Sun, Jul 7, 2024
Whatsapp

Photos Backup : ਫੋਨ 'ਚੋਂ ਡਿਲੀਟ ਹੋਈਆਂ ਫੋਟੋਆਂ ਨੂੰ ਵਾਪਸ ਪ੍ਰਾਪਤ ਕਰਨ ਦੇ ਆਸਾਨ ਤਰੀਕੇ, ਜਾਣੋ

ਜੇਕਰ ਤੁਹਾਡੇ ਤੋਂ ਕੋਈ ਖਾਸ ਫੋਟੋ ਡਿਲੀਟ ਹੋ ਗਈ ਹੈ ਤਾਂ ਤੁਸੀਂ ਉਸ ਨੂੰ ਅਸਾਨੀ ਨਾਲ ਵਾਪਿਸ ਲੈ ਸਕਦੇ ਹੋ, ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- July 01st 2024 03:45 PM
Photos Backup : ਫੋਨ 'ਚੋਂ ਡਿਲੀਟ ਹੋਈਆਂ ਫੋਟੋਆਂ ਨੂੰ ਵਾਪਸ ਪ੍ਰਾਪਤ ਕਰਨ ਦੇ ਆਸਾਨ ਤਰੀਕੇ, ਜਾਣੋ

Photos Backup : ਫੋਨ 'ਚੋਂ ਡਿਲੀਟ ਹੋਈਆਂ ਫੋਟੋਆਂ ਨੂੰ ਵਾਪਸ ਪ੍ਰਾਪਤ ਕਰਨ ਦੇ ਆਸਾਨ ਤਰੀਕੇ, ਜਾਣੋ

How To Take Deleted Photos Back: ਅੱਜਕਲ੍ਹ ਬਹੁਤੇ ਲੋਕਾਂ ਦੇ ਫੋਨਾਂ 'ਚ ਇੰਨੀਆਂ ਜ਼ਿਆਦਾ ਫੋਟੋਆਂ ਹਨ ਜੋ ਕਈ ਵਾਰ ਗਲਤੀ ਨਾਲ ਡਿਲੀਟ ਹੋ ਜਾਂਦੀਆਂ ਹਨ। ਸੋਚ ਕੇ ਦੇਖੋ ਜੇਕਰ ਤੁਹਾਡੀ ਸਭ ਤੋਂ ਮਹੱਤਵਪੂਰਨ ਫੋਟੋ ਡਿਲੀਟ ਹੋ ਜਾਵੇ। ਪਰ ਰਾਹਤ ਦੀ ਗੱਲ ਹੈ ਕਿ ਜੇਕਰ ਤੁਹਾਡੇ ਗੂਗਲ ਅਕਾਊਂਟ ਤੋਂ ਕੋਈ ਫੋਟੋ ਡਿਲੀਟ ਹੋ ਜਾਂਦੀ ਹੈ, ਤਾਂ ਤੁਸੀਂ ਉਸ ਨੂੰ ਦੁਬਾਰਾ ਰੀਸਟੋਰ ਕਰ ਸਕਦੇ ਹੋ। ਦੱਸ ਦਈਏ ਕਿ Google Photos ਤੋਂ ਕੋਈ ਫ਼ੋਟੋ ਡਿਲੀਟ ਕਰਦੇ  ਹੋ, ਤਾਂ ਇਹ ਆਪਣੇ-ਆਪ Trash ਫੋਲਡਰ 'ਚ ਚਲੀ ਜਾਂਦੀ ਹੈ। 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਬੈਕਅੱਪ ਕੀਤੀਆਂ ਗਈਆਂ ਫੋਟੋਆਂ ਨੂੰ ਜੇਕਰ ਡਿਲੀਟ ਕਰ ਦਿੱਤਾ ਜਾਂਦਾ ਹੈ ਤਾਂ ਇਹ ਫ਼ੋਟੋਆਂ 60 ਦਿਨਾਂ ਲਈ Trash ਫੋਲਡਰ 'ਚ ਰਹਿੰਦੀਆਂ ਹਨ, ਜਦੋਂ ਕਿ ਬੈਕਅੱਪ ਨਾ ਕੀਤੀਆਂ ਫ਼ੋਟੋਆਂ 30 ਦਿਨਾਂ ਲਈ Trash ਫੋਲਡਰ 'ਚ ਰਹਿੰਦੀਆਂ ਹਨ। ਮਾਹਿਰਾਂ ਮੁਤਾਬਕ ਤੁਸੀਂ ਫ਼ੋਟੋਆਂ ਅਤੇ ਵੀਡੀਓ ਨੂੰ ਸਿਰਫ਼ ਤਾਂ ਹੀ ਰੀਸਟੋਰ ਕਰ ਸਕਦੇ ਹੋ ਜੇਕਰ ਉਹ ਤੁਹਾਡੇ Trash ਫੋਲਡਰ 'ਚ ਹੋਣ। ਦੱਸ ਦਈਏ ਕਿ ਇੱਕ ਵਾਰ ਜਦੋਂ ਤੁਸੀਂ Trash ਫੋਲਡਰ ਨੂੰ ਖਾਲੀ ਕਰ ਦਿੰਦੇ ਹੋ, ਤਾਂ ਇਸਦੀ ਸਮੱਗਰੀ ਨੂੰ ਰੀਸਟੋਰ ਨਹੀਂ ਕੀਤਾ ਜਾ ਸਕਦਾ ਹੈ।


