ਕੁਰੂਕਸ਼ੇਤਰ ਯੂਨੀ. 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਹੋਵੇਗੀ ਸਥਾਪਨਾ
Sri Guru Gobind Singh Ji Research Chair : ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਸਥਾਪਨਾ ਕੀਤੀ ਜਾਵੇਗੀ। ਜਮੁਨਾ ਆਟੋ ਇੰਡਸਟਰੀ ਲਿਮੀਟੇਡ ਨੇ ਅੱਜ ਇਸ ਉਦੇਸ਼ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ 25 ਲੱਖ ਰੁਪਏ ਦਾ ਚੈਕ ਭੇਂਟ ਕੀਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿਖਿਆਵਾਂ ਨਾਲ ਸਬੰਧਿਤ ਵਿਦਿਅਕ ਖੋਜ ਅਤੇ ਸਭਿਆਚਾਰਕ ਅਧਿਐਨ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਇਸ ਰਿਸਰਚ ਚੇਅਰ ਨੂੰ ਜਮੁਨਾ ਆਟੋ ਇੰਡਸਟਰੀ ਲਿਮੀਟੇਡ ਵੱਲੋਂ ਉਨ੍ਹਾਂ ਦੇ ਕਾਰਪੋਰੇਟ ਸਮਾਜਿਕ ਜਿਮੇਵਾਰੀ (ਸੀਐਸਆਰ) ਪ੍ਰੋਗ੍ਰਾਮ ਤਹਿਤ ਫੰਡ ਦਿੱਤਾ ਜਾਵੇਗਾ।
ਇਸ ਮੌਕੇ 'ਤੇ ਸੈਰ-ਸਪਾਟਾ ਮੰਤਰੀ ਅਰਵਿੰਦ ਸ਼ਰਮਾ, ਚੇਅਰਮੈਨ ਜਮੁਨਾ ਇੰਡਸਟਰੀ ਰਣਦੀਪ ਸਿੰਘ ਜੌਹਰ ਅਤੇ ਓਐਸਡੀ ਡਾ. ਪ੍ਰਭਲੀਨ ਸਿੰਘ ਵੀ ਮੌਜੂਦ ਰਹੇ।
ਰਿਸਰਚ ਚੇਅਰ ਦੀ ਸਥਾਪਨਾ ਨਾਲ ਨਾ ਸਿਰਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਦਾ ਸਨਮਾਨ ਹੋਵੇਗਾ, ਸਗੋ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਵਿਦਿਅਕ ਅਤੇ ਖੋਜ ਦੇ ਮੌਕਿਆਂ ਨੂੰ ਪ੍ਰੋਤਸਾਹਨ ਮਿਲੇਗਾ।
- PTC NEWS