Punjab Weather Update: ਜਾਣੋ ਆਉਣ ਵਾਲੇ ਦਿਨਾਂ ’ਚ ਪੰਜਾਬ ਦਾ ਕਿਵੇਂ ਦਾ ਰਹੇਗਾ ਮੌਸਮ
Punjab Weather Update: ਪੰਜਾਬ 'ਚ ਅਗਸਤ ਦੇ ਮਹੀਨੇ ਮਾਨਸੂਨ ਦੀ ਬਰਸਾਤ ਜਾਰੀ ਹੈ। ਸੂਬੇ ਵਿੱਚ ਇਸ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ। ਨਮੀ ਵਾਲੀ ਗਰਮੀ ਅਤੇ ਤੇਜ਼ ਧੁੱਪ ਇਸ ਹਫਤੇ ਲੋਕਾਂ ਨੂੰ ਪਰੇਸ਼ਾਨ ਕਰੇਗੀ।
ਦੂਜੇ ਪਾਸੇ 10 ਅਗਸਤ ਤੋਂ ਮਾਨਸੂਨ ਦਰਮਿਆਨ ਪੱਛਮੀ ਗੜਬੜੀ ਮੁੜ ਸਰਗਰਮ ਹੋ ਰਿਹਾ ਹੈ, ਜਿਸ ਕਾਰਨ 13 ਅਗਸਤ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਆਮ ਬਾਰਿਸ਼ ਹੋਵੇਗੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 9 ਅਗਸਤ ਤੱਕ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਝੱਲਣੀ ਪੈ ਸਕਦੀ ਹੈ। 10 ਅਗਸਤ ਤੋਂ ਮਾਨਸੂਨ ਦਰਮਿਆਨ ਪੱਛਮੀ ਗੜਬੜੀ ਮੁੜ ਸਰਗਰਮ ਹੋ ਰਿਹਾ ਹੈ, ਜਿਸ ਕਾਰਨ 13 ਅਗਸਤ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ।
ਉੱਥੇ ਹੀ ਦੂਜੇ ਪਾਸੇ ਚੰਡੀਗੜ੍ਹ 'ਚ ਅਗਲੇ 3 ਦਿਨ ਮੌਸਮ ਖਰਾਬ ਰਹੇਗਾ। ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਤੱਕ ਸ਼ਹਿਰ 'ਚ ਬੱਦਲ ਛਾਏ ਰਹਿਣਗੇ। ਹਲਕੀ ਬਾਰਿਸ਼ ਹੋ ਸਕਦੀ ਹੈ, ਪਰ ਵਿਭਾਗ ਵੱਲੋਂ ਮੀਂਹ ਦੀ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਬੀਤੇ ਦਿਨ ਵੀ ਪੰਜਾਬ ਦੇ ਕਿਸੇ ਵੀ ਜ਼ਿਲੇ 'ਚ ਮੀਂਹ ਦਾ ਅਲਰਟ ਨਹੀਂ ਸੀ। ਪੰਜਾਬ ਵਿੱਚ ਇਸ ਹਫ਼ਤੇ ਵੀ ਮਾਨਸੂਨ ਦੇ ਸੁਸਤ ਰਹਿਣ ਦੀ ਸੰਭਾਵਨਾ ਹੈ ਅਤੇ ਮੀਂਹ ਆਮ ਨਾਲੋਂ ਘੱਟ ਹੋਵੇਗੀ। ਪਿਛਲੇ 24 ਘੰਟਿਆਂ ਦੌਰਾਨ ਕੁਝ ਜ਼ਿਲ੍ਹਿਆਂ ਵਿੱਚ ਹੀ ਮੀਂਹ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੋਟਾ 'ਚ ਸਿੱਖ ਵਿਦਿਆਰਥੀ ਦੀ ਮੌਤ ਦੇ ਇਲਜ਼ਾਮ 'ਚ ਸਹਿਪਾਠੀ, ਹੋਸਟਲ ਮਾਲਕ ਸਮੇਤ 6 ਲੋਕਾਂ 'ਤੇ ਮਾਮਲਾ ਦਰਜ
- PTC NEWS