Comedian Kunal Kamra ਦੀ ਏਕਨਾਥ ਸ਼ਿੰਦੇ 'ਤੇ ਟਿੱਪਣੀ ਕਾਰਨ ਹੋਇਆ ਹੰਗਾਮਾ, ਸ਼ਿਵ ਸੈਨਾ ਆਗੂ ਸਣੇ 20 ਖ਼ਿਲਾਫ਼ FIR
ਸ਼ਿਵ ਸੈਨਾ ਯੁਵਾ ਸੈਨਾ (ਸ਼ਿੰਦੇ ਧੜੇ) ਦੇ ਜਨਰਲ ਸਕੱਤਰ ਰਾਹੁਲ ਕਨਾਲ ਅਤੇ 19 ਹੋਰਾਂ ਵਿਰੁੱਧ ਕੱਲ੍ਹ ਮਹਾਰਾਸ਼ਟਰ ਵਿੱਚ ਹੈਬੀਟੇਟ ਸਟੈਂਡਅੱਪ ਕਾਮੇਡੀ ਸੈੱਟ ਦੀ ਭੰਨਤੋੜ ਕਰਨ ਲਈ ਐਫਆਈਆਰ ਦਰਜ ਕੀਤੀ ਗਈ ਸੀ। ਬੀਐਨਐਸ ਅਤੇ ਮਹਾਰਾਸ਼ਟਰ ਪੁਲਿਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।
ਜਾਣੋ ਕੀ ਹੈ ਮਾਮਲਾ
ਦਰਅਸਲ, ਸ਼ਿਵ ਸੈਨਾ ਵਰਕਰਾਂ ਨੇ ਐਤਵਾਰ ਨੂੰ ਮੁੰਬਈ ਦੇ ਖਾਰ ਇਲਾਕੇ ਵਿੱਚ ਹੋਟਲ ਯੂਨੀਕੌਂਟੀਨੈਂਟਲ ਵਿੱਚ ਭੰਨਤੋੜ ਕੀਤੀ ਸੀ। ਸਟੈਂਡਅੱਪ ਕਾਮੇਡੀਅਨ ਕੁਣਾਲ ਕਾਮਰਾ ਦੇ ਸ਼ੋਅ ਦੀ ਸ਼ੂਟਿੰਗ ਇਸ ਹੋਟਲ ਵਿੱਚ ਹੋਈ ਸੀ, ਜਿਸ ਵਿੱਚ ਉਨ੍ਹਾਂ ਨੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ 'ਤੇ ਵਿਅੰਗ ਕੱਸਿਆ ਸੀ ਅਤੇ ਉਨ੍ਹਾਂ ਨੂੰ ਗੱਦਾਰ ਕਿਹਾ ਸੀ। ਸ਼ਿਵ ਸੈਨਿਕਾਂ ਨੇ ਕਾਮਰਾ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਸ਼ਿਵ ਸੈਨਾ ਮੁਖੀ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ 'ਤੇ ਕਾਮੇਡੀਅਨ ਕੁਨਾਲ ਕਾਮਰਾ ਦੀਆਂ ਟਿੱਪਣੀਆਂ 'ਤੇ ਪਾਰਟੀ ਹਮਲਾ ਕਰ ਰਹੀ ਹੈ। ਉਨ੍ਹਾਂ ਦੇ ਸੰਸਦ ਮੈਂਬਰ ਨਰੇਸ਼ ਮਹੱਸਕੇ ਨੇ ਕਿਹਾ ਕਿ ਕੁਨਾਲ ਕਾਮਰਾ ਕਿਰਾਏ ਦਾ ਕਾਮੇਡੀਅਨ ਹੈ, ਅਤੇ ਉਹ ਕੁਝ ਪੈਸਿਆਂ ਲਈ ਸਾਡੇ ਨੇਤਾ 'ਤੇ ਟਿੱਪਣੀ ਕਰ ਰਿਹਾ ਹੈ।
ਮਹਾਰਾਸ਼ਟਰ ਨੂੰ ਭੁੱਲ ਜਾਓ, ਕੁਨਾਲ ਕਾਮਰਾ ਪੂਰੇ ਭਾਰਤ ਵਿੱਚ ਕਿਤੇ ਵੀ ਖੁੱਲ੍ਹ ਕੇ ਨਹੀਂ ਜਾ ਸਕਦਾ, ਸ਼ਿਵ ਸੈਨਿਕ ਉਸਨੂੰ ਉਸਦੀ ਜਗ੍ਹਾ ਦਿਖਾ ਦੇਣਗੇ। ਅਸੀਂ ਸੰਜੇ ਰਾਉਤ ਅਤੇ ਸ਼ਿਵ ਸੈਨਾ (UBT) ਲਈ ਦੁਖੀ ਹਾਂ ਕਿ ਉਨ੍ਹਾਂ ਕੋਲ ਸਾਡੇ ਨੇਤਾ 'ਤੇ ਟਿੱਪਣੀ ਕਰਨ ਲਈ ਕੋਈ ਪਾਰਟੀ ਵਰਕਰ ਜਾਂ ਨੇਤਾ ਨਹੀਂ ਬਚਿਆ ਹੈ,
ਇਹ ਵੀ ਪੜ੍ਹੋ : Punjab Budget Session Day 2 : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਜਾ ਦਿਨ: ਰਾਜਪਾਲ ਦੇ ਭਾਸ਼ਣ 'ਤੇ ਹੋਵੇਗੀ ਚਰਚਾ ਹੰਗਾਮੇ ਦੇ ਆਸਾਰ
- PTC NEWS