ਮਹਾਨ ਫੁੱਟਬਾਲਰ ਪੇਲੇ ਦੀ ਹਾਲਤ ਬੇਹੱਦ ਨਾਜ਼ੁਕ, ਪਰਿਵਾਰ ਨੇ ਹਸਪਤਾਲ 'ਚ ਮਨਾਇਆ ਕ੍ਰਿਸਮਸ
footballer Pele Health : ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ (legend footballer pele) ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਕਦੋਂ ਤੱਕ ਮੌਤ ਨਾਲ ਲੜ ਸਕਣਗੇ। ਬ੍ਰਾਜ਼ੀਲ (Brazil) ਦੇ ਮਹਾਨ ਫੁੱਟਬਾਲਰ ਪੇਲੇ ਸਾਓ ਪਾਓਲੋ (Footballer Pele Sao Paulo) ਇਕ ਹਸਪਤਾਲ ਵਿੱਚ ਮੌਤ ਨਾਲ ਲੜ ਰਹੇ ਹਨ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪੇਲੇ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਕੈਂਸਰ ਨਾਲ ਜੂਝ ਰਹੇ ਪੇਲੇ ਨੂੰ ਵਿਸ਼ੇਸ਼ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਇਸ ਦੌਰਾਨ 82 ਸਾਲਾ ਪੇਲੇ ਦੇ ਪਰਿਵਾਰ ਤੇ ਦੋਸਤਾਂ ਨੇ ਹਸਪਤਾਲ 'ਚ ਉਨ੍ਹਾਂ ਨਾਲ ਕ੍ਰਿਸਮਸ ਦਾ ਜਸ਼ਨ ਮਨਾਇਆ। ਪੇਲੇ ਨੂੰ ਨਵੰਬਰ ਦੇ ਅਖੀਰ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਇਸ ਹਫਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਪੇਲੇ ਦਾ ਕੈਂਸਰ ਵਧ ਗਿਆ ਹੈ। ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਉਸ ਤੋਂ ਬਾਅਦ ਹਸਪਤਾਲ ਵੱਲੋਂ ਕੋਈ ਹੋਰ ਬਿਆਨ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ 6,000 ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ASI ਗ੍ਰਿਫ਼ਤਾਰ
ਪੇਲੇ ਦਾ ਪੁੱਤਰ ਐਡਸਨ ਚੋਲਬੀ ਨੈਸਸੀਮੈਂਟੋ (Edson Cholbi Nascimento) , ਜਿਸ ਨੂੰ ਐਡਿਨਹੋ (Edinho) ਵੀ ਕਿਹਾ ਜਾਂਦਾ ਹੈ ਹਸਪਤਾਲ ਪੁੱਜਿਆ। ਕੁਝ ਘੰਟਿਆਂ ਮਗਰੋਂ ਐਡੀਨਹੋ ਨੇ ਇਕ ਤਸਵੀਰ ਪੋਸਟ ਕੀਤੀ ਜਿਸ ਵਿੱਚ ਉਹ ਆਪਣੇ ਪਿਤਾ ਦਾ ਹੱਥ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ। ਐਡੀਨਹੋ ਨੇ ਲਿਖਿਆ, "ਪਿਤਾ ਜੀ... ਮੇਰੀ ਤਾਕਤ ਤੁਹਾਡੇ ਤੋਂ ਹੈ।"
ਪੇਲੇ ਦੀ ਧੀ ਕੈਲੀ ਨਾਸੀਮੈਂਟੋ (Kelly Nascimento) ਵੀ ਹਸਪਤਾਲ ਵਿਚ ਪੁੱਜੀ ਹੋਈ ਸੀ। ਕੈਲੀ ਨੇ ਆਪਣੇ ਪਿਤਾ ਨੂੰ ਗਲੇ ਲਗਾਉਣ ਦੀ ਫੋਟੋ ਦੇ ਨਾਲ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਵੀ ਲਿਖਿਆ। ਪੇਲੇ ਨੇ 1958, 1962 ਅਤੇ 1970 ਵਿਸ਼ਵ ਕੱਪ (football world cup) ਵਿੱਚ ਬ੍ਰਾਜ਼ੀਲ ਦੀ ਅਗਵਾਈ ਕੀਤੀ ਸੀ। ਉਹ 77 ਗੋਲਾਂ ਦੇ ਨਾਲ ਟੀਮ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਵਿੱਚੋਂ ਇਕ ਸੀ।
- PTC NEWS