ਨਾਲ ਹੀ ਗੂਗਲ ਸਪੋਰਟ ਮੁਤਾਬਕ ਜੇਕਰ ਤੁਸੀਂ 2 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਗੂਗਲ ਫੋਟੋਜ਼ 'ਚ ਸਰਗਰਮ ਨਹੀਂ ਹੋ, ਤਾਂ ਤੁਸੀਂ ਡਿਲੀਟ ਕੀਤੀਆਂ ਫੋਟੋਆਂ ਨੂੰ ਰਿਕਵਰ ਨਹੀਂ ਕਰ ਸਕੋਗੇ। ਅਜਿਹੇ 'ਚ ਤੁਹਾਡੀ ਸਮੱਗਰੀ ਨੂੰ ਹਟਾਇਆ ਜਾ ਸਕਦਾ ਹੈ। ਇਸੇ ਤਰ੍ਹਾਂ, ਜੇਕਰ ਤੁਸੀਂ 2 ਸਾਲ ਜਾਂ ਇਸ ਤੋਂ ਵੱਧ ਲਈ ਆਪਣੀ ਸਟੋਰੇਜ ਸੀਮਾ ਨੂੰ ਪਾਰ ਕਰ ਚੁੱਕੇ ਹੋ, ਤਾਂ ਫੋਟੋਆਂ ਸਮੇਤ ਤੁਹਾਡੀ ਸਾਰੀ ਸਮੱਗਰੀ ਨੂੰ ਵੀ ਮਿਟਾ ਦਿੱਤਾ ਜਾਵੇਗਾ। ਤਾਂ ਆਉ ਜਾਣਦੇ ਹਾਂ ਫੋਨ 'ਚੋ ਡਿਲੀਟ ਹੋਈਆਂ ਫੋਟੋਆਂ ਨੂੰ ਵਾਪਸ ਪ੍ਰਾਪਤ ਕਰਨ ਦੇ ਆਸਾਨ ਤਰੀਕੇ।

Trash ਫੋਲਡਰ

ਦੱਸ ਦਈਏ ਕਿ Trash ਫੋਲਡਰ ਤੋਂ ਮਿਟਾਏ ਗਏ ਫ਼ੋਟੋ ਨੂੰ ਰੀਸਟੋਰ ਕਰਨ ਲਈ, ਉਹ ਫ਼ੋਟੋ ਲੱਭੋ ਜਿਸ ਨੂੰ ਤੁਸੀਂ ਰਿਕਵਰ ਕਰਨਾ ਚਾਹੁੰਦੇ ਹੋ। ਅਜਿਹਾ ਕਰਨ ਲਈ, 'ਰੀਸਟੋਰ' ਵਿਕਲਪ ਨੂੰ ਚੁਣਨਾ ਹੋਵੇਗਾ। ਦੱਸ ਦਈਏ ਕਿ ਇਸ ਤੋਂ ਬਾਅਦ ਫ਼ੋਟੋ ਨੂੰ ਤੁਹਾਡੀ ਫ਼ੋਨ ਗੈਲਰੀ ਜਾਂ Google Photos ਲਾਇਬ੍ਰੇਰੀ 'ਚ ਰੀਸਟੋਰ ਕੀਤਾ ਜਾਵੇਗਾ।

