Thu, Sep 19, 2024
Whatsapp

Lawrence Bishnoi Interview Case 'ਚ DGP ਦੇ HC 'ਚ ਦਾਖਲ ਹਲਫ਼ਨਾਮੇ 'ਚ ਹੋਏ ਹੈਰਾਨਕੁੰਨ ਖੁਲਾਸੇ, 'ਬਿਸ਼ਨੋਈ ਦੀ ਇੰਟਰਵਿਊ ਮਗਰੋਂ ਪੰਜਾਬ ’ਚ ਫਿਰੌਤੀ ਤੇ ਧਮਕੀ ਮਾਮਲਿਆਂ ’ਚ ਹੋਇਆ ਵਾਧਾ'

ਡੀਜੀਪੀ ਗੌਰਵ ਯਾਦਵ ਨੇ ਹਾਈਕੋਰਟ ਦੇ ਹੁਕਮਾਂ 'ਤੇ ਹੁਣ ਹਾਈਕੋਰਟ ਨੂੰ ਜੋ ਅੰਕੜੇ ਦਿੱਤੇ ਹਨ, ਉਨ੍ਹਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਹਾਈਕੋਰਟ ਦਾ ਇਹ ਖਦਸ਼ਾ ਬਿਲਕੁਲ ਸਹੀ ਸੀ ਕਿ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਤੋਂ ਬਾਅਦ ਫਿਰੌਤੀ ਅਤੇ ਧਮਕੀਆਂ 'ਚ ਵਾਧਾ ਹੋਵੇਗਾ ਅਤੇ ਪੰਜਾਬ ਵਿੱਚ ਗਵਾਹਾਂ ਨੂੰ ਅਗਵਾ ਕਰਨ ਦੇ ਮਾਮਲੇ ਵਧੇ ਹਨ।

Reported by:  PTC News Desk  Edited by:  Aarti -- September 17th 2024 08:13 PM -- Updated: September 17th 2024 08:14 PM
Lawrence Bishnoi Interview Case 'ਚ DGP ਦੇ HC 'ਚ ਦਾਖਲ ਹਲਫ਼ਨਾਮੇ 'ਚ ਹੋਏ ਹੈਰਾਨਕੁੰਨ ਖੁਲਾਸੇ, 'ਬਿਸ਼ਨੋਈ ਦੀ ਇੰਟਰਵਿਊ ਮਗਰੋਂ ਪੰਜਾਬ ’ਚ ਫਿਰੌਤੀ ਤੇ ਧਮਕੀ ਮਾਮਲਿਆਂ ’ਚ ਹੋਇਆ ਵਾਧਾ'

Lawrence Bishnoi Interview Case 'ਚ DGP ਦੇ HC 'ਚ ਦਾਖਲ ਹਲਫ਼ਨਾਮੇ 'ਚ ਹੋਏ ਹੈਰਾਨਕੁੰਨ ਖੁਲਾਸੇ, 'ਬਿਸ਼ਨੋਈ ਦੀ ਇੰਟਰਵਿਊ ਮਗਰੋਂ ਪੰਜਾਬ ’ਚ ਫਿਰੌਤੀ ਤੇ ਧਮਕੀ ਮਾਮਲਿਆਂ ’ਚ ਹੋਇਆ ਵਾਧਾ'

Lawrence Bishnoi Interview Case : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ’ਚ ਹੋਈ ਇੰਟਰਵਿਊ ਦਾ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਹਲਫਨਾਮਾ ਦਾਖਲ ਕੀਤਾ ਜਿਸ ’ਚ ਕਈ ਹੈਰਾਨਕੁੰਨ ਖੁਲਾਸੇ ਹੋਏ। ਉਨ੍ਹਾਂ ਦੱਸਿਆ ਕਿ ਬਿਸ਼ਨੋਈ ਦੀ ਇੰਟਰਵਿਊ ਮਗਰੋਂ ਪੰਜਾਬ ’ਚ ਫਿਰੌਤੀ ਤੇ ਧਮਕੀਆਂ ਦਾ ਸਿਲਸਿਲਾ ਵਧਿਆ। ਇਸ ਸਬੰਧੀ ਪੰਜਾਬ ਦੇ ਡੀਜੀਪੀ ਨੇ ਖੁਦ ਖੁਲਾਸਾ ਕੀਤਾ ਹੈ। 

