ਰੈਪੋ ਦਰਾਂ 'ਚ ਬਦਲਾਅ ਪਿੱਛੋਂ ਜਾਣੋ ਐਫਡੀ, ਛੋਟੀਆਂ ਬਚਤ ਸਕੀਮਾਂ ਤੇ NSC 'ਤੇ ