ਹਰਿਆਣਾ 'ਚ ਸ਼ਰਾਬ ਕਾਰੋਬਾਰੀ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ, ਬਦਮਾਸ਼ਾਂ ਨੇ 30 ਰਾਊਂਡ ਕੀਤੇ ਫਾਇਰ
ਪੀਟੀਸੀ ਡੈਸਕ ਨਿਊਜ਼: ਸੋਨੀਪਤ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਸ਼ਰਾਬ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੁਰਥਲ ਦੇ ਗੁਲਸ਼ਨ ਢਾਬੇ 'ਤੇ ਬਦਮਾਸ਼ਾਂ ਨੇ ਕਰੀਬ 30 ਰਾਊਂਡ ਫਾਇਰ ਕੀਤੇ, ਜਿਸ 'ਚ ਸ਼ਰਾਬ ਕਾਰੋਬਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਢਾਬਾ ਮਾਲਕ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ (Haryana Police) ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਪਿੰਡ ਸਰਗਥਲ ਵਾਸੀ ਸੁੰਦਰ ਮਲਿਕ ਵਜੋਂ ਹੋਈ ਹੈ। ਬਦਮਾਸ਼ਾਂ ਨੇ ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਢਾਬੇ ਦੀ ਭੰਨਤੋੜ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸੁੰਦਰ ਮਲਿਕ ਪਹਿਲਾਂ ਹੀ ਬਦਮਾਸ਼ਾਂ ਦੇ ਨਿਸ਼ਾਨੇ 'ਤੇ ਸੀ। ਇਸਤੋਂ ਪਹਿਲਾਂ 21 ਸਤੰਬਰ 2023 ਨੂੰ ਵੀ ਨੈਸ਼ਨਲ ਹਾਈਵੇਅ 44 ਦੇ ਨਾਲ ਸ਼ਾਹਪੁਰ ਤੁਰਕ ਪਿੰਡ ਅਤੇ ਓਮੈਕਸ ਸਿਟੀ ਦੇ ਵਿਚਕਾਰ ਸਥਿਤ ਸੁੰਦਰ ਦੇ ਸ਼ਰਾਬ ਦੇ ਠੇਕੇ 'ਤੇ 4 ਬਦਮਾਸ਼ਾਂ ਨੇ ਗੋਲੀਬਾਰੀ ਕੀਤੀ। ਹਾਲਾਂਕਿ ਇਸ ਦੌਰਾਨ ਠੇਕੇ 'ਤੇ ਸ਼ਰਾਬ ਖਰੀਦਣ ਲਈ ਖੜ੍ਹੇ ਲੋਕਾਂ ਵਿਚੋਂ ਕਿਸੇ ਨੂੰ ਗੋਲੀ ਨਹੀਂ ਵੱਜੀ ਸੀ।
-