Job Offering 2 Crores Salary: ਦੇਸ਼ 'ਚ ਬੇਰੁਜ਼ਗਾਰੀ ਇੰਨੀ ਹੈ ਕਿ ਪੜ੍ਹੇ ਲਿਖੇ ਨੌਜਵਾਨ ਵੀ ਕੋਈ ਵੀ ਕੰਮ ਕਰਨ ਲਈ ਤਿਆਰ ਹਨ। ਇਹ ਬੇਰੁਜ਼ਗਾਰੀ ਲੋਕਾਂ ਨੂੰ ਵਿਦੇਸ਼ਾਂ ਵੱਲ ਲੈ ਕੇ ਜਾ ਰਹੀ ਹੈ। ਅਜਿਹੇ 'ਚ ਜੇਕਰ ਕਿਸੇ ਨੂੰ ਘਰ 'ਚ ਰਹਿਣ ਲਈ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਉਹ ਕੀ ਕਰੇਗਾ? ਯਕੀਨਨ ਸਾਰੇ ਲੋੜਵੰਦ ਇਸ ਨੌਕਰੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਅਜਿਹੀ ਪੇਸ਼ਕਸ਼ ਅਸਲ 'ਚ ਉਪਲਬਧ ਹੈ, ਹਾਲਾਂਕਿ, ਘਰੇਲੂ ਨੌਕਰੀ 'ਤੇ ਇਹ ਕੰਮ ਇੰਨਾ ਆਸਾਨ ਵੀ ਨਹੀਂ ਹੈ।ਘਰ 'ਚ ਕੰਮ ਕਰਨ ਲਈ 2 ਕਰੋੜ ਰੁਪਏ ਮਿਲਣਗੇਅਸਲ 'ਚ ਇਸ ਨੌਕਰੀ 'ਚ ਅਜਿਹੇ ਹਾਲਾਤ ਹਨ, ਜਿਨ੍ਹਾਂ ਨੂੰ ਜਾਣ ਕੇ 2 ਕਰੋੜ ਦੀ ਤਨਖਾਹ ਹੋਣ ਦੇ ਬਾਵਜੂਦ ਲੋਕ ਸੌ ਵਾਰ ਸੋਚਣ ਲਈ ਮਜ਼ਬੂਰ ਹੋ ਜਾਣਗੇ। ਮੀਡੀਆ ਰਿਪੋਰਟ ਅਨੁਸਾਰ ਚੀਨ 'ਚ ਦਿੱਤੀ ਜਾ ਰਹੀ ਇਹ ਨੌਕਰੀ ਇਕ ਨਿੱਜੀ ਨੈਨੀ ਦੀ ਹੈ। ਇਹ ਆਫਰ ਸ਼ੰਘਾਈ ਸ਼ਹਿਰ ਦੀ ਰਹਿਣ ਵਾਲੀ ਇਕ ਔਰਤ ਨੇ ਦਿੱਤਾ ਹੈ। ਉਸ ਨੂੰ ਆਪਣੇ ਲਈ ਅਜਿਹੀ ਨਿੱਜੀ ਨੈਨੀ ਦੀ ਲੋੜ ਹੈ ਜੋ 24 ਘੰਟੇ ਹਰ ਛੋਟੀ-ਵੱਡੀ ਗੱਲ ਦਾ ਧਿਆਨ ਰੱਖੇ। ਇਸ ਦੇ ਬਦਲੇ ਉਹ ਨੌਕਰੀ ਭਾਲਣ ਵਾਲੇ ਨੂੰ 16 ਲੱਖ ਰੁਪਏ ਪ੍ਰਤੀ ਮਹੀਨਾ ਤੋਂ ਵੱਧ ਤਨਖਾਹ ਦੇਵੇਗੀ।ਔਰਤ ਨੇ ਦਿੱਤਾ ਨੌਕਰੀ ਦਾ ਇਸ਼ਤਿਹਾਰਇਸ ਨੌਕਰੀ ਲਈ ਇਸ਼ਤਿਹਾਰ ਵੀ ਦਿੱਤਾ ਗਿਆ ਹੈ। ਇਸ਼ਤਿਹਾਰ ਦੇ ਅਨੁਸਾਰ ਇਹ ਔਰਤ ਇੱਥੇ ਕੰਮ ਕਰਨ ਵਾਲੇ ਵਿਅਕਤੀ ਨੂੰ ਪ੍ਰਤੀ ਮਹੀਨਾ 1,644,435.25 ਰੁਪਏ ਯਾਨੀ ਇੱਕ ਸਾਲ ਲਈ 1.97 ਕਰੋੜ ਰੁਪਏ ਦੇਵੇਗੀ। ਇਸ ਨੌਕਰੀ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ, ਜਿਵੇਂ ਕਿ ਬਿਨੈਕਾਰ ਦਾ ਕੱਦ 165 ਸੈਂਟੀਮੀਟਰ ਹੋਣਾ ਚਾਹੀਦਾ ਹੈ, ਨਾਲ ਹੀ ਉਸਦਾ ਭਾਰ 55 ਕਿਲੋ ਤੋਂ ਘੱਟ ਹੋਣਾ ਚਾਹੀਦਾ ਹੈ। ਪੜ੍ਹਾਈ ਦੀ ਗੱਲ ਕਰੀਏ ਤਾਂ ਬਿਨੈਕਾਰ ਲਈ 12ਵੀਂ ਪਾਸ ਹੋਣਾ ਲਾਜ਼ਮੀ ਹੈ। ਬਿਨੈਕਾਰ ਦਿੱਖ 'ਚ ਸਾਫ਼-ਸੁਥਰਾ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਉਹ ਨੱਚਣ ਅਤੇ ਗਾਉਣ ਦੇ ਯੋਗ ਹੋਣਾ ਚਾਹੀਦਾ ਹੈ।ਇਹ ਇਸ਼ਤਿਹਾਰ ਹਾਊਸਕੀਪਿੰਗ ਸਰਵਿਸ ਵੱਲੋਂ ਦਿੱਤਾ ਗਿਆ ਹੈ, ਜੋ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਜਿਹਾ ਨਹੀਂ ਹੈ ਕਿ ਇਸ ਇਸ਼ਤਿਹਾਰੀ ਔਰਤ ਕੋਲ ਫਿਲਹਾਲ ਕੋਈ ਨੈਨੀ ਨਹੀਂ ਹੈ, ਸਗੋਂ 24 ਘੰਟੇ ਨੈਨੀ ਦੀ ਭਾਲ ਕਰਨ ਵਾਲੀ ਇਸ ਔਰਤ ਕੋਲ ਪਹਿਲਾਂ ਹੀ 2 ਨੈਨੀ 12-12 ਘੰਟੇ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਵੀ ਓਨੀ ਹੀ ਤਨਖਾਹ ਮਿਲ ਰਹੀ ਹੈ।ਨੌਕਰੀ 'ਚ ਤੁਹਾਨੂੰ ਕਰਨਾ ਪਵੇਗਾ ਇਹ ਕੰਮ ਨਵੀਂ ਨੈਨੀ ਲਈ ਰੱਖੀਆਂ ਗਈਆਂ ਸ਼ਰਤਾਂ 'ਚ ਪਹਿਲੀ ਸ਼ਰਤ ਇਹ ਹੈ ਕਿ ਉਸ ਦਾ ਸਵੈ-ਮਾਣ ਜ਼ੀਰੋ ਹੋਣਾ ਚਾਹੀਦਾ ਹੈ ਕਿਉਂਕਿ ਉਸ ਨੇ ਮਾਲਕਣ ਦੇ ਪੈਰਾਂ ਤੋਂ ਜੁੱਤੀ ਲਾਹ ਕੇ ਪਹਿਨਣ ਦੇ ਕੰਮ ਕਰਨੇ ਹੁੰਦੇ ਹਨ। ਇਸ ਦੇ ਨਾਲ ਹੀ ਜਦੋਂ ਵੀ ਮਾਲਕਣ ਜੂਸ, ਫਲ ਜਾਂ ਪਾਣੀ ਮੰਗੇਗੀ ਤਾਂ ਉਸ ਨੂੰ ਬਿਨਾਂ ਦੇਰੀ ਦੇ ਇਹ ਸਭ ਦੇਣਾ ਹੋਵੇਗਾ। ਉਸਦੇ ਆਉਣ ਤੋਂ ਪਹਿਲਾਂ ਉਸਨੂੰ ਗੇਟ 'ਤੇ ਇੰਤਜ਼ਾਰ ਕਰਨਾ ਹੋਵੇਗਾ ਅਤੇ ਉਸਦੇ ਇੱਕ ਸਿਗਨਲ 'ਤੇ ਉਸਦੇ ਕੱਪੜੇ ਵੀ ਬਦਲਣੇ ਪੈਣਗੇ।