Tue, Sep 24, 2024
Whatsapp

Lebanon War Updates : ਲੇਬਨਾਨ ਨੂੰ ਸ਼ਮਸ਼ਾਨਘਾਟ ’ਚ ਬਦਲਣ ’ਚ ਲੱਗਿਆ ਇਜ਼ਰਾਈਲ;1600 ਠਿਕਾਣਿਆਂ ’ਤੇ ਹਮਲਾ, 500 ਤੋਂ ਵੱਧ ਮੌਤਾਂ

ਲੇਬਨਾਨ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਦੂਜੇ ਪਾਸੇ ਹਿਜ਼ਬੁੱਲਾ ਖ਼ਿਲਾਫ਼ ਜੰਗ ਦਾ ਐਲਾਨ ਕਰ ਚੁੱਕੇ ਇਜ਼ਰਾਈਲ ਨੇ ਇੱਥੇ ਵੀ ਇੱਕ ਹਫ਼ਤੇ ਦੀ ਐਮਰਜੈਂਸੀ ਜਾਰੀ ਕਰ ਦਿੱਤੀ ਹੈ।

Reported by:  PTC News Desk  Edited by:  Aarti -- September 24th 2024 09:46 AM
Lebanon War Updates : ਲੇਬਨਾਨ ਨੂੰ ਸ਼ਮਸ਼ਾਨਘਾਟ ’ਚ ਬਦਲਣ ’ਚ ਲੱਗਿਆ ਇਜ਼ਰਾਈਲ;1600 ਠਿਕਾਣਿਆਂ ’ਤੇ ਹਮਲਾ,  500 ਤੋਂ ਵੱਧ ਮੌਤਾਂ

Lebanon War Updates : ਲੇਬਨਾਨ ਨੂੰ ਸ਼ਮਸ਼ਾਨਘਾਟ ’ਚ ਬਦਲਣ ’ਚ ਲੱਗਿਆ ਇਜ਼ਰਾਈਲ;1600 ਠਿਕਾਣਿਆਂ ’ਤੇ ਹਮਲਾ, 500 ਤੋਂ ਵੱਧ ਮੌਤਾਂ

Lebanon War Updates :  ਗਾਜ਼ਾ ਤੋਂ ਬਾਅਦ ਇਜ਼ਰਾਈਲ ਹੁਣ ਲੇਬਨਾਨ ਨੂੰ ਸ਼ਮਸ਼ਾਨਘਾਟ ਵਿਚ ਬਦਲਣ ਵਿਚ ਲੱਗਾ ਹੋਇਆ ਹੈ ਅਤੇ ਹਿਜ਼ਬੁੱਲਾ ਦੇ ਅੱਤਵਾਦ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਜ਼ਰਾਇਲੀ ਫੌਜ ਨੇ ਦੋ ਦਹਾਕਿਆਂ 'ਚ ਸਭ ਤੋਂ ਵੱਡਾ ਹਮਲਾ ਕੀਤਾ ਹੈ। ਲੇਬਨਾਨ ਵਿੱਚ ਹਿਜ਼ਬੁੱਲਾ ਦੇ 1600 ਠਿਕਾਣਿਆਂ 'ਤੇ ਇੱਕੋ ਸਮੇਂ ਹਮਲਾ ਕੀਤਾ ਗਿਆ। ਇਜ਼ਰਾਇਲੀ ਹਮਲੇ ਨੇ ਇੰਨੀ ਤਬਾਹੀ ਮਚਾਈ ਕਿ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖੇ ਗਏ। 

ਇਜ਼ਰਾਇਲੀ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 500 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚ 90 ਔਰਤਾਂ ਅਤੇ ਬੱਚੇ ਸ਼ਾਮਲ ਹਨ। ਜ਼ਖਮੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਲੇਬਨਾਨ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।


ਦੂਜੇ ਪਾਸੇ ਹਿਜ਼ਬੁੱਲਾ ਖ਼ਿਲਾਫ਼ ਜੰਗ ਦਾ ਐਲਾਨ ਕਰ ਚੁੱਕੇ ਇਜ਼ਰਾਈਲ ਨੇ ਆਪਣੇ ਦੇਸ਼ ’ਚ ਵੀ ਇੱਕ ਹਫ਼ਤੇ ਦੀ ਐਮਰਜੈਂਸੀ ਜਾਰੀ ਕਰ ਦਿੱਤੀ ਹੈ। ਇਜ਼ਰਾਈਲ ਨੂੰ ਵੀ ਇਰਾਨ ਸਮਰਥਿਤ ਹਿਜ਼ਬੁੱਲਾ ਵੱਲੋਂ ਜਵਾਬੀ ਹਮਲੇ ਦਾ ਖ਼ਤਰਾ ਹੈ।

