ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ 'ਚ ਹੁਕਮਨਾਮਾ ਦੀ ਲਾਈਵ ਵੀਡੀਓਗ੍ਰਾਫੀ ਬੰਦ
ਪਾਕਿਸਤਾਨ: ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਵਿੱਚ ਹੁਕਮਨਾਮਾ ਦੀ ਲਾਈਵ ਵੀਡੀਓਗ੍ਰਾਫੀ ਬੰਦ ਕਰ ਦਿੱਤੀ ਗਈ। ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਗੁਰਦੁਆਰਾ ਜਨਮਸਥਾਨ ਉੱਤੇ ਵੀ ਹੁਕਮਨਾਮਾ ਦੀ ਵੀਡੀਓ ਰਿਕਾਡਿੰਗ ਬੰਦ ਕੀਤੀ ਗਈ। ਜ਼ਿਕਰਯੋਗ ਹੈ ਕਿ ਪਾਬੰਦੀ ਈਟੀਪੀਬੀ ਦੇ ਅਧਿਕਾਰੀਆਂ ਪਾਬੰਦੀ ਲਗਾਈ ਹੈ। ਈਟੀਪੀਬੀ ਨੇ ਵੀਡੀਓਗ੍ਰਾਫੀ ਬੰਦ ਕਰਨ ਦਾ ਮੁੱਖ ਕਾਰਨ ਤਕਨੀਕੀ ਖਰਾਬੀ ਦੱਸੀ ਹੈ।
ਕਪਿਲ ਸਿੰਘ ਹਰ ਰੋਜ਼ ਗੁਰਦੁਆਰਾ ਜਨਮ ਸਥਾਨ ਉੱਤੇ ਹੁਕਮਨਾਮਾ ਦੀ ਰੋਜਾਨਾ ਲਾਈਵ ਵੀਡੀਓਗ੍ਰਾਫੀ ਕਰਦੇ ਸਨ ਜਿਸ ਨਾਲ ਵਿਸ਼ਵ ਵਿੱਚ ਲਾਈਵ ਦੇਖਿਆ ਜਾਦਾ ਸੀ।
ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਈਟੀਪੀਬੀ ਦੇ ਅਧਿਕਾਰੀਆਂ ਵੱਲੋਂ ਜਾਣਬੁੱਝ ਕੇ ਵੀਡੀਓਗ੍ਰਾਫੀ ਬੰਦ ਕਰਵਾਈ ਗਈ ਹੈ। ਸਿੱਖ ਭਾਈਚਾਰੇ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਐਸਜੀਪੀਸੀ ਨੂੰ ਅਪੀਲ ਕੀਤੀ ਹੈ।ਦੱਸ ਦੇਈਏ ਕਿ ਬੀਤੇ ਦਿਨੀ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਵਿੱਚ ਈਟੀਪੀਬੀ ਨੇ ਤਾਲਾ ਲਗਾਇਆ ਸੀ।
- PTC NEWS