Mon, Jul 1, 2024
Whatsapp

INDRIVE ਰਾਹੀਂ Ride ਬੁੱਕ ਕਰਕੇ ਦਿੰਦੇ ਸੀ ਵਾਰਦਾਤ ਨੂੰ ਅੰਜਾਮ, ਲੁੱਟ ਦੀਆਂ ਕਾਰਾਂ ਸਮੇਤ ਗਿਰੋਹ ਦੇ 4 ਮੈਂਬਰ ਕਾਬੂ

Fake Indrive Account crime : ਮੁਲਜ਼ਮਾਂ ਵੱਲੋਂ ਫਰਜੀ ਸਿਮ ਕਾਰਡ ਨੰਬਰ 'ਤੇ INDRIVE ਐਪ ਡਾਊਨਲੋਡ ਕੀਤੀ ਹੋਈ ਸੀ, ਜੋ ਕਿ ਫਰਜੀ ਨਾਮ ਵਿਜੇ 'ਤੇ ਅਕਾਊਂਟ ਬਣਾਇਆ ਗਿਆ ਸੀ। ਇਸ ਅਕਾਊਂਟ ਰਾਹੀਂ ਹੀ ਮੁਲਜ਼ਮਾਂ ਨੇ ਦੋਹਾਂ ਟੈਕਸੀਆਂ ਨੂੰ ਲੁੱਟ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

Written by  KRISHAN KUMAR SHARMA -- June 28th 2024 06:08 PM
INDRIVE ਰਾਹੀਂ Ride ਬੁੱਕ ਕਰਕੇ ਦਿੰਦੇ ਸੀ ਵਾਰਦਾਤ ਨੂੰ ਅੰਜਾਮ, ਲੁੱਟ ਦੀਆਂ ਕਾਰਾਂ ਸਮੇਤ ਗਿਰੋਹ ਦੇ 4 ਮੈਂਬਰ ਕਾਬੂ

INDRIVE ਰਾਹੀਂ Ride ਬੁੱਕ ਕਰਕੇ ਦਿੰਦੇ ਸੀ ਵਾਰਦਾਤ ਨੂੰ ਅੰਜਾਮ, ਲੁੱਟ ਦੀਆਂ ਕਾਰਾਂ ਸਮੇਤ ਗਿਰੋਹ ਦੇ 4 ਮੈਂਬਰ ਕਾਬੂ

Fake Indrive Account crime : ਮੋਹਾਲੀ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਕੋਲੋਂ ਖੋਹ ਕੀਤੀਆਂ 02 ਟੈਕਸੀ ਕਾਰਾਂ ਅਤੇ ਇੱਕ ਮੋਬਾਈਲ ਫੋਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਪੁਲਿਸ (Mohali Police) ਜਾਣਕਾਰੀ ਅਨੁਸਾਰ 21/22-06-2024 ਦੀ ਦਰਮਿਆਨੀ ਰਾਤ ਨੂੰ ਟੈਕਸੀ ਡਰਾਈਵਰ, ਜੋ ਆਪਣੀ ਟੈਕਸੀ 'ਤੇ ਸੀ.ਪੀ. ਮਾਲ ਸੈਕਟਰ-67 ਦੇ ਸਾਹਮਣੇ ਖੜਾ ਸੀ। ਜਿੱਥੇ ਕਿ ਉਸਨੂੰ INDRIVE ਐਪ ਰਾਹੀਂ ਪਿੰਡ ਬਠਲਾਣਾ ਦੀ Ride ਬੁੱਕ ਹੋਈ ਸੀ, ਜੋ ਸੀ.ਪੀ. ਮਾਲ ਦੇ ਨੇੜੇ ਤੋਂ ਚਾਰ ਨਾ-ਮਾਲੂਮ ਵਿਅਕਤੀਆਂ ਨੂੰ ਟੈਕਸੀ ਵਿੱਚ ਬਿਠਾ ਲਿਆ। ਜਦੋਂ ਉਹ ਦਿੱਤੀ ਹੋਈ ਲੋਕੇਸ਼ਨ ਪਿੰਡ ਬਠਲਾਣਾ ਵੱਲ ਚੱਲ ਪਿਆ ਤਾਂ ਰਸਤੇ 'ਚ ਕਾਰ ਵਿੱਚ ਪਿਛਲੀ ਸੀਟ 'ਤੇ ਬੈਠੇ ਇੱਕ ਵਿਅਕਤੀ ਨੇ ਡਰਾਈਵਰ ਨੂੰ ਗਰਦਨ ਤੋਂ ਫੜ ਲਿਆ ਅਤੇ ਕੰਡਕਟਰ ਸੀਟ 'ਤੇ ਬੈਠੇ ਵਿਅਕਤੀ ਨੇ ਉਸ ਵੱਲ ਲੋਹੇ ਦੀ ਕਿਰਚ ਤਾਣ ਕਾਰ ਰੁਕਵਾ ਲਈ ਅਤੇ ਮੋਬਾਈਲ ਫੋਨ, ਨਗਦੀ ਅਤੇ ਕਾਰ ਖੋਹ ਕੇ ਫਰਾਰ ਹੋ ਗਏ ਸਨ।