ਡੀਜੀਪੀ ਗੌਰਵ ਯਾਦਵ ਨੇ ਹਾਈਕੋਰਟ ਦੇ ਹੁਕਮਾਂ 'ਤੇ ਹੁਣ ਹਾਈਕੋਰਟ ਨੂੰ ਜੋ ਅੰਕੜੇ ਦਿੱਤੇ ਹਨ, ਉਨ੍ਹਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਹਾਈਕੋਰਟ ਦਾ ਇਹ ਖਦਸ਼ਾ ਬਿਲਕੁਲ ਸਹੀ ਸੀ ਕਿ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਤੋਂ ਬਾਅਦ ਫਿਰੌਤੀ ਅਤੇ ਧਮਕੀਆਂ 'ਚ ਵਾਧਾ ਹੋਵੇਗਾ ਅਤੇ ਪੰਜਾਬ ਵਿੱਚ ਗਵਾਹਾਂ ਨੂੰ ਅਗਵਾ ਕਰਨ ਦੇ ਮਾਮਲੇ ਵਧੇ ਹਨ।

ਡੀਜੀਪੀ ਗੌਰਵ ਯਾਦਵ ਵੱਲੋਂ ਹਾਈ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਦਿੱਤੀ ਗਈ ਜਾਣਕਾਰੀ ਅਨੁਸਾਰ ਲਾਰੇਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਤੋਂ ਪਹਿਲਾਂ 9 ਮਹੀਨਿਆਂ ਵਿੱਚ ਯਾਨੀ 1 ਜੂਨ, 2022 ਤੋਂ 28 ਫਰਵਰੀ, 2023 ਤੱਕ,ਦੇ ਵਿਚਾਲੇ 300 ਧਮਕਾਉਣ ਦੇ ਮਾਮਲੇ, ਅਗਵਾ ਕਰਨ ਅਤੇ ਫਿਰੌਤੀ ਦੇ ਮਾਮਲੇ ਸਾਹਮਣੇ ਆਉਣ ਤੋਂ ਲੈ ਕੇ ਐਫਆਈਆਰ ਦਰਜ ਕੀਤੀ ਗਈ ਸੀ। 

ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਲੁਧਿਆਣਾ ਵਿੱਚ 35, ਬਠਿੰਡਾ ਵਿੱਚ 28, ਤਰਨਤਾਰਨ ਵਿੱਚ 17, ਮੋਗਾ ਵਿੱਚ 13, ਮੋਹਾਲੀ ਵਿੱਚ 13, ਜਲੰਧਰ ਵਿੱਚ 26, ਅੰਮ੍ਰਿਤਸਰ ਵਿੱਚ 29, ਫਾਜ਼ਿਲਕਾ ਵਿੱਚ 13 ਅਤੇ ਹੁਸ਼ਿਆਰਪੁਰ ਵਿੱਚ 11 ਐਫਆਈਆਰ ਦਰਜ ਕੀਤੀਆਂ ਗਈਆਂ ਹਨ। 

ਪਰ ਮਾਰਚ 2023 'ਚ ਜੇਲ੍ਹ 'ਚੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਅਗਲੇ 9 ਮਹੀਨਿਆਂ 'ਚ ਅਜਿਹੇ ਮਾਮਲਿਆਂ 'ਚ ਵਾਧਾ ਹੋਇਆ, 1 ਮਾਰਚ 2023 ਤੋਂ ਲੈ ਕੇ 31 ਦਸੰਬਰ 2023 ਤੱਕ 324 ਐੱਫ.ਆਈ.ਆਰ ਦਰਜ ਹੋਈਆਂ, ਜਿਨ੍ਹਾਂ 'ਚੋਂ ਲੁਧਿਆਣਾ 'ਚ 26, ਬਠਿੰਡਾ ’ਚ 34, ਤਰਨਤਾਰਨ ਵਿੱਚ 17, ਜਲੰਧਰ ਵਿੱਚ 21, ਅੰਮ੍ਰਿਤਸਰ ਵਿੱਚ 34, ਬਟਾਲਾ ਵਿੱਚ 20 ਅਤੇ ਹੁਸ਼ਿਆਰਪੁਰ ਵਿੱਚ 19 ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਡੀਜੀਪੀ ਗੌਰਵ ਯਾਦਵ ਨੇ ਆਪਣੀਆਂ ਪ੍ਰਾਪਤੀਆਂ ਦੱਸੀਆਂ 

