BJP Leader Shot Dead : ਮੁੜ ਗੋਲੀਆਂ ਦੀ ਗੂੰਜ ਨਾਲ ਦਹਿਲਿਆ ਸੋਨੀਪਤ; ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
BJP Leader Shot Dead : ਹਰਿਆਣਾ ਦਾ ਸੋਨੀਪਤ ਇਕ ਵਾਰ ਫਿਰ ਗੋਲੀਆਂ ਦੀ ਗੂੰਜ ਨਾਲ ਦਹਿਲ ਗਿਆ। ਮਿਲੀ ਜਾਣਕਾਰੀ ਮੁਤਾਬਿਕ ਭਾਜਪਾ ਦੇ ਮੁੰਡਲਾਨਾ ਮੰਡਲ ਦੇ ਪ੍ਰਧਾਨ ਸੁਰਿੰਦਰ ਜਵਾਹਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪਿੰਡ ਜਵਾਹਰਾ ਵਿਖੇ ਰਾਤ 9.30 ਵਜੇ ਗੁਆਂਢੀ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਦੇ ਚੱਲਦੇ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਨੇ ਗੁਆਂਢੀ ਦੀ ਭੁਆ ਦੇ ਨਾਂ 'ਤੇ ਜ਼ਮੀਨ ਖਰੀਦੀ ਸੀ। ਮੁਲਜ਼ਮ ਨੇ ਜ਼ਮੀਨ ’ਤੇ ਪੈਰ ਨਾ ਰੱਖਣ ਦੀ ਚਿਤਾਵਨੀ ਦਿੱਤੀ ਸੀ। ਜ਼ਮੀਨ ਵਾਹੁਣ ਤੋਂ ਨਾਰਾਜ਼ ਗੁਆਂਢੀ ਨੇ ਬੀਤੀ ਰਾਤ ਉਸ ਨੂੰ 3 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਜਾਣਕਾਰੀ ਅਨੁਸਾਰ ਮ੍ਰਿਤਕ ਭਾਜਪਾ ਨੇਤਾ ਦੀ ਪਛਾਣ ਮੁੰਡਲਾਣਾ ਮੰਡਲ ਦੇ ਪ੍ਰਧਾਨ ਸੁਰੇਂਦਰ ਜਵਾਹਰਾ ਵਜੋਂ ਹੋਈ ਹੈ। ਇਹ ਕਤਲ ਜਵਾਹਰ ਪਿੰਡ ਵਿੱਚ ਰਾਤ 9:30 ਵਜੇ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਭਾਜਪਾ ਨੇਤਾ ਨੇ ਆਪਣੇ ਗੁਆਂਢੀ ਦੀ ਮਾਸੀ ਦੀ ਜ਼ਮੀਨ ਖਰੀਦੀ ਸੀ। ਇਸ ਬਾਰੇ ਵਿਵਾਦ ਚੱਲ ਰਿਹਾ ਸੀ।
ਮੁਲਜ਼ਮ ਨੇ ਕੁਝ ਦਿਨ ਪਹਿਲਾਂ ਭਾਜਪਾ ਆਗੂ ਨੂੰ ਜ਼ਮੀਨ 'ਤੇ ਪੈਰ ਨਾ ਰੱਖਣ ਦੀ ਚੇਤਾਵਨੀ ਵੀ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਭਾਜਪਾ ਨੇਤਾ ਦੀ ਸ਼ੁੱਕਰਵਾਰ ਦੇਰ ਰਾਤ ਸੋਨੀਪਤ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਕਤਲ ਜ਼ਮੀਨੀ ਵਿਵਾਦ ਕਾਰਨ ਕੀਤਾ ਗਿਆ ਸੀ। ਜਾਣਕਾਰੀ ਸਾਹਮਣੇ ਆਈ ਹੈ ਕਿ ਭਾਜਪਾ ਨੇਤਾ ਨੇ ਦੋਸ਼ੀ ਦੀ ਮਾਸੀ ਦੀ ਜ਼ਮੀਨ ਖਰੀਦੀ ਸੀ।
- PTC NEWS