ਜਾਣੋ ਚਿਨੂਕ ਹੈਲੀਕਾਪਟਰ ਦੀ ਖਾਸੀਅਤਾਂ, ਜਿਸ ਨੂੰ ਪੰਜਾਬ ਦੇ ਢੱਡਰੀਆਂ 'ਚ ਕਰਨੀ ਪਈ ਐਮਰਜੈਂਸੀ ਲੈਂਡਿੰਗ
Chinook helicopter emergency landing in Punjab: ਭਾਰਤੀ ਹਵਾਈ ਸੈਨਾ ਦੇ ਇੱਕ ਚਿਨੂਕ ਹੈਲੀਕਾਪਟਰ ਨੂੰ ਐਤਵਾਰ ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਦੁਪਹਿਰ 1 ਵਜੇ ਦੇ ਕਰੀਬ ਸੰਗਰੂਰ ਦੇ ਲੌਂਗੋਵਾਲ ਦੇ ਪਿੰਡ ਢੱਡਰੀਆਂ ਵਿੱਚ ਇੱਕ ਖੁੱਲੇ ਮੈਦਾਨ ਵਿੱਚ ਉਤਰਿਆ।
ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖਰਾਬੀ ਤੋਂ ਬਾਅਦ ਫੌਜ ਦੇ ਚਿਨੂਕ ਹੈਲੀਕਾਪਟਰ ਨੂੰ ਸਾਵਧਾਨੀ ਦੇ ਤੌਰ 'ਤੇ ਉਤਾਰਿਆ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਨੇ ਦੱਸਿਆ ਕਿ ਚਾਲਕ ਦਲ ਅਤੇ ਹੈਲੀਕਾਪਟਰ ਸੁਰੱਖਿਅਤ ਹਨ।
ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਦੁਪਹਿਰ ਕਰੀਬ 1 ਵਜੇ ਪਿੰਡ ਢੱਡਰੀਆਂ ਵਿੱਚ ਇੱਕ ਖੁੱਲ੍ਹੇ ਮੈਦਾਨ ਵਿੱਚ ਉਤਰਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਹਵਾਈ ਸੈਨਾ ਦੇ ਦੋ ਮਾਹਿਰ ਇਕ ਹੋਰ ਹੈਲੀਕਾਪਟਰ ਰਾਹੀਂ ਮੌਕੇ 'ਤੇ ਪਹੁੰਚੇ ਅਤੇ ਚਿਨੂਕ 'ਚ ਖਰਾਬੀ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ।
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵਿਧਾਨ ਸਭਾ ਹਲਕੇ ਦੇ ਦੌਰੇ 'ਤੇ ਜਾ ਰਹੇ ਸਨ। ਉਨ੍ਹਾਂ ਨੇ ਜਦੋਂ ਏਅਰਫੋਰਸ ਦੇ ਹੈਲੀਕਾਪਟਰ ਨੂੰ ਪਿੰਡ 'ਚ ਲੈਂਡ ਕਰਦੇ ਦੇਖਿਆ ਤਾਂ ਉਹ ਵੀ ਮੌਕੇ 'ਤੇ ਪਹੁੰਚੇ ਅਤੇ ਫੌਜ ਦੇ ਅਧਿਕਾਰੀਆਂ ਤੋਂ ਮਾਮਲੇ ਦੀ ਜਾਣਕਾਰੀ ਲਈ।
ਫੌਜ ਦੇ ਚਿਨੂਕ ਹੈਲੀਕਾਪਟਰ ਦਾ ਇੱਕ ਹੋਰ ਨਾਮ ਦੇਵਦੂਤ ਹੈ। ਇਸ ਦਾ ਨਾਮ ਏਂਜਲ ਵੀ ਰੱਖਿਆ ਗਿਆ ਹੈ ਕਿਉਂਕਿ ਇਸਦੀ ਵਰਤੋਂ ਐਮਰਜੈਂਸੀ ਵਿੱਚ ਕੀਤੀ ਜਾਂਦੀ ਹੈ। ਚਿਨੂਕ ਹੈਲੀਕਾਪਟਰ ਦਾ ਮੁੱਖ ਕੰਮ ਹੈਵੀ ਟਰਾਂਸਪੋਰਟ ਅਤੇ ਹੈਵੀ ਲਿਫਟਿੰਗ ਹੈ। ਯਾਨੀ ਚਿਨੂਕ ਹੈਲੀਕਾਪਟਰ ਦੀ ਵਰਤੋਂ ਭਾਰੀ ਸਾਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਕੀਤੀ ਜਾਂਦੀ ਹੈ।
ਭਾਰਤੀ ਫੌਜ 'ਚ ਸ਼ਾਮਲ ਚਿਨੂਕ ਹੈਲੀਕਾਪਟਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸੰਘਣੀ ਧੁੰਦ 'ਚ ਵੀ ਆਸਾਨੀ ਨਾਲ ਉੱਡ ਸਕਦਾ ਹੈ। ਇਹ ਲਗਭਗ 45 ਸੈਨਿਕਾਂ ਦੇ ਨਾਲ 9 ਟਨ ਸਮਾਨ ਦੇ ਨਾਲ ਉੱਡ ਸਕਦਾ ਹੈ।
-