ਜਾਂਦਾ ਹੈ। ਵਰਤਮਾਨ ਵਿਚ ਭਾਰਤੀ ਸੜਕਾਂ 'ਤੇ 1.4 ਮਿਲੀਅਨ ਤੋਂ ਵੱਧ ਬਿਜਲਈ ਵਾਹਨ ਚੱਲ ਰਹੇ ਹਨ।

- PTC NEWS

Top News view more...

Latest News view more...

PTC NETWORK