Doctors Protest : ਸੂਬੇ ਭਰ ’ਚ ਡਾਕਟਰਾਂ ਦੀ ਹੜਤਾਲ, ਹਸਪਤਾਲ ਜਾਣ ਤੋਂ ਪਹਿਲਾਂ ਪੜ੍ਹੋ ਇਹ ਖਬਰ...
Doctors Protest : ਪੱਛਮੀ ਬੰਗਾਲ (ਕੋਲਕਾਤਾ ਰੇਪ ਕੇਸ) ਵਿੱਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਵਿਰੋਧ ਵਿੱਚ ਪੰਜਾਬ ਦੇ ਡਾਕਟਰਾਂ ਨੇ 16 ਅਗਸਤ ਨੂੰ ਹੜਤਾਲ ਦਾ ਐਲਾਨ ਕੀਤਾ ਹੈ। ਦੱਸ ਦੱਈਏ ਕਿ ਕੱਲ੍ਹ ਸੂਬੇ ਭਰ ਵਿੱਚ ਸਾਰੇ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ, ਜਦਕਿ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।
PCMSA ਪੰਜਾਬ ਨੇ ਸਮੂਹਿਕ ਤੌਰ ’ਤੇ ਲਿਆ ਫੈਸਲਾ
ਦੱਸ ਦਈਏ ਕਿ PCMSA ਪੰਜਾਬ ਨੇ ਡਾਕਟਰਾਂ ਦੀ ਹੜਤਾਲ ਦਾ ਫੈਸਲਾ ਸਮੂਹਿਕ ਤੌਰ ’ਤੇ ਲਿਆ ਹੈ। ਡਾਕਟਰਾਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕੱਲ੍ਹ ਸਾਰੇ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ, ਜਦਕਿ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਡਾਕਟਰਾਂ ਵੱਲੋਂ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਦੇਸ਼ ਭਰ ਦੇ ਡਾਕਟਰਾਂ ਵਿੱਚ ਗੁੱਸਾ
ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਕਰਕੇ ਕਤਲ ਦੇ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰਾਂ ਵਿੱਚ ਗੁੱਸਾ ਹੈ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ ਦੀ ਰਾਜਧਾਨੀ ਦੇ ਸਰਕਾਰੀ ਹਸਪਤਾਲ ਦੇ ਸੈਮੀਨਾਰ ਹਾਲ 'ਚ ਵੀਰਵਾਰ ਰਾਤ ਨੂੰ 32 ਸਾਲਾ ਔਰਤ ਦੀ ਅਰਧ ਨਗਨ ਲਾਸ਼ ਮਿਲੀ ਸੀ। ਜਿਸ ਤੋਂ ਬਾਅਦ ਡਾਕਟਰਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Monkeypox ਵਾਇਰਸ ਕਿੰਨਾ ਹੈ ਖ਼ਤਰਨਾਕ, WHO ਨੂੰ ਗਲੋਬਲ ਹੈਲਥ ਐਮਰਜੈਂਸੀ ਦਾ ਕਿਉਂ ਕਰਨਾ ਪਿਆ ਐਲਾਨ ? ਜਾਣੋ
- PTC NEWS