ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ 'ਲੰਬੜਾਂ ਦਾ ਲਾਣਾ', 26 ਨੂੰ ਰਿਲੀਜ਼ ਹੋਵੇਗੀ ਫ਼ਿਲਮ
Lambran Da Laana: ਪੰਜਾਬੀਆਂ ਨੂੰ ਛੇਤੀ ਹੀ ਇੱਕ ਹੋਰ ਪੰਜਾਬੀ (pollywood-news) ਫਿਲਮ (punjabi movies) ਹਾਸੇ ਨਾਲ ਲੋਟ-ਪੋਟ ਕਰਨ ਜਾ ਰਹੀ ਹੈ। ਢਿੱਡੀ ਪੀੜ੍ਹਾਂ ਪਾਉਣ ਦੇ ਇਰਾਦੇ ਨਾਲ ਇਹ ਫਿਲਮ (latest punjabi movie) 26 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। 'ਲੰਬੜਾਂ ਦਾ ਲਾਣਾ' ਫਿਲਮ ਦੀ ਸਟਾਰ ਕਾਸਟ ਨੇ ਮੰਗਲਵਾਰ ਅੰਮ੍ਰਿਤਸਰ 'ਚ ਸੱਚਖੱਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਸਟਾਰਕਾਸਟ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਦੱਸਿਆ ਕਿ ਸਾਡੀ ਨਵੀਂ ਫਿਲਮ 26 ਜਨਵਰੀ ਨੂੰ 'ਲੰਬੜਾਂ ਦਾ ਲਾਣਾ' ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਉਹ ਗੁਰੂ ਘਰ ਵਿੱਚ ਪੁੱਜੇ ਹਨ।
ਸਟਾਰਕਾਸਟ ਅਨੀਤਾ ਦੇਵਗਨ, ਸਾਰਾ ਗੁਰਪਾਲ ਅਤੇ ਹਾਰਬੀ ਸੰਘਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਇੱਕ ਪਰਿਵਾਰਿਕ ਫਿਲਮ ਹੈ, ਜੋ ਪਰਿਵਾਰ ਦੇ ਵਿੱਚ ਨਵੇਂ ਪੰਗੇ-ਪੁਆੜੇ ਪੈਂਦੇ ਹਨ, ਉਸ ਉੱਤੇ ਫਿਲਮ ਬਣਾਈ ਗਈ ਹੈ ਤੇ ਇਸ ਫਿਲਮ ਵਿੱਚ ਭਰਪੂਰ ਕਮੇਡੀ ਵੀ ਦਰਸਾਈ ਗਈ ਹੈ, ਜੋ ਦਰਸ਼ਕਾਂ ਨੂੰ ਬਹੁਤ ਖੁਸ਼ ਕਰੇਗੀ। ਉਨ੍ਹਾਂ ਕਿਹਾ ਕਿ ਸਾਡੀਆਂ ਅੱਗੇ ਵੀ ਕਈ ਫਿਲਮਾਂ ਆਈਆਂ ਸਾਨੂੰ ਤੁਹਾਡਾ ਬਹੁਤ ਪਿਆਰ ਮਿਲਿਆ ਹੈ, ਅਸੀਂ ਚਾਹੁੰਦੇ ਹਾਂ ਕਿ ਇਹ ਫਿਲਮ ਵੀ ਆਪਣੇ ਪਰਿਵਾਰ ਦੇ ਨਾਲ ਵੇਖਣ ਜ਼ਰੂਰ ਜਾਓ, ਤੁਹਾਨੂੰ ਇਹ ਫਿਲਮ ਬਹੁਤ ਵਧੀਆ ਲੱਗੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵਧੀਆ ਭਰਪੂਰ ਫਿਲਮਾਂ ਆਪਣੇ ਦਰਸ਼ਕਾਂ ਦੀ ਲੈ ਕੇ ਆਵਾਂਗੇ।
-