Wed, Nov 13, 2024
Whatsapp

ਇਕ ਹੋਰ ਪ੍ਰੇਮ ਕਹਾਣੀ ਦਾ ਖੌਫ਼ਨਾਕ ਅੰਤ ; ਪ੍ਰੇਮਿਕਾ ਦੀ ਲਾਸ਼ ਫਰਿੱਜ਼ 'ਚ ਰੱਖ ਕੇ ਦੂਜੀ ਲੜਕੀ ਨਾਲ ਕਰਵਾਇਆ ਵਿਆਹ

Reported by:  PTC News Desk  Edited by:  Ravinder Singh -- February 15th 2023 10:12 AM -- Updated: February 15th 2023 10:16 AM
ਇਕ ਹੋਰ ਪ੍ਰੇਮ ਕਹਾਣੀ ਦਾ ਖੌਫ਼ਨਾਕ ਅੰਤ ; ਪ੍ਰੇਮਿਕਾ ਦੀ ਲਾਸ਼ ਫਰਿੱਜ਼ 'ਚ ਰੱਖ ਕੇ ਦੂਜੀ ਲੜਕੀ ਨਾਲ ਕਰਵਾਇਆ ਵਿਆਹ

ਇਕ ਹੋਰ ਪ੍ਰੇਮ ਕਹਾਣੀ ਦਾ ਖੌਫ਼ਨਾਕ ਅੰਤ ; ਪ੍ਰੇਮਿਕਾ ਦੀ ਲਾਸ਼ ਫਰਿੱਜ਼ 'ਚ ਰੱਖ ਕੇ ਦੂਜੀ ਲੜਕੀ ਨਾਲ ਕਰਵਾਇਆ ਵਿਆਹ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸ਼ਰਧਾ ਕਤਲ ਵਰਗੀ ਇਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ। ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਲਾਸ਼ ਨੂੰ ਢਾਬੇ ਦੇ ਫਰਿੱਜ਼ 'ਚ ਰੱਖ ਦਿੱਤਾ। ਇਸ ਤੋਂ ਬਾਅਦ ਉਸ ਨੇ ਝੱਜਰ ਦੇ ਪਿੰਡ ਮੰਡੋਠੀ 'ਚ ਬਾਰਾਤ ਲਿਜਾ ਕੇ ਇਕ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ। ਇਸ ਤੋਂ ਪਹਿਲਾਂ ਕਿ ਦੋਸ਼ੀ ਸਾਹਿਲ ਗਹਿਲੋਤ (24) ਆਪਣੀ ਪ੍ਰੇਮਿਕਾ ਦੀ ਲਾਸ਼ ਨੂੰ ਟਿਕਾਣੇ ਲਗਾ ਦਿੱਤਾ।



ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਉਸ ਨੂੰ ਸੂਹ ਮਿਲਣ 'ਤੇ ਉਸ ਦੇ ਪਿੰਡ ਮਿਤਾਊ ਤੋਂ ਗ੍ਰਿਫ਼ਤਾਰ ਕਰ ਲਿਆ। ਮਾਮਲੇ 'ਚ ਲੜਕੀ ਦੇ ਰਿਸ਼ਤੇਦਾਰਾਂ ਅਤੇ ਕਿਸੇ ਹੋਰ ਨੇ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਸਾਹਿਲ ਤੇ ਮ੍ਰਿਤਕ ਲੜਕੀ ਨਿੱਕੀ ਯਾਦਵ ਪਿਛਲੇ ਦੋ ਸਾਲਾਂ ਤੋਂ ਰਜ਼ਾਮੰਦੀ ਨਾਲ ਰਿਸ਼ਤੇ 'ਚ ਸਨ। ਸਾਹਿਲ ਆਪਣੇ ਪਰਿਵਾਰ ਦੇ ਦਬਾਅ ਹੇਠ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਰਿਹਾ ਸੀ, ਜਦਕਿ ਨਿੱਕੀ ਯਾਦਵ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ।

ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਹਿਲ ਨੇ ਨਿੱਕੀ ਨਾਲ ਆਪਣੇ ਪਿਆਰ ਬਾਰੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਸੀ। ਦੂਜੇ ਪਾਸੇ ਸਾਹਿਲ ਦੇ ਪਰਿਵਾਰਕ ਮੈਂਬਰਾਂ ਨੇ ਉਸ 'ਤੇ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾਉਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਆਖਰਕਾਰ, ਦਸੰਬਰ 2022 'ਚ ਸਾਹਿਲ ਦੀ ਇਕ ਹੋਰ ਲੜਕੀ ਨਾਲ ਮੰਗਣੀ ਹੋ ਗਈ। ਸਾਹਿਲ ਦਾ ਵਿਆਹ 9 ਫਰਵਰੀ ਨੂੰ ਤੈਅ ਸੀ।