ਡੀਜੀਪੀ ਗੌਰਵ ਯਾਦਵ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਨੇ ਸਾਲ 2023-24 ਵਿੱਚ ਅਰਸ਼ ਡੱਲਾ, ਹਰਵਿੰਦਰ ਸਿੰਘ ਰਿੰਦਾ, ਲਖਬੀਰ ਸਿੰਘ ਉਰਫ਼ ਲੰਡਾ ਅਤੇ ਸਤਿੰਦਰ ਸਿੰਘ ਉਰਫ਼ ਗੋਲਡੀ ਬਰਾੜ ਵਰਗੇ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਵਿੱਚ ਸ਼ਾਮਲ ਇਨ੍ਹਾਂ ਲੋਕਾਂ ਨੂੰ "ਵਿਅਕਤੀਗਤ ਅੱਤਵਾਦੀ" ਐਲਾਨਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਇਹ ਵੀ ਦੱਸਿਆ ਗਿਆ ਕਿ ਹਾਲ ਹੀ ਵਿੱਚ ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ, ਵਿਕਰਮਜੀਤ ਸਿੰਘ ਬਰਾੜ ਉਰਫ ਵਿੱਕੀ, ਮਨਦੀਪ ਸਿੰਘ ਅਤੇ ਮਨਪ੍ਰੀਤ ਉਰਫ ਪੀਤਾ ਨੂੰ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਅਜ਼ਰਬਾਈਜਾਨ, ਯੂ.ਏ.ਈ ਅਤੇ ਫਿਲੀਪੀਨਜ਼ ਤੋਂ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਗਿਆ ਹੈ ਅਤੇ ਕੁਝ ਦਿਨ ਪਹਿਲਾਂ ਨਾਭਾ ਜੇਲ ਬਰੇਕ ਕੇਸ ਦੇ ਮੁੱਖ ਦੋਸ਼ੀ ਰਮਨਜੀਤ ਸਿੰਘ ਉਰਫ ਰੋਮੀ ਨੂੰ ਹਾਂਗਕਾਂਗ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵੀ ਦੱਸਿਆ ਗਿਆ ਕਿ 203 ਅਜਿਹੇ ਸੋਸ਼ਲ ਮੀਡੀਆ ਅਕਾਊਂਟ ਬਲੌਕ ਕੀਤੇ ਗਏ ਹਨ, ਜਿਨ੍ਹਾਂ 'ਚ ਹਥਿਆਰ ਦਿਖਾਏ ਜਾ ਰਹੇ ਸਨ, ਅਪਰਾਧਾਂ ਦੀ ਵਡਿਆਈ ਕੀਤੀ ਜਾ ਰਹੀ ਸੀ ਅਤੇ ਅਪਰਾਧਾਂ ਦੀ ਜ਼ਿੰਮੇਵਾਰੀ ਲਈ ਜਾ ਰਹੀ ਸੀ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਸੋਸ਼ਲ ਮੀਡੀਆ 'ਤੇ ਹਥਿਆਰਾਂ, ਹਿੰਸਾ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਨ ਦੇ ਮਾਮਲਿਆਂ ਵਿੱਚ 201 ਐਫਆਈਆਰ ਦਰਜ ਕੀਤੀਆਂ ਗਈਆਂ ਹਨ। 

ਦੱਸ ਦਈਏ ਕਿ ਡੀਜੀਪੀ ਗੌਰਵ ਯਾਦਵ ਨੇ ਹਾਈਕੋਰਟ ਨੂੰ ਹਲਫ਼ਨਾਮਾ ਦਾਇਰ ਕਰਕੇ ਇਹ ਪੂਰੀ ਜਾਣਕਾਰੀ ਦਿੱਤੀ ਹੈ। ਹੁਣ ਹਾਈ ਕੋਰਟ ਲਾਰੇਂਸ ਬਿਸ਼ਨੋਈ ਮਾਮਲੇ ਦਾ ਨੋਟਿਸ ਲੈਂਦਿਆਂ ਇਸ ਹਲਫ਼ਨਾਮੇ 'ਤੇ 24 ਸਤੰਬਰ ਨੂੰ ਹੁਕਮ ਜਾਰੀ ਕਰ ਸਕਦੀ ਹੈ।

ਇਹ ਵੀ ਪੜ੍ਹੋ : Arvind Kejriwal Next Move : ਸਾਬਕਾ ਸੀਐੱਮ ਬਣਨ ਮਗਰੋਂ ਹੁਣ ਕੇਜਰੀਵਾਲ ਦਾ ਕੀ ਹੋਵੇਗਾ ਅਗਲਾ ਕਦਮ, ਕੀ ਭ੍ਰਿਸ਼ਟਾਚਾਰ ਦੇ ਦਾਗ ਧੋਣਾ ਹੋਵੇਗਾ ਮੁੱਖ ਟੀਚਾ ?

- PTC NEWS

Top News view more...

Latest News view more...

PTC NETWORK