Sun, Sep 8, 2024
Whatsapp

Manali Cloud Burst : ਮਨਾਲੀ ’ਚ ਫੱਟਿਆ ਬੱਦਲ, ਅੰਜਨੀ ਮਹਾਦੇਵ ਤੇ ਆਖਰੀ ਨਾਲੇ ’ਚ ਆਇਆ ਭਿਆਨਕ ਹੜ੍ਹ

ਇਸ ਦੌਰਾਨ ਪੁਲ ਅਤੇ ਬਿਜਲੀ ਪ੍ਰਾਜੈਕਟ ਵੀ ਨੁਕਸਾਨੇ ਗਏ ਹਨ। ਘਰਾਂ ਵਿੱਚ ਰਹਿੰਦੇ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ ਪਰ ਘਰ ਹੜ੍ਹ ਦੀ ਮਾਰ ਹੇਠ ਆ ਗਏ। ਪਲਚਨ ਅਤੇ ਸੋਲਾਂਗ ਨੇੜੇ ਬਰਫ ਦੀ ਗੈਲਰੀ 'ਚ ਮਲਬੇ ਕਾਰਨ ਮਨਾਲੀ ਲੇਹ ਰੋਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

Reported by:  PTC News Desk  Edited by:  Aarti -- July 25th 2024 10:01 AM -- Updated: July 25th 2024 12:46 PM
Manali Cloud Burst : ਮਨਾਲੀ ’ਚ ਫੱਟਿਆ ਬੱਦਲ, ਅੰਜਨੀ ਮਹਾਦੇਵ ਤੇ ਆਖਰੀ ਨਾਲੇ ’ਚ ਆਇਆ ਭਿਆਨਕ ਹੜ੍ਹ

Manali Cloud Burst : ਮਨਾਲੀ ’ਚ ਫੱਟਿਆ ਬੱਦਲ, ਅੰਜਨੀ ਮਹਾਦੇਵ ਤੇ ਆਖਰੀ ਨਾਲੇ ’ਚ ਆਇਆ ਭਿਆਨਕ ਹੜ੍ਹ

Manali Cloud Burst :  ਮਨਾਲੀ 'ਚ ਅੱਧੀ ਰਾਤ ਨੂੰ ਬੱਦਲ ਫਟਣ ਕਾਰਨ ਅੰਜਨੀ ਮਹਾਦੇਵ ਨਦੀ ਅਤੇ ਅਖਰੀ ਡਰੇਨ 'ਚ ਹੜ੍ਹ ਆ ਗਿਆ। ਹੜ੍ਹ ਕਾਰਨ ਪਲਚਨ, ਰੁੜ ਅਤੇ ਕੁਲੰਗ ਪਿੰਡਾਂ ਵਿੱਚ ਹਫੜਾ-ਦਫੜੀ ਮੱਚ ਗਈ। ਨਦੀ ਵਿੱਚੋਂ ਆ ਰਹੀ ਭਿਆਨਕ ਆਵਾਜ਼ ਤੋਂ ਹਰ ਕੋਈ ਡਰ ਗਿਆ। ਹੜ੍ਹ ਕਾਰਨ ਪਲਚਨ ਵਿੱਚ ਦੋ ਘਰ ਵਹਿ ਗਏ ਹਨ ਜਦੋਂਕਿ ਇੱਕ ਘਰ ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪੁੱਜਾ ਹੈ। 

ਇਸ ਦੌਰਾਨ ਪੁਲ ਅਤੇ ਬਿਜਲੀ ਪ੍ਰਾਜੈਕਟ ਵੀ ਨੁਕਸਾਨੇ ਗਏ ਹਨ। ਘਰਾਂ ਵਿੱਚ ਰਹਿੰਦੇ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ ਪਰ ਘਰ ਹੜ੍ਹ ਦੀ ਮਾਰ ਹੇਠ ਆ ਗਏ। ਪਲਚਨ ਅਤੇ ਸੋਲਾਂਗ ਨੇੜੇ ਬਰਫ ਦੀ ਗੈਲਰੀ 'ਚ ਮਲਬੇ ਕਾਰਨ ਮਨਾਲੀ ਲੇਹ ਰੋਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਮਨਾਲੀ ਪ੍ਰਸ਼ਾਸਨ ਰਾਹਤ ਕਾਰਜਾਂ 'ਚ ਲੱਗਾ ਹੋਇਆ ਹੈ। ਪ੍ਰਸ਼ਾਸਨ ਵੀ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ। ਹੜ੍ਹ ਕਾਰਨ ਧਨੀ ਰਾਮ ਦੇ ਘਰ ਸਮੇਤ ਖਿਮੀ ਦੇਵੀ ਦਾ ਘਰ ਵਹਿ ਗਿਆ ਹੈ ਜਦਕਿ ਸੁਰੇਸ਼ ਦਾ ਘਰ ਨੁਕਸਾਨਿਆ ਗਿਆ ਹੈ।


ਪਲਚਨ ਪੰਚਾਇਤ ਦੀ ਬੀਡੀਸੀ ਮੈਂਬਰ ਰੇਸ਼ਮਾ ਦੇਵੀ ਅਤੇ ਪ੍ਰਧਾਨ ਕੌਸ਼ਲਿਆ ਅਤੇ ਸਾਬਕਾ ਪ੍ਰਧਾਨ ਸੁੰਦਰ ਠਾਕੁਰ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਅੰਜਨੀ ਮਹਾਦੇਵ ਨਦੀ ਵਿੱਚ ਹੜ੍ਹ ਆ ਗਿਆ। ਹੜ੍ਹ ਕਾਰਨ ਨਦੀ ਵਿਚ ਭਿਆਨਕ ਆਵਾਜ਼ ਆਈ। ਇਸ ਕਾਰਨ ਗੂੜ੍ਹੀ ਨੀਂਦ ਵਿੱਚ ਸੌਂ ਰਹੇ ਲੋਕ ਵੀ ਜਾਗ ਪਏ। ਦਰਿਆ ਕੰਢੇ ਰਹਿਣ ਵਾਲੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ। ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਆਏ ਹੜ੍ਹ ਤੋਂ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਪਰ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: Ladowal Toll Plaza ’ਤੇ ਕਿਸਾਨਾਂ ਵੱਲੋਂ ਵੱਡਾ ਇਕੱਠ ਕਰਨ ਦਾ ਐਲਾਨ , HC ਨੇ ਲਾਡੋਵਾਲ ਟੋਲ ਪਲਾਜ਼ਾ ਨੂੰ ਖੋਲ੍ਹਣ ਦੇ ਦਿੱਤੇ ਹੁਕਮ

- PTC NEWS

Top News view more...

Latest News view more...

PTC NETWORK