Live In Relationship Agreement : ਜ਼ਬਰਜਨਾਹ ਦੇ ਮਾਮਲੇ 'ਚ ਮੁਲਜ਼ਮ ਨੇ ਅਦਾਲਤ 'ਚ 'ਲਿਵ-ਇਨ ਰਿਲੇਸ਼ਨਸ਼ਿਪ ਐਗਰੀਮੈਂਟ' ਕੀਤਾ ਪੇਸ਼, ਮਿਲ ਗਈ ਜ਼ਮਾਨਤ ,ਪਰ ਇੱਥੇ ਲਟਕਿਆ ਮਾਮਲਾ
Live In Relationship Agreement : ਲਿਵ ਇਨ ਰਿਲੇਸ਼ਨਸ਼ਿਪ ਅਤੇ ਇਸ ਲਈ ਕੀਤੇ ਗਏ ਸਮਝੌਤੇ ਪੱਛਮੀ ਦੇਸ਼ਾਂ 'ਚ ਕਾਫੀ ਮਸ਼ਹੂਰ ਹਨ। ਅਜਿਹੇ ਸਮਝੌਤੇ ਹੁਣ ਭਾਰਤ ਵਿੱਚ ਵੀ ਦਿਖਾਈ ਦੇ ਰਹੇ ਹਨ। ਇਸ ਲਿਵ-ਇਨ ਸਮਝੌਤੇ ਕਾਰਨ ਮੁੰਬਈ 'ਚ ਜਬਰਜਨਾਹ ਦੇ ਮੁਲਜ਼ਮ ਨੂੰ ਅਦਾਲਤ ਤੋਂ ਅਗਾਊਂ ਜ਼ਮਾਨਤ ਮਿਲ ਗਈ ਹੈ। ਮੁੰਬਈ ਦੀ ਇੱਕ ਸੈਸ਼ਨ ਅਦਾਲਤ ਨੇ ਹਾਲ ਹੀ ਵਿੱਚ ਇੱਕ 29 ਸਾਲਾ ਔਰਤ ਨਾਲ ਜਬਰਜਨਾਹ ਕਰਨ ਦੇ ਮੁਲਜ਼ਮ 46 ਸਾਲਾ ਵਿਅਕਤੀ ਨੂੰ ਜ਼ਮਾਨਤ ਦੇ ਦਿੱਤੀ ਹੈ। ਮੁਲਜ਼ਮ ਮੁੰਬਈ ਦੇ ਕੋਲਾਬਾ ਵਿੱਚ ਰਹਿੰਦਾ ਹੈ।
ਦਰਅਸਲ ਮੁਲਜ਼ਮਾਂ ਨੇ 11 ਮਹੀਨਿਆਂ ਲਈ ਸੱਤ-ਪੁਆਇੰਟ ਦਾ ਇਕਰਾਰਨਾਮਾ ਪੇਸ਼ ਕੀਤਾ ਸੀ, ਜਿਸ 'ਤੇ ਉਸ ਨੇ ਦਾਅਵਾ ਕੀਤਾ ਸੀ ਕਿ ਸ਼ਿਕਾਇਤਕਰਤਾ ਔਰਤ ਨੇ ਉਸ 'ਤੇ ਦਸਤਖਤ ਕੀਤੇ ਸਨ, ਜਿਸ ਅਨੁਸਾਰ ਉਸ ਨੂੰ ਕਿਸੇ ਵੀ ਜ਼ਿੰਮੇਵਾਰੀ ਤੋਂ ਛੋਟ ਦਿੱਤੀ ਗਈ ਸੀ।
ਸਮਝੌਤੇ ਵਿੱਚ ਕੀ ਹੈ?
ਸ਼ਿਕਾਇਤਕਰਤਾ ਔਰਤ ਨੇ ਵਿਆਹ ਦਾ ਝਾਂਸਾ ਦੇ ਕੇ ਧੋਖਾਧੜੀ ਅਤੇ ਬਲੈਕਮੇਲ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ 23 ਅਗਸਤ ਨੂੰ ਕੋਲਾਬਾ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਮੁਲਜ਼ਮ ਨੇ ਅਗਾਊਂ ਜ਼ਮਾਨਤ ਲਈ ਸੈਸ਼ਨ ਕੋਰਟ ਦਾ ਰੁਖ ਕੀਤਾ ਅਤੇ ਇਸ ਦਸਤਾਵੇਜ਼ ਦੇ ਆਧਾਰ 'ਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਪਰ ਉਸ ਨੂੰ 29 ਅਗਸਤ ਨੂੰ ਜ਼ਮਾਨਤ ਮਿਲ ਗਈ।
ਇਸ ਮਾਮਲੇ 'ਚ ਜਿੱਥੇ ਪੁਰਸ਼ ਪੱਖ ਨੇ ਕਿਹਾ ਹੈ ਕਿ ਲਿਵ-ਇਨ ਰਿਲੇਸ਼ਨਸ਼ਿਪ ਐਗਰੀਮੈਂਟ 'ਤੇ ਔਰਤ ਦੇ ਦਸਤਖਤ ਹਨ, ਉਥੇ ਹੀ ਔਰਤ ਦੇ ਪੱਖ ਨੇ ਅਦਾਲਤ 'ਚ ਕਿਹਾ ਹੈ ਕਿ ਉਸ ਦੇ ਦਸਤਖਤ ਦਸਤਾਵੇਜ਼ 'ਤੇ ਨਹੀਂ ਸਨ।
ਇਹ ਵੀ ਪੜ੍ਹੋ: ਹਾਈਕੋਰਟ ਨੇ ਭੰਗ ਦੇ ਪੌਦਿਆਂ ਦਾ ਲਿਆ ਨੋਟਿਸ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗੀ ਰਿਪੋਰਟ
- PTC NEWS