Thu, Apr 17, 2025
Whatsapp

ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਹੱਥ-ਪੈਰ ਬੰਨ੍ਹ ਜ਼ਿੰਦਾ ਸਾੜ ਕੀਤਾ ਕਤਲ, ਇਸ ਗੈਂਗ ਨੇ ਚੁੱਕੀ ਜ਼ਿੰਮੇਵਾਰੀ

Reported by:  PTC News Desk  Edited by:  Jasmeet Singh -- January 29th 2024 03:01 PM
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਹੱਥ-ਪੈਰ ਬੰਨ੍ਹ ਜ਼ਿੰਦਾ ਸਾੜ ਕੀਤਾ ਕਤਲ, ਇਸ ਗੈਂਗ ਨੇ ਚੁੱਕੀ ਜ਼ਿੰਮੇਵਾਰੀ

ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਹੱਥ-ਪੈਰ ਬੰਨ੍ਹ ਜ਼ਿੰਦਾ ਸਾੜ ਕੀਤਾ ਕਤਲ, ਇਸ ਗੈਂਗ ਨੇ ਚੁੱਕੀ ਜ਼ਿੰਮੇਵਾਰੀ

ਯਮੁਨਾਨਗਰ: ਹਰਿਆਣਾ ਦੇ ਯਮੁਨਾਨਗਰ (Yamunanagar) ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦੇ ਸ਼ੂਟਰ ਰਾਜਨ ਦਾ ਯਮੁਨਾਨਗਰ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮੁਢਲੀ ਜਾਂਚ 'ਚ ਦੱਸਿਆ ਜਾ ਰਿਹਾ ਕਿ ਬਦਨਾਮ ਗੈਂਗਸਟਰ ਰਾਜਨ (Gangster Rajan) ਦੇ ਹੱਥ-ਪੈਰ ਬੰਨ੍ਹ ਉਸਨੂੰ ਅੱਗ ਲਾ ਦਿੱਤੀ ਗਈ ਹੋ ਸਕਦੀ ਹੈ। ਇਹ ਘਟਨਾ ਸ਼ਹਿਰ ਦੇ ਪੱਛਮੀ ਹਿੱਸੇ 'ਚ ਨਹਿਰ ਦੇ ਕੰਢੇ ਵਾਪਰੀ ਹੈ। ਦੱਸ ਦੇਈਏ ਕਿ ਦੇਵੇਂਦਰ ਬੰਬੀਹਾ ਗੈਂਗ (Bambiha Gang) ਨੇ ਰਾਜਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਫੇਸਬੁੱਕ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਰਹੇ ਹਨ। ਇਸ ਘਟਨਾ ਨੇ ਪੂਰੇ ਸ਼ਹਿਰ 'ਚ ਹੜਕੰਪ ਮਚਾ ਦਿੱਤਾ ਹੈ। ਮ੍ਰਿਤਕ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਸੀ ਅਤੇ ਕਈ ਵੱਡੀਆਂ ਗੈਂਗ ਵਾਰਾਂ ਵਿੱਚ ਵੀ ਸ਼ਾਮਲ ਰਿਹਾ ਹੈ।

-

Top News view more...

Latest News view more...

PTC NETWORK