Lieutenant Maninder Pal Welcome : ਜਦੋਂ ਪੁੱਤ ਲੈਫਟੀਨੈਂਟ ਬਣ ਕੇ ਪਹੁੰਚਿਆ ਪਿੰਡ ਤਾਂ ਪਿਓ ਨੇ ਮਾਰਿਆ Salute, ਦੇਖੋ ਪੂਰੇ ਪਿੰਡ ਨੇ ਕਿਵੇਂ ਮਨਾਈ ਖੁਸ਼ੀ
Lieutenant Maninder Pal Welcome : ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਮਾਨਾਵਾਲਾ ’ਚ ਇਸ ਸਮੇਂ ਜਸ਼ਨਾਂ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦਾ ਕਾਰਨ ਇਹ ਹੈ ਕਿ ਪਿੰਡ ਮਾਨਾਵਾਲਾ ਦਾ ਨੌਜਵਾਨ ਭਾਰਤੀ ਫੌਜ ’ਚ ਲੈਫਟੀਨੈਂਟ ਵਜੋਂ ਭਰਤੀ ਹੋ ਕੇ ਪਰਤਿਆ ਹੈ। ਪਿੰਡ ’ਚ ਪਰਤਣ ’ਤੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਲੈਫਟੀਨੈਂਟ ਮਨਿੰਦਰ ਪਾਲ ਸਿੰਘ ਨਿੱਘਾ ਸਵਾਗਤ ਕੀਤਾ ਗਿਆ।
ਦੱਸ ਦਈਏ ਕਿ ਭਾਰੀ ਮੀਂਹ ਦੇ ਬਾਵਜੂਦ ਵੀ ਵੱਡੀ ਗਿਣਤੀ ’ਚ ਪਹੁੰਚੇ ਇਲਾਕਾ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਰਕੇ ਸਿਹਰੇ ਪਾ ਕੇ ਅਤੇ ਢੋਲ ਦੀ ਥਾਪ ’ਤੇ ਭੰਗੜੇ ਪਾ ਕੇ ਪਿੰਡ ਦੇ ਪੁੱਤ ਦੇ ਲੈਫਟੀਨੈਂਟ ਬਣਨ ਦੀ ਖੁਸ਼ੀ ਮਨਾਈ।
ਉੱਥੇ ਹੀ ਜੇਕਰ ਲੈਫਟੀਨੈਂਟ ਮਨਿੰਦਰ ਪਾਲ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਿਤਾ ਨੇ ਲੰਬੇ ਸਮੇਂ ਬਤੌਰ ਫੌਜੀ ਦੇਸ਼ ਦੀ ਸੇਵਾ ਕੀਤੀ ਹੈ। ਫੌਜੀ ਰਹੇ ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤ ਵੀ ਫੌਜ ’ਚ ਅਫਸਰ ਬਣੇ। ਇਨ੍ਹਾਂ ਹੀ ਨਹੀਂ ਬਿਨਾਂ ਮਾਂ ਦੇ ਬੱਚੇ ਦੀ ਪੜ੍ਹਾਈ ਲਈ ਪਿਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰ ਪਿਓ ਪੁੱਤ ਨੇ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਹਾਰ ਨਹੀਂ ਮੰਨੀ।
ਦੱਸ ਦਈਏ ਕਿ ਆਰਥਿਕ ਤੰਗੀ ਅਤੇ ਅਨੇਕਾਂ ਮੁਸ਼ਕਿਲਾਂ ਵੀ ਅੜਿੱਕਾ ਬਣ ਨਹੀਂ ਸਕੀਆਂ। ਬਾਰ੍ਵਵੀਂ ਜਮਾਤ ਕਰ ਐਨਡੀਏ ਚੋਂ ਪਾਸ ਨਾ ਹੋਣ ਤੇ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਿਆ। ਜਿਸ ਤੋਂ ਬਾਅਦ ਆਈਲੈਟਸ ’ਚੋਂ 8 ਨੰਬਰ ਲੈ ਕੈਨੇਡਾ ਦੀ ਫਾਈਲ ਲਗਾ ਦਿੱਤੀ ਸੀ। ਪਰ ਅਚਾਨਕ ਹੀ ਉਨ੍ਹਾਂ ਵੱਲੋਂ ਸਲਾਹ ਬਦਲ ਦਿੱਤੀ ਸੀ।
ਇਸ ਤੋਂ ਬਾਅਦ ਮਨਿੰਦਰਪਾਲ ਨੇ ਦੇਸ਼ ਦੀ ਸੇਵਾ ਦੇ ਲਈ ਫੌਜ ’ਚ ਜਾਣ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ। ਬੀਟੇਕ ਕਰਕੇ ਬੰਗਲੌਰ 14 ਲੱਖ ਸਲਾਨਾ ਦਾ ਪੈਕੇਜ ਮਿਲਿਆ। ਇਸ ਤੋਂ ਬਾਅਧ ਉਨ੍ਹਾਂ ਨੇ ਫੇਰ ਵੀ ਐਸਐਸਬੀ ਦੀ ਤਿਆਰੀ ਨਹੀਂ ਛੱਡੀ।ਜਿਸਦਾ ਨਤੀਜਾ ਇਹ ਰਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ’ਚ ਹੀ ਟੈਸਟ ਨੂੰ ਪਾਸ ਕਰ ਦਿੱਤਾ।
ਹੰਝੂ ਭਰੀਆਂ ਅੱਖਾਂ ਨਾਲ ਲੈਫਟੀਨੈਂਟ ਬਣਨ ਦੀ ਦਾਸਤਾਨ ਸੁਣਾਉਂਦੇ ਹੋਏ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਵਿਦੇਸ਼ ਜਾਣ ਦੀ ਥਾਂ ਇੱਥੇ ਹੀ ਮਿਹਨਤ ਕਰ ਉੱਚਾ ਮੁਕਾਮ ਹਾਸਿਲ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: ਪੁਲਿਸ ਸਾਹਮਣੇ ਹੋਈ ਲੁੱਟ ਦੀ ਵਾਰਦਾਤ, ਸ਼ਰਾਬ ਦੀਆਂ ਬੋਤਲਾਂ ਲੈ ਕੇ ਭੱਜੇ ਲੋਕ
- PTC NEWS