Sun, Jan 5, 2025
Whatsapp

Lohri Bumper 2025 : ਹੋ ਜਾਓ ਤਿਆਰ, ਇਸ ਵਾਰ 10 ਕਰੋੜ ਦਾ ਲੋਹੜੀ ਬੰਪਰ ! 500 ਰੁਪਏ 'ਚ ਮਿਲੇਗਾ ਲੋਹੜੀ ਬੰਪਰ ਜਿੱਤਣ ਦਾ ਮੌਕਾ

Punjab Lohri Bumper : 500 ਰੁਪਏ ਦੀ ਇਹ ਲਾਟਰੀ ਟਿਕਟ ਆਕਰਸ਼ਕ ਇਨਾਮ ਜਿੱਤਣ ਦਾ ਮੌਕਾ ਪੇਸ਼ ਕਰਦੀ ਹੈ, ਜਿਸ ਵਿੱਚ ਪਹਿਲਾ ਇਨਾਮ 10 ਕਰੋੜ ਰੁਪਏ, ਦੂਸਰੇ ਇਨਾਮ ਲਈ 1 ਕਰੋੜ ਰੁਪਏ, ਤੀਸਰੇ ਲਈ 50 ਲੱਖ ਰੁਪਏ, ਅਤੇ ਹੋਰ ਕਈ ਇਨਾਮ ਹਨ।

Reported by:  PTC News Desk  Edited by:  KRISHAN KUMAR SHARMA -- January 03rd 2025 06:07 PM -- Updated: January 03rd 2025 06:10 PM
Lohri Bumper 2025 : ਹੋ ਜਾਓ ਤਿਆਰ, ਇਸ ਵਾਰ 10 ਕਰੋੜ ਦਾ ਲੋਹੜੀ ਬੰਪਰ ! 500 ਰੁਪਏ 'ਚ ਮਿਲੇਗਾ ਲੋਹੜੀ ਬੰਪਰ ਜਿੱਤਣ ਦਾ ਮੌਕਾ

Lohri Bumper 2025 : ਹੋ ਜਾਓ ਤਿਆਰ, ਇਸ ਵਾਰ 10 ਕਰੋੜ ਦਾ ਲੋਹੜੀ ਬੰਪਰ ! 500 ਰੁਪਏ 'ਚ ਮਿਲੇਗਾ ਲੋਹੜੀ ਬੰਪਰ ਜਿੱਤਣ ਦਾ ਮੌਕਾ

ਪੰਜਾਬ ਸਰਕਾਰ ਨੇ ਲੋਹੜੀ ਬੰਪਰ ਦੀ ਇਨਾਮੀ ਰਾਸ਼ੀ ਵਧਾ ਕੇ ਕੀਤੀ 10 ਕਰੋੜ ਰੁਪਏ : ਹਰਪਾਲ ਸਿੰਘ ਚੀਮਾ

ਬੰਪਰ ਰਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹੋਏ ਵੱਡੇ ਇਨਾਮ ਜਿੱਤਣ ਦੇ ਰੋਮਾਂਚਕ ਮੌਕੇ ਦੀ ਕਰਦਾ ਹੈ ਪੇਸ਼ਕਸ਼


Lohri Bumer 2025 : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਲਾਟਰੀ 2025 ਲਈ ਇਨਾਮੀ ਰਾਸ਼ੀ ਵਿੱਚ ਮਹੱਤਵਪੂਰਨ ਵਾਧੇ ਦਾ ਐਲਾਨ ਕੀਤਾ, ਜੋ ਕਿ ਹੁਣ ਕੁੱਲ 10 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਣਨੀਤਕ ਕਦਮ ਦੂਜੇ ਰਾਜਾਂ ਦੀਆਂ ਲਾਟਰੀਆਂ ਨੂੰ ਸਖ਼ਤ ਮੁਕਾਬਲਾ ਦੇਣ ਦੇ ਨਾਲ-ਨਾਲ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹੋਏ ਵੱਡੇ ਇਨਾਮ ਜਿੱਤਣ ਦਾ ਰੋਮਾਂਚਕ ਮੌਕਾ ਪ੍ਰਦਾਨ ਕਰਨ ਲਈ ਪੁੱਟਿਆ ਗਿਆ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਵਧੀ ਹੋਈ ਇਨਾਮੀ ਰਾਸ਼ੀ ਸਦਕਾ ਲੋਹੜੀ ਬੰਪਰ ਤੋਂ ਦੂਜੇ ਰਾਜਾਂ ਦੀਆਂ ਲਾਟਰੀਆਂ ਲਈ ਇੱਕ ਜ਼ਬਰਦਸਤ ਚੁਣੌਤੀ ਹੋਵੇਗੀ, ਜਿਸ ਨਾਲ ਲਾਟਰੀ ਤੋਂ ਇਕੱਠੇ ਕੀਤੇ ਮਾਲੀਏ ਵਿੱਚ ਮਹੱਤਵਪੂਰਨ ਵਾਧਾ ਹੋਣ ਦੀ ਸੰਭਾਵਨਾ ਹੈ।

ਇਨਾਮਾਂ ਦੇ ਵੇਰਵੇ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ 500 ਰੁਪਏ ਦੀ ਇਹ ਲਾਟਰੀ ਟਿਕਟ ਆਕਰਸ਼ਕ ਇਨਾਮ ਜਿੱਤਣ ਦਾ ਮੌਕਾ ਪੇਸ਼ ਕਰਦੀ ਹੈ, ਜਿਸ ਵਿੱਚ ਪਹਿਲਾ ਇਨਾਮ 10 ਕਰੋੜ ਰੁਪਏ, ਦੂਸਰੇ ਇਨਾਮ ਲਈ 1 ਕਰੋੜ ਰੁਪਏ, ਤੀਸਰੇ ਲਈ 50 ਲੱਖ ਰੁਪਏ, ਅਤੇ ਹੋਰ ਕਈ ਇਨਾਮ ਹਨ। ਉਨ੍ਹਾਂ ਕਿਹਾ ਕਿ ਇਸ ਲਾਟਰੀ ਤਹਿਤ ਕੁੱਲ 68,819 ਇਨਾਮਾਂ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਦੀ ਕੁੱਲ ਇਨਾਮੀ ਰਾਸ਼ੀ 23,47,90,000 ਰੁਪਏ ਹੈ।

- PTC NEWS

Top News view more...

Latest News view more...

PTC NETWORK