ਭਾਰਤ ਦੇ ਇਸ ਜ਼ਿਲ੍ਹੇ 'ਚ ਫੈਲੀ ਪਿਆਰ ਦੀ ਬਿਮਾਰੀ! 9 ਮਹੀਨਿਆਂ 'ਚ ਘਰੋਂ ਭੱਜੀਆਂ 564 ਕੁੜੀਆਂ
ਹਰਦੋਈ, 9 ਨਵੰਬਰ: ਯੂਪੀ ਦੇ ਹਰਦੋਈ ਵਿੱਚ ਪਿਆਰ ਦਾ ਬੁਖਾਰ ਕੁੜੀਆਂ ਉੱਤੇ ਹਾਵੀ ਹੈ ਜਿੱਥੇ ਪਿਛਲੇ 9 ਮਹੀਨਿਆਂ ਵਿੱਚ 564 ਕੁੜੀਆਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਚੁੱਕੀਆਂ ਹਨ। ਕੁੜੀਆਂ ਦੇ ਫਰਾਰ ਹੋਣ ਤੋਂ ਮਗਰੋਂ ਉਨ੍ਹਾਂ ਦੇ ਮਾਪੇ ਹੁਣ ਪੁਲਿਸ ਅਤੇ ਅਦਾਲਤ ਦੇ ਚੱਕਰ ਲਗਾ ਰਹੇ ਹਨ।
ਹਲਾਤ ਇੰਝ ਬਣ ਚੁੱਕੇ ਨੇ ਕਿ ਪੁਲਿਸ ਨੇ ਆਪਣੇ ਕੋਲ ਇੱਕ ਲਾਲ ਡਾਇਰੀ ਸੰਭਾਲਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੁੜੀਆਂ ਦੀ ਭਾਲ ਵਿੱਚ ਥਾਂ-ਥਾਂ ਛਾਪੇ ਮਾਰ ਜਾ ਰਹੇ ਹਨ ਤੇ ਭੱਜੀਆਂ ਕੁੜੀਆਂ ਵਿਚੋਂ ਕਈਆਂ ਨੂੰ ਬਰਾਮਦ ਕਰ ਲਿਆ ਗਿਆ ਹੈ।
ਪੁਲਿਸ ਅੰਕੜਿਆਂ ਅਨੁਸਾਰ ਪਿਛਲੇ 9 ਮਹੀਨਿਆਂ ਵਿੱਚ ਘਰੋਂ ਭੱਜਣ ਵਾਲੀਆਂ 564 ਕੁੜੀਆਂ ਵਿੱਚੋਂ ਜ਼ਿਆਦਾਤਰ ਨਾਬਾਲਗ ਹਨ। ਪੁਲਿਸ ਰਿਕਾਰਡ ਅਨੁਸਾਰ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਉਮਰ ਵੀ 14 ਤੋਂ 17 ਸਾਲ ਦਰਮਿਆਨ ਹੈ। ਇਨ੍ਹਾਂ ਕੁੜੀਆਂ ਦੇ ਪਰਿਵਾਰਕ ਮੈਂਬਰ ਥਾਣੇ ਅਤੇ ਕਚਹਿਰੀ ਦੇ ਗੇੜੇ ਮਾਰਦੇ ਰਹਿੰਦੇ ਹਨ।
ਹਰਦੋਈ ਪੁਲਿਸ ਦਾ ਕਹਿਣਾ ਕਿ ਪ੍ਰੇਮੀ ਅਤੇ ਪ੍ਰੇਮਿਕਾ ਦੇ ਬਰਾਮਦ ਹੋਣ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾਂਦਾ। ਜੇਕਰ ਕੋਈ ਨਾਬਾਲਗ ਹੈ ਤਾਂ ਉਸਨੂੰ ਕਾਉਂਸਲਿੰਗ ਲਈ ਪੇਸ਼ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਜਦੋਂ ਉਹ ਬਾਲਗ ਹੋ ਜਾਂਦੇ ਨੇ ਤਾਂ ਉਨ੍ਹਾਂ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਇੱਕਤਰ ਹੋਏ 100 ਤੋਂ ਵੱਧ ਰਾਵਣ, ਹਨੂੰਮਾਨ ਕਲਾਕਾਰ 'ਤੇ ਪੁਲਿਸ ਕਾਰਵਾਈ ਦੀ ਮੰਗ
ਪੁਲਿਸ ਮੁਤਾਬਕ ਜੇਕਰ ਲੜਕੀ ਆਪਣੇ ਪ੍ਰੇਮੀ ਨਾਲ ਜਾਣਾ ਚਾਹੁੰਦੀ ਹੈ ਤਾਂ ਬਾਲਗ ਹੋਣ ਕਾਰਨ ਉਸਨੂੰ ਆਪਣੀ ਮਰਜ਼ੀ ਅਨੁਸਾਰ ਜਾਣ ਦਿੱਤਾ ਜਾਂਦਾ ਹੈ। ਹਾਲਾਂਕਿ ਇਹ ਫੈਸਲਾ ਕਾਊਂਸਲਿੰਗ ਤੋਂ ਬਾਅਦ ਹੀ ਲਿਆ ਜਾਂਦਾ ਹੈ।
- PTC NEWS