ਇਸ ਤੋਂ ਬਾਅਦ ਦੂਜੀ ਵਾਰਦਾਤ 24.06.2024 ਨੂੰ ਵਕਤ ਕ੍ਰੀਬ 2:50 ਏ.ਐਮ. ਤੇ INDRIVE ਐਪ ਰਾਹੀਂ ਸੈਕਟਰ-67 ਮੋਹਾਲੀ ਤੋਂ ਬਨੂੜ ਲਈ Ride ਪਈ ਸੀ। ਜਿਸਨੇ ਸੈਕਟਰ-67 ਮੋਹਾਲੀ ਤੋਂ ਤਿੰਨ ਨੌਜਵਾਨਾਂ ਨੂੰ ਆਪਣੀ ਟੈਕਸੀ ਗੱਡੀ ਵਿੱਚ ਬਿਠਾਕੇ ਸੀ.ਪੀ. ਮਾਲ ਸੈਕਟਰ-67 ਤੋਂ ਬਨੂੜ ਲਈ ਚੱਲ ਪਏ ਸਨ। ਜਦੋਂ ਉਹ ਲਾਂਡਰਾ-ਬਨੂੜ ਰੋਡ ਤੋਂ ਥੋੜਾ ਪਿੱਛੇ ਸੈਕਟਰ-104 ਮੋਹਾਲੀ ਪੁੱਜੇ ਤਾਂ ਪਿਛਲੀ ਸੀਟ ਤੇ ਬੈਠੇ ਨੌਜਵਾਨ ਨੇ ਪਰਨੇ ਨਾਲ ਉਸਦੀ ਬਾਹਾਂ ਬੰਨ੍ਹ ਦਿੱਤੀਆਂ ਅਤੇ ਨਾਲ ਬੈਠੇ ਨੌਜਵਾਨ ਨੇ ਉਸਨੂੰ ਗਰਦਨ ਤੋਂ ਫੜ ਲਿਆ। ਜਿਨ੍ਹਾਂ ਨੇ ਉਸਦੀ ਕਾਰ ਰੁਕਵਾ ਲਈ ਤੇ ਮੋਬਾਈਲ ਫੋਨ, ਨਗਦੀ ਅਤੇ ਕਾਰ ਖੋਹਕੇ ਫਰਾਰ ਹੋ ਗਏ ਸਨ।

ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਮੁਲਜ਼ਮਾਂ ਵੱਲੋਂ ਫਰਜੀ ਸਿਮ ਕਾਰਡ ਨੰਬਰ 'ਤੇ INDRIVE ਐਪ ਡਾਊਨਲੋਡ ਕੀਤੀ ਹੋਈ ਸੀ, ਜੋ ਕਿ ਫਰਜੀ ਨਾਮ ਵਿਜੇ 'ਤੇ ਅਕਾਊਂਟ ਬਣਾਇਆ ਗਿਆ ਸੀ। ਇਸ ਅਕਾਊਂਟ ਰਾਹੀਂ ਹੀ ਮੁਲਜ਼ਮਾਂ ਨੇ ਦੋਹਾਂ ਟੈਕਸੀਆਂ ਨੂੰ ਲੁੱਟ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤੀ ਹੈ, ਜਿਨ੍ਹਾਂ ਤੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

- PTC NEWS

Top News view more...

Latest News view more...

PTC NETWORK