Lakhpati Didi Scheme: ਔਰਤਾਂ ਨੂੰ 'ਲੱਖਪਤੀ' ਬਣਾਉਂਦੀ ਹੈ ਇਹ ਸਰਕਾਰੀ ਸਕੀਮ, ਜਾਣੋ ਕਿਵੇਂ ਕਰਨਾ ਹੈ ਅਪਲਾਈ
Lakhpati Didi Scheme: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕੀਤਾ ਸੀ, ਜਿਸ 'ਚ ਉਨ੍ਹਾਂ ਨੇ 'ਲੱਖਪਤੀ ਦੀਦੀ ਸਕੀਮ' ਬਾਰੇ ਦੱਸਿਆ ਸੀ। ਉਨ੍ਹਾਂ ਨੇ ਆਪਣੇ ਬਜਟ ਭਾਸ਼ਣ 'ਚ ਦੱਸਿਆ ਕੀ ਦੇਸ਼ ਦੀਆਂ ਬਹੁਤ ਸਾਰੀਆਂ ਔਰਤਾਂ ਨੂੰ 'ਲੱਖਪਤੀ ਦੀਦੀ ਯੋਜਨਾ' ਦਾ ਲਾਭ ਮਿਲ ਰਿਹਾ ਹੈ, ਜਿਸ ਦਾ ਟੀਚਾ ਹੁਣ 2 ਕਰੋੜ ਤੋਂ ਵਧ ਕੇ 3 ਕਰੋੜ ਹੋ ਗਿਆ ਹੈ। ਦਸ ਦਈਏ ਕੀ ਇਹ ਸਕੀਮ ਔਰਤਾਂ ਨੂੰ ਆਰਥਿਕ ਮਦਦ ਦੇਣ ਲਈ ਸ਼ੁਰੂ ਕੀਤੀ ਗਈ ਹੈ। ਤਾਂ ਆਓ ਜਾਣਦੇ ਹਾਂ ਕਿ ਕਿਹੜੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਦਾ ਹੈ ਅਤੇ ਇਸਦੇ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ।
ਦਸ ਦਈਏ ਕੀ ਪੀਐਮ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੌਰਾਨ ਇਸ ਯੋਜਨਾ ਦਾ ਐਲਾਨ ਕੀਤਾ ਸੀ। ਇਸ ਯੋਜਨਾ ਰਾਹੀਂ ਦੇਸ਼ ਭਰ ਦੇ ਪਿੰਡਾਂ 'ਚ 2 ਕਰੋੜ ਔਰਤਾਂ ਨੂੰ ਹੁਨਰ ਵਿਕਾਸ ਸਿਖਲਾਈ ਦਿੱਤੀ ਜਾਂਦੀ ਹੈ। ਯੋਜਨਾ ਹਰ ਰਾਜ ਦੇ ਸਵੈ-ਸਹਾਇਤਾ ਸਮੂਹਾਂ ਵੱਲੋਂ ਚਲਾਈ ਜਾਂਦੀ ਹੈ। ਵਿੱਤ ਮੰਤਰੀ ਨੇ ਆਪਣੇ ਅੰਤਰਿਮ ਬਜਟ ਦੇ ਭਾਸ਼ਣ 'ਚ ਦੱਸਿਆ ਹੈ ਕੀ ਦੇਸ਼ ਦੀਆਂ ਇੱਕ ਕਰੋੜ ਔਰਤਾਂ ਹੁਣ ਤੱਕ ਲੱਖਪਤੀ ਬਣੀਆਂ ਹਨ।
ਅਰਜ਼ੀ ਦੇਣ ਵਾਲੀਆਂ ਔਰਤਾਂ ਕੋਲ ਆਧਾਰ ਕਾਰਡ, ਪੈਨ ਕਾਰਡ, ਪਤੇ ਦਾ ਸਬੂਤ, ਆਮਦਨ ਸਰਟੀਫਿਕੇਟ, ਮੋਬਾਈਲ ਨੰਬਰ ਰਜਿਸਟਰ ਕਰੋ, ਬੈਂਕ ਖਾਤੇ ਦੇ ਵੇਰਵੇ, ਪਾਸਪੋਰਟ ਆਕਾਰ ਦੀ ਫੋਟੋ, ਈਮੇਲ ਆਈ.ਡੀ ਹੋਣੀ ਜ਼ਰੂਰੀ ਹੈ।
-