ਮੁਲਜ਼ਮ ਨੇ ਇਹ ਗੱਲ ਨਿੱਕੀ ਨੂੰ ਨਹੀਂ ਦੱਸੀ। ਕਿਸੇ ਤਰ੍ਹਾਂ ਨਿੱਕੀ ਨੂੰ ਇਸ ਬਾਰੇ ਪਤਾ ਲੱਗਾ। ਉਹ ਸਾਹਿਲ ਨਾਲ ਵਿਆਹ ਕਰਵਾਉਣ ਲਈ ਜ਼ੋਰ ਪਾਉਣ ਲੱਗੀ। ਅਜਿਹੇ 'ਚ ਸਾਹਿਲ ਨੇ ਡਾਟਾ ਕੇਬਲ ਨਾਲ ਨਿੱਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਲਾਸ਼ ਨੂੰ ਢਾਬੇ ਦੇ ਫਰਿੱਜ਼ ਵਿਚ ਰੱਖ ਕੇ ਉਹ ਆਪਣੇ ਘਰ ਚਲਾ ਗਿਆ ਅਤੇ 11 ਫਰਵਰੀ ਨੂੰ ਬਾਰਾਤ ਲੈ ਕੇ ਦੂਜੀ ਲੜਕੀ ਨਾਲ ਵਿਆਹ ਕਰਵਾ ਲਿਆ। ਪੁਲਿਸ ਨੇ ਨਿੱਕੀ ਦੀ ਲਾਸ਼ ਫਰਿੱਜ਼ ਵਿੱਚੋਂ ਬਰਾਮਦ ਕਰ ਲਈ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਦੇ ਨਿਸ਼ਾਨੇ ’ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਨਵੀਂ ਕੋਠੀ !

ਸਾਹਿਲ ਨੂੰ ਗ੍ਰੇਟਰ ਨੋਇਡਾ ਵਿੱਚ ਦਾਖ਼ਲਾ ਮਿਲਣ ਤੋਂ ਬਾਅਦ ਨਿੱਕੀ ਨੇ ਵੀ ਇਸੇ ਕਾਲਜ 'ਚ ਬੀਏ ਇੰਗਲਿਸ਼ ਆਨਰਜ਼ ਵਿੱਚ ਦਾਖ਼ਲਾ ਲਿਆ। ਇਸ ਤੋਂ ਬਾਅਦ ਦੋਵੇਂ ਇਕੋ ਕਿਰਾਏ ਦੇ ਮਕਾਨ 'ਚ ਸਹਿਮਤੀ ਨਾਲ ਰਹਿਣ ਲੱਗੇ। ਦੋਵੇਂ ਮਨਾਲੀ, ਰਿਸੀਕੇਸ਼, ਹਰਿਦੁਆਰ ਅਤੇ ਦੇਹਰਾਦੂਨ 'ਚ ਇਕੱਠੇ ਸੈਰ ਕਰਨ ਗਏ ਸਨ। ਦੋਵੇਂ ਕੋਰੋਨਾ ਦੇ ਦੌਰ ਦੌਰਾਨ ਆਪੋ-ਆਪਣੇ ਘਰਾਂ ਨੂੰ ਚਲੇ ਗਏ ਸਨ। ਕੋਰੋਨਾ ਖਤਮ ਹੋਣ ਤੋਂ ਬਾਅਦ ਦੋਵੇਂ ਦਵਾਰਕਾ ਦੇ ਸੈਕਟਰ-23 'ਚ ਦੁਬਾਰਾ ਸਹਿਮਤੀ ਨਾਲ ਰਿਸ਼ਤੇ ਵਿਚ ਰਹਿਣ ਲੱਗੇ। ਉਹ ਇੱਥੇ 8-10 ਮਹੀਨੇ ਰਹੇ। ਨਿੱਕੀ ਚਾਰ ਮਹੀਨਿਆਂ ਤੋਂ ਉੱਤਮ ਨਗਰ 'ਚ ਰਹਿ ਰਹੀ ਸੀ।


- PTC NEWS

Top News view more...

Latest News view more...

PTC NETWORK