Sun, Jan 19, 2025
Whatsapp

ਗੁਰੂ ਨਾਨਕ ਦੇਵ ਜੀ ਪੰਜੇ ਨਾਲ ਕਾਂਗਰਸ ਦੇ ਪੰਜੇ ਦੀ ਤੁਲਨਾ; ਰਾਜਾ ਵੜਿੰਗ ਦੀ ਪਤਨੀ ਦੀ ਵੀਡੀਓ ਵਾਇਰਲ

Raja Warring Wife Controversy: ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਗੁਰੂ ਨਾਨਕ ਦੇਵ ਜੀ ਦੇ ਪੰਜੇ ਤੁਲਨਾ ਕਾਂਗਰਸ ਦੇ ਪੰਜੇ ਨਾਲ ਕਰ ਦਿੱਤੀ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

Reported by:  PTC News Desk  Edited by:  KRISHAN KUMAR SHARMA -- April 29th 2024 05:46 PM
ਗੁਰੂ ਨਾਨਕ ਦੇਵ ਜੀ ਪੰਜੇ ਨਾਲ ਕਾਂਗਰਸ ਦੇ ਪੰਜੇ ਦੀ ਤੁਲਨਾ; ਰਾਜਾ ਵੜਿੰਗ ਦੀ ਪਤਨੀ ਦੀ ਵੀਡੀਓ ਵਾਇਰਲ

ਗੁਰੂ ਨਾਨਕ ਦੇਵ ਜੀ ਪੰਜੇ ਨਾਲ ਕਾਂਗਰਸ ਦੇ ਪੰਜੇ ਦੀ ਤੁਲਨਾ; ਰਾਜਾ ਵੜਿੰਗ ਦੀ ਪਤਨੀ ਦੀ ਵੀਡੀਓ ਵਾਇਰਲ

Raja Warring Controversy: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਾਰਟੀ ਵੱਲੋਂ ਲੁਧਿਆਣਾ ਤੋਂ ਟਿਕਟ ਮਿਲਣ ਦੀ ਖੁਸ਼ੀ ਦਾ ਉਨ੍ਹਾਂ ਦੀ ਪਤਨੀ 'ਤੇ ਅਜਿਹਾ ਨਸ਼ਾ ਛਾਇਆ ਕਿ ਸਿੱਖ ਕੌਮ 'ਚ ਵੱਡੇ ਪੱਧਰ 'ਤੇ ਰੋਸ ਪਾਇਆ ਜਾ ਰਿਹਾ ਹੈ। ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਗੁਰੂ ਨਾਨਕ ਦੇਵ ਜੀ ਦੇ ਪੰਜੇ ਤੁਲਨਾ ਕਾਂਗਰਸ ਦੇ ਪੰਜੇ ਨਾਲ ਕਰ ਦਿੱਤੀ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਦੱਸ ਦਈਏ ਕਿ ਇਸਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਦੀ ਵੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਮੀਟਿੰਗ ਦੌਰਾਨ ਧਮਕੀ ਦਿੰਦਾ ਵਿਖਾਈ ਦੇ ਰਿਹਾ ਹੈ। ਹੁਣ ਕਾਂਗਰਸ ਪਾਰਟੀ ਦੀ ਆਗੂ ਵੱਲੋਂ ਨਵਾਂ ਵਿਵਾਦ ਛੇੜ ਦਿੱਤਾ ਗਿਆ ਹੈ।


ਅੰਮ੍ਰਿਤਾ ਵੜਿੰਗ ਦੀ ਇਹ ਵੀਡੀਓ ਚੋਣ ਪ੍ਰਚਾਰ ਦੌਰਾਨ ਇੱਕ ਮੀਟਿੰਗ ਦੀ ਹੈ, ਜਿਸ 'ਚ ਉਹ ਲੋਕਾਂ ਨੂੰ ਕਾਂਗਰਸ ਲਈ ਵੋਟ ਪਾਉਣ ਦੀ ਅਪੀਲ ਕਰਦੀ ਵਿਖਾਈ ਦੇ ਰਹੀ ਹੈ। ਇਸ ਦੌਰਾਨ ਉਹ ਕਹਿੰਦੀ ਹੈ, ''ਤੁਹਾਡੀ ਵੋਟ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ।ਕਿਉਂਕਿ ਇਹ ਜਿੰਨੇ ਗੁਰੂ ਹਨ..ਜਿੰਨੇ ਗੁਰੂ ਹਨ ਹਰੇਕ ਦਾ ਪੰਜਾ ਹੀ ਸੀ, ਹਰੇਕ ਗੁੁਰੂ ਦਾ।''

ਰਾਜਾ ਵੜਿੰਗ ਦੀ ਧਰਮਪਤਨੀ ਨੇ ਇਸ ਦੌਰਾਨ ਕਾਂਗਰਸੀ ਵਰਕਰਾਂ ਨੂੰ ਹੱਥ ਨਾਲ ਐਕਸ਼ਨ ਕਰਕੇ ਪੰਜਾ ਬਣਾ ਕੇ ਵਿਖਾਇਆ। ਉਨ੍ਹਾਂ ਨੇ ਅੱਗੇ ਕਿਹਾ, ''ਜੇਕਰ ਤੁਸੀ ਗੁਰੂਆਂ ਦੀਆਂ ਫ਼ੋਟੋਆਂ ਕੱਢ ਕੇ ਵੇਖੋ ਤਾਂ ਹਰੇਕ ਗੁਰੂਆਂ ਦਾ ਮਹਾਂਵੀਰ ਜੀ ਦਾ, ਗੁਰੂ ਨਾਨਕ ਦੇਵ ਸਾਹਿਬ ਗੁਰੂਆਂ ਦਾ ਨਿਸ਼ਾਨ ਪੰਜਾ ਹੋਇਆ ਕਰਦਾ ਸੀ। ਇਸ ਲਈ ਜੇਕਰ ਕਾਂਗਰਸ ਪਾਰਟੀ ਨੇ ਜੇ ਪੰਜਾ ਚੁਣਿਆ ਤਾਂ ਗੁਰੂਆਂ ਕਰਕੇ ਚੁਣਿਆ ਤੇ ਅੱਜ ਉਹ ਗੁਰੂਆਂ ਦੇ ਉਸ ਪੰਜੇ ਲਈ ਵੋਟ ਮੰਗਣ ਆਈ ਹਾਂ।'' ਉਨ੍ਹਾਂ ਕਿਹਾ ਕਿ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਏ ਹਨ, ਜਿਸ ਨੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਈ ਸੀ।

- PTC NEWS

Top News view more...

Latest News view more...

PTC NETWORK