Home Theater Bomb Case: ਨਵ-ਵਿਆਹੀ ਮਹਿਲ ਦੇ ਘਰੇ ਪ੍ਰੇਮੀ ਨੇ ਰੱਖਿਆ ਬੰਬ; ਹੋਮ ਥੀਏਟਰ ਚਲਾਉਂਦਿਆਂ ਹੋਇਆ ਵੱਡਾ ਧਮਾਕਾ; ਦੋ ਹਲਾਕ
ਵੈੱਬ ਡੈਸਕ: ਛੱਤੀਸਗੜ੍ਹ ਪੁਲਿਸ ਨੇ ਕਬੀਰਧਾਮ ਜ਼ਿਲ੍ਹੇ ਦੇ ਹੋਮ ਥੀਏਟਰ ਮਿਊਜ਼ਿਕ ਸਿਸਟਮ ਵਿਸਫੋਟ ਮਾਮਲੇ ਨੂੰ ਸੁਲਝਾ ਲਿਆ ਹੈ। ਨਵੀਂ ਵਿਆਹੀ ਔਰਤ ਦੇ ਸਾਬਕਾ ਪ੍ਰੇਮੀ ਨੂੰ ਕਥਿਤ ਤੌਰ 'ਤੇ ਜੋੜੇ ਨੂੰ ਮਾਰਨ ਲਈ ਡਿਵਾਈਸ 'ਚ ਬੰਬ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਮੁਲਜ਼ਮ ਦੀ ਪਛਾਣ ਸਰਜੂ ਮਾਰਕਾਮ ਅਤੇ ਮ੍ਰਿਤਕਾਂ ਦੀ ਪਛਾਣ ਔਰਤ ਦੇ ਪਤੀ ਹੇਮੇਂਦਰ ਮੇਰਵੀ (30) ਅਤੇ ਉਸ ਦੇ ਭਰਾ ਰਾਜਕੁਮਾਰ (32) ਵਜੋਂ ਹੋਈ ਹੈ।
ਸਰਜੂ ਮਾਰਕਾਮ ਨੂੰ ਬਾਲਾਘਾਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਕਬੀਰਧਾਮ ਦੇ ਐਸਪੀ ਲਾਲ ਉਮੇਦ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਅਪਰਾਧ ਵਿੱਚ ਉਸਦੀ ਸ਼ਮੂਲੀਅਤ ਸਾਹਮਣੇ ਆਈ ਹੈ।
ਜਾਂਚ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ ਜੋੜੇ ਨੂੰ ਮਾਰਨ ਲਈ ਵਿਸਫੋਟਕ ਲਾ ਕੇ ਹੋਮ ਥੀਏਟਰ ਮਿਊਜ਼ਿਕ ਸਿਸਟਮ ਗਿਫਟ ਕੀਤਾ ਸੀ।
ਚਮਾਰੀ ਪਿੰਡ ਦੇ ਹੇਮੇਂਦਰ ਮੇਰਵੀ ਨੇ 31 ਮਾਰਚ ਨੂੰ ਨਜ਼ਦੀਕੀ ਪਿੰਡ ਅੰਜਨਾ ਦੀ ਰਹਿਣ ਵਾਲੀ 29 ਸਾਲਾ ਔਰਤ ਨਾਲ ਵਿਆਹ ਕੀਤਾ ਸੀ। ਵਿਆਹ ਦੀ ਰਿਸੈਪਸ਼ਨ 1 ਅਪ੍ਰੈਲ ਨੂੰ ਸੀ।
ਸੋਮਵਾਰ ਨੂੰ ਜਦੋਂ ਮੇਰਾਵੀ ਨੇ ਹੋਮ ਥੀਏਟਰ ਡਿਵਾਈਸ ਨੂੰ ਚਾਲੂ ਕੀਤਾ ਤਾਂ ਇਹ ਧਮਾਕਾ ਹੋ ਗਿਆ। ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦਿਓਰ ਨੇ ਜ਼ਿਲ੍ਹਾ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਜਾਂਚ ਦੌਰਾਨ ਫੋਰੈਂਸਿਕ ਟੀਮ ਨੂੰ ਬਾਰੂਦ ਦੇ ਨਿਸ਼ਾਨ ਮਿਲੇ, ਜਿਸ ਤੋਂ ਬਾਅਦ ਲਾੜਾ-ਲਾੜੀ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ।
ਪਤਾ ਲੱਗਾ ਹੈ ਕਿ ਨਵ-ਵਿਆਹੀ ਔਰਤ ਲਗਾਤਾਰ ਮੁਲਜ਼ਮ ਦੇ ਸੰਪਰਕ ਵਿੱਚ ਸੀ। ਹਾਲਾਂਕਿ ਮੇਰਵੀ ਨਾਲ ਵਿਆਹ ਤੈਅ ਹੋਣ ਤੋਂ ਬਾਅਦ ਉਸ ਨੇ ਆਪਣੇ ਪ੍ਰੇਮੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ।
ਮੁਲਜ਼ਮ ਨੇ ਬੰਬ ਬਣਾਉਣ ਲਈ ਪਟਾਕਿਆਂ ਤੋਂ ਮਿਲੇ ਅਮੋਨੀਅਮ ਨਾਈਟ੍ਰੇਟ, ਪੈਟਰੋਲ ਅਤੇ ਬਾਰੂਦ ਦੀ ਵਰਤੋਂ ਕੀਤੀ, ਜਿਸਦਾ ਵਜ਼ਨ ਲਗਭਗ 2 ਕਿਲੋ ਸੀ ਅਤੇ ਇਸ ਨੂੰ ਹੋਮ ਥੀਏਟਰ ਵਿੱਚ ਫਿੱਟ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਉਸਨੇ ਧਮਾਕੇ ਨੂੰ ਚਾਲੂ ਕਰਨ ਲਈ ਇੱਕ ਵਿਧੀ ਵਜੋਂ ਡਿਵਾਈਸ ਪਾਵਰ ਸਪਲਾਈ ਦੀ ਵਰਤੋਂ ਫ਼ਿਕਸ ਕੀਤੀ ਹੋਈ ਸੀ।
- PTC NEWS