Wed, Jan 15, 2025
Whatsapp

ਕਾਲਜ 'ਚ ਦੋਸਤੀ, ਫਿਰ ਵਿਆਹ ਦਾ ਭਰੋਸਾ, ਮੁਸਲਿਮ ਮੁੰਡੇ ਨੇ ਹਿੰਦੂ ਕੁੜੀ ਨੂੰ ਫਸਾ ਕੇ ਬਣਾਏ ਸਰੀਰਕ ਸੰਬੰਧ

love jihad : ਅਸਾਮ ਦੇ ਗੁਹਾਟੀ ਦੇ ਚਾਂਦਮਾਰੀ ਤੋਂ ਲਵ ਜਿਹਾਦ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੁਸਲਿਮ ਮੁਲਜ਼ਮ ਅਲੋਮ ਅਹਿਮਦ ਨੇ ਵਿਆਹ ਦੇ ਬਹਾਨੇ ਹਿੰਦੂ ਕੁੜੀ ਨਾਲ ਜਬਰ-ਜਨਾਹ ਕੀਤਾ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

Reported by:  PTC News Desk  Edited by:  KRISHAN KUMAR SHARMA -- August 29th 2024 03:11 PM -- Updated: August 29th 2024 03:14 PM
ਕਾਲਜ 'ਚ ਦੋਸਤੀ, ਫਿਰ ਵਿਆਹ ਦਾ ਭਰੋਸਾ, ਮੁਸਲਿਮ ਮੁੰਡੇ ਨੇ ਹਿੰਦੂ ਕੁੜੀ ਨੂੰ ਫਸਾ ਕੇ ਬਣਾਏ ਸਰੀਰਕ ਸੰਬੰਧ

ਕਾਲਜ 'ਚ ਦੋਸਤੀ, ਫਿਰ ਵਿਆਹ ਦਾ ਭਰੋਸਾ, ਮੁਸਲਿਮ ਮੁੰਡੇ ਨੇ ਹਿੰਦੂ ਕੁੜੀ ਨੂੰ ਫਸਾ ਕੇ ਬਣਾਏ ਸਰੀਰਕ ਸੰਬੰਧ

love jihad : ਅਸਾਮ ਦੇ ਗੁਹਾਟੀ ਦੇ ਚਾਂਦਮਾਰੀ ਤੋਂ ਲਵ ਜਿਹਾਦ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੁਸਲਿਮ ਮੁਲਜ਼ਮ ਅਲੋਮ ਅਹਿਮਦ ਨੇ ਵਿਆਹ ਦੇ ਬਹਾਨੇ ਹਿੰਦੂ ਕੁੜੀ ਨਾਲ ਜਬਰ-ਜਨਾਹ ਕੀਤਾ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣੋ ਪੂਰਾ ਮਾਮਲਾ

ਇਹ ਮਾਮਲਾ ਜੇਬੀ ਲਾਅ ਕਾਲਜ, ਗੁਹਾਟੀ ਦਾ ਹੈ। ਜਿੱਥੇ ਪੜ੍ਹਦੀ ਇੱਕ ਹਿੰਦੂ ਕੁੜੀ ਨੇ ਇੱਕ ਮੁਸਲਮਾਨ ਲੜਕੇ ਨਾਲ ਦੋਸਤੀ ਕਰ ਲਈ। ਕੁਝ ਦਿਨਾਂ ਬਾਅਦ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਦੋਵਾਂ ਵਿੱਚ ਸਰੀਰਕ ਸਬੰਧ ਬਣ ਗਏ।

ਸਰੀਰਕ ਸਬੰਧ ਬਣਾਉਣ ਤੋਂ ਬਾਅਦ ਅਹਿਮਦ ਨੇ ਪੀੜਤ ਲੜਕੀ ਨਾਲ ਵਾਅਦਾ ਕੀਤਾ ਕਿ ਉਹ ਉਸ ਨਾਲ ਵਿਆਹ ਕਰੇਗਾ। ਪਰ ਕੁਝ ਸਮੇਂ ਬਾਅਦ ਉਸ ਨੇ ਹਿੰਦੂ ਲੜਕੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਦੋਵਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।

ਜਦੋਂ ਅਹਿਮਦ ਨੇ ਇਨਕਾਰ ਕੀਤਾ ਤਾਂ ਲੜਕੀ ਨੇ ਉਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਜਿਸ ਤੋਂ ਬਾਅਦ ਮੰਗਲਵਾਰ ਨੂੰ ਦੋਸ਼ੀ ਅਲੋਮ ਅਹਿਮਦ ਨੂੰ ਧੂਬਰੀ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ।

ਦੱਸ ਦੇਈਏ ਕਿ ਆਰੋਪੀ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 69 (ਵਿਆਹ, ਨੌਕਰੀ ਜਾਂ ਤਰੱਕੀ ਦੇ ਝੂਠੇ ਵਾਅਦੇ ਅਤੇ ਆਪਣੀ ਅਸਲੀ ਪਛਾਣ ਛੁਪਾਉਣ ਵਰਗੇ ਧੋਖੇ ਨਾਲ ਬਣਾਏ ਗਏ ਜਿਨਸੀ ਸੰਬੰਧਾਂ ਨੂੰ ਅਪਰਾਧਿਕ ਬਣਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਧਿਆਨ ਯੋਗ ਹੈ ਕਿ ਜੇਕਰ ਕੋਈ ਵਿਅਕਤੀ ਵਿਆਹ ਦਾ ਵਾਅਦਾ ਕਰ ਕੇ ਕਿਸੇ ਔਰਤ ਨਾਲ ਸਰੀਰਕ ਸਬੰਧ ਬਣਾਉਂਦਾ ਹੈ ਅਤੇ ਉਹ ਵਾਅਦਾ ਪੂਰਾ ਨਹੀਂ ਕਰਦਾ ਹੈ ਤਾਂ ਉਸ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

- PTC NEWS

Top News view more...

Latest News view more...

PTC NETWORK