Doctors across India On Strike : ਦੇਸ਼ ਭਰ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਡਾਕਟਰਾਂ ਦੀ ਹੜਤਾਲ, ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ
Doctors across India On Strike : ਕੋਲਕਾਤਾ ਘਟਨਾ ਦੇ ਵਿਰੋਧ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਸ਼ਨੀਵਾਰ ਨੂੰ ਦੇਸ਼ ਭਰ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ 24 ਘੰਟੇ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਦੌਰਾਨ ਮਰੀਜ਼ਾਂ ਦੇ ਓਪੀਡੀ ਅਤੇ ਅਪਰੇਸ਼ਨ ਨਹੀਂ ਹੋਣਗੇ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਕੋਲਕਾਤਾ ਦੇ ਮੈਡੀਕਲ ਕਾਲਜ 'ਚ ਹੋਏ ਘਿਨਾਉਣੇ ਅਪਰਾਧ ਅਤੇ ਹਸਪਤਾਲ 'ਚ ਭੰਨਤੋੜ ਦੇ ਵਿਰੋਧ 'ਚ ਦੇਸ਼ ਭਰ ਦੇ ਡਾਕਟਰ ਸ਼ਨੀਵਾਰ ਸਵੇਰੇ 6 ਵਜੇ ਤੋਂ ਐਤਵਾਰ ਸਵੇਰੇ 6 ਵਜੇ ਤੱਕ 24 ਘੰਟਿਆਂ ਲਈ ਹੜਤਾਲ 'ਤੇ ਰਹਿਣਗੇ।
ਆਈਐਮਏ ਦੇ ਕੌਮੀ ਪ੍ਰਧਾਨ ਡਾਕਟਰ ਆਰਵੀ ਅਸ਼ੋਕਨ ਨੇ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਹ ਮ੍ਰਿਤਕ ਮਹਿਲਾ ਡਾਕਟਰ ਲਈ ਇਨਸਾਫ਼ ਅਤੇ ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਬਣਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨਗੇ। IMA ਦੇ 3.30 ਲੱਖ ਤੋਂ ਵੱਧ ਡਾਕਟਰ ਮੈਂਬਰ ਹਨ।
ਕਾਬਿਲੇਗੌਰ ਹੈ ਕਿ 9 ਅਗਸਤ ਦੀ ਸਵੇਰ ਨੂੰ ਮੈਡੀਕਲ ਕਾਲਜ ਦੀ ਚੌਥੀ ਮੰਜ਼ਿਲ 'ਤੇ ਸਥਿਤ ਸੈਮੀਨਾਰ ਹਾਲ 'ਚ ਡਾਕਟਰ ਦੀ ਅੱਧ-ਨਗਨ ਲਾਸ਼ ਮਿਲੀ ਸੀ। ਲਾਸ਼ ਨੇੜਿਓਂ ਉਸ ਦਾ ਮੋਬਾਈਲ ਅਤੇ ਲੈਪਟਾਪ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟ ਮਾਰਟਮ ਰਿਪੋਰਟ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਇਸ ਦੇ ਨਾਲ ਹੀ ਇਸ ਕਤਲੇਆਮ ਨੂੰ ਲੈ ਕੇ ਪੱਛਮੀ ਬੰਗਾਲ ਸਮੇਤ ਪੂਰੇ ਦੇਸ਼ ਵਿੱਚ ਡਾਕਟਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਅਦਾਲਤ 'ਚ ਕਰਵਾਉਣ ਅਤੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਗੱਲ ਕੀਤੀ। SIT ਨੇ ਹਸਪਤਾਲ 'ਚ ਤਾਇਨਾਤ ਸਿਵਿਕ ਵਲੰਟੀਅਰ ਸੰਜੇ ਰਾਏ ਨੂੰ ਰਾਤ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਬਲੂਟੁੱਥ ਹੈੱਡਫੋਨ ਦੀ ਟੁੱਟੀ ਹੋਈ ਤਾਰ ਨਾਲ ਫੜਿਆ ਗਿਆ ਸੀ ਜੋ ਪੁਲਸ ਨੂੰ ਸੈਮੀਨਾਰ ਰੂਮ ਵਿਚ ਡਿੱਗਿਆ ਮਿਲਿਆ ਸੀ।
- PTC NEWS