Archive Folder ਦੀ ਮਦਦ ਨਾਲ 

ਜਿਵੇਂ ਤੁਸੀਂ ਜਾਣਦੇ ਹੋ ਕਿ ਕਈ ਵਾਰ ਲੋਕ ਗਲਤੀ ਨਾਲ ਆਪਣੀਆਂ ਫੋਟੋਆਂ ਨੂੰ ਆਰਕਾਈਵ ਕਰ ਲੈਂਦੇ ਹਨ ਅਤੇ ਸੋਚਦੇ ਹਨ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਮਿਟਾ ਦਿੱਤਾ ਹੈ। ਗੁੰਮ ਹੋਈਆਂ ਫੋਟੋਆਂ ਲਈ ਆਰਕਾਈਵ ਫੋਲਡਰ ਦੀ ਜਾਂਚ ਕਰਨਾ ਮਦਦਗਾਰ ਹੋ ਸਕਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਆਰਕਾਈਵ ਫੋਲਡਰ 'ਚ ਆਪਣੀਆਂ ਗੁੰਮ ਹੋਈਆਂ ਫੋਟੋਆਂ ਮਿਲ ਜਾਂਦੀਆਂ ਹਨ, ਤਾਂ ਸਿਰਫ਼ 'ਅਨ-ਆਰਕਾਈਵ' ਵਿਕਲਪ ਨੂੰ ਚੁਣਨਾ ਹੋਵੇਗਾ। ਇਸ ਤੋਂ ਬਾਅਦ ਫੋਟੋ ਨੂੰ ਗੈਲਰੀ 'ਚ ਰੀਸਟੋਰ ਕੀਤਾ ਜਾਵੇਗਾ।

ਗੂਗਲ ਸਪੋਰਟ 

ਜੇਕਰ ਤੁਸੀਂ ਆਪਣੀਆਂ ਮਿਟਾਈਆਂ ਗਈਆਂ ਫੋਟੋਆਂ ਨੂੰ Google Drive 'ਚ ਸਟੋਰ ਕੀਤਾ ਹੈ, ਤਾਂ ਤੁਸੀਂ Google ਨੂੰ ਉਨ੍ਹਾਂ ਨੂੰ ਮੁੜ-ਬਹਾਲ ਕਰਨ ਲਈ ਬੇਨਤੀ ਕਰ ਸਕਦੇ ਹੋ।

ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਗੂਗਲ ਡਰਾਈਵ 'ਤੇ ਜਾਂਦਾ ਹੋਵੇਗਾ ਅਤੇ ਮਦਦ ਪੰਨੇ ਦੇ ਵਿਕਲਪ ਨੂੰ ਚੁਣਨਾ ਹੋਵੇਗਾ।ਇਸ ਤੋਂ ਬਾਅਦ 'ਗੁੰਮ ਜਾਂ ਮਿਟਾਈਆਂ ਗਈਆਂ ਫਾਈਲਾਂ' ਦੇ ਵਿਕਲਪ ਨੂੰ ਚੁਣਨਾ ਹੋਵੇਗਾ।

ਫਿਰ ਤੁਹਾਨੂੰ ਇੱਕ ਪੌਪ-ਅੱਪ ਬਾਕਸ 'ਚ ਦੋ ਵਿਕਲਪ ਮਿਲਣਗੇ। ਪਹਿਲਾ ਵਿਕਲਪ ਹੋਵੇਗਾ 'ਰਿਕਵੈਸਟ ਚੈਟ' ਅਤੇ ਦੂਜਾ 'ਈਮੇਲ ਸਪੋਰਟ' ਹੋਵੇਗਾ। ਦਸ ਦਈਏ ਕਿ ਤੁਸੀਂ ਉਸ ਨੂੰ ਚੁਣ ਸਕਦੇ ਹੋ ਜੋ ਤੁਹਾਡੇ ਲਈ ਅਨੁਕੂਲ ਹੋਵੇ।

ਅੰਤ 'ਚ ਦੱਸੋ ਕਿ ਤੁਹਾਨੂੰ ਫ਼ੋਟੋ/ਫ਼ਾਈਲ ਨੂੰ ਰੀਸਟੋਰ ਕਰਨ ਲਈ Google ਦੀ ਲੋੜ ਕਿਉਂ ਹੈ। ਜੇਕਰ ਅਜਿਹਾ ਸੰਭਵ ਹੈ ਤਾਂ ਗੂਗਲ ਡਿਲੀਟ ਕੀਤੀਆਂ ਫੋਟੋਆਂ ਜਾਂ ਫਾਈਲਾਂ ਨੂੰ ਰਿਕਵਰ ਕਰ ਸਕਦਾ ਹੈ।

ਇਹ ਵੀ ਪੜ੍ਹੋ: Income Tax Return Filing 2024 : ITR ਫਾਰਮ 1 ਦੀ ਵਰਤੋਂ ਕੌਣ ਕਰ ਸਕਦਾ ਹੈ ਤੇ ਕੌਣ ਨਹੀਂ? ਜਾਣੋ

- PTC NEWS

Top News view more...

Latest News view more...

PTC NETWORK