ਇਜ਼ਰਾਇਲੀ ਫੌਜ ਨੇ ਹਮਲੇ ਤੋਂ ਬਾਅਦ ਇਕ ਬਿਆਨ 'ਚ ਕਿਹਾ ਕਿ ਉਸ ਨੇ ਹਿਜ਼ਬੁੱਲਾ ਦੇ 1,600 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਆਈਡੀਐਫ ਨੇ ਤਸਵੀਰਾਂ ਦੇ ਨਾਲ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਲੇਬਨਾਨ ਵਿੱਚ ਹਿਜ਼ਬੁੱਲਾ ਨੇ ਆਮ ਲੋਕਾਂ ਦੇ ਘਰਾਂ ਨੂੰ ਆਪਣੇ ਹਥਿਆਰ ਵਜੋਂ ਵਰਤਿਆ ਹੈ। ਫੌਜ ਨੇ ਪਹਿਲਾਂ ਹੀ ਨਾਗਰਿਕਾਂ ਨੂੰ ਹਿਜ਼ਬੁੱਲਾ ਦੀਆਂ ਸਥਿਤੀਆਂ ਤੋਂ ਦੂਰ ਜਾਣ ਦੀ ਚਿਤਾਵਨੀ ਦਿੱਤੀ ਸੀ।

ਹਮਲਿਆਂ ਦੇ ਘੰਟਿਆਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਲੇਬਨਾਨ ਦੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਹਿਜ਼ਬੁੱਲਾ ਲਈ ਮਨੁੱਖੀ ਢਾਲ ਨਾ ਬਣਨ ਦੀ ਅਪੀਲ ਕੀਤੀ। ਨੇਤਨਯਾਹੂ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਹਿਜ਼ਬੁੱਲਾ ਹੈ ਕਿਉਂਕਿ ਇਸ ਨੇ ਸਾਡੀ ਉੱਤਰੀ ਸਰਹੱਦ 'ਤੇ ਲਗਾਤਾਰ ਹਮਲਿਆਂ ਰਾਹੀਂ ਇਜ਼ਰਾਇਲੀ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਉੱਤਰੀ ਸਰਹੱਦ 'ਤੇ ਰਹਿਣ ਵਾਲੇ ਲੋਕ ਇੱਥੋ ਜਾ ਰਹੇ ਹਨ। ਸਾਡਾ ਕੰਮ ਉਨ੍ਹਾਂ ਨੂੰ ਉਨ੍ਹਾਂ ਦਾ ਘਰ ਦੁਬਾਰਾ ਦੇਣਾ ਹੈ। ਇਸ ਦੇ ਲਈ ਹਿਜ਼ਬੁੱਲਾ ਨੂੰ ਨਸ਼ਟ ਕਰਨਾ ਜ਼ਰੂਰੀ ਹੈ।

ਹਿਜ਼ਬੁੱਲਾ ਵੱਲੋਂ ਵਧਦੇ ਸੰਘਰਸ਼ ਦੇ ਮੱਦੇਨਜ਼ਰ ਇਜ਼ਰਾਈਲ ਸਰਕਾਰ ਨੇ ਵੀ ਦੇਸ਼ ਭਰ ਵਿੱਚ ਇੱਕ ਹਫ਼ਤੇ ਲਈ ਐਮਰਜੈਂਸੀ ਦਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਯੋਵ ਗਲੈਂਟ ਦੇ ਪ੍ਰਸਤਾਵ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਇਹ ਐਲਾਨ ਕੀਤਾ ਗਿਆ। ਇਹ ਫੈਸਲਾ ਵਧਦੀਆਂ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਹੋਮ ਫਰੰਟ ਕਮਾਂਡ ਨੂੰ ਜਾਰੀ ਕੀਤਾ ਗਿਆ ਹੈ। 30 ਸਤੰਬਰ ਤੱਕ ਐਮਰਜੈਂਸੀ ਜਾਰੀ ਕੀਤੀ ਗਈ ਹੈ। ਘੋਸ਼ਣਾ ਵਿੱਚ ਕਿਹਾ ਗਿਆ ਹੈ, "ਇਹ ਫੈਸਲਾ ਸੰਘਰਸ਼ ਵਿੱਚ ਹਾਲ ਹੀ ਦੇ ਘਟਨਾਕ੍ਰਮ ਅਤੇ ਦੇਸ਼ ਭਰ ਵਿੱਚ ਨਾਗਰਿਕਾਂ ਉੱਤੇ ਹਮਲਿਆਂ ਦੀ ਸੰਭਾਵਨਾ ਦੇ ਕਾਰਨ ਲਿਆ ਗਿਆ ਹੈ।"

ਇਹ ਵੀ ਪੜ੍ਹੋ : ਭਾਰਤ ’ਚ ਮਿਲਿਆ ਮੰਕੀਪੌਕਸ ਦਾ ਪਹਿਲਾ ਕੇਸ, ਜਿਸਨੂੰ WHO ਨੇ ਐਲਾਨਿਆ ਹੈ ਸਿਹਤ ਐਮਰਜੈਂਸੀ

- PTC NEWS

Top News view more...

Latest News view more...

PTC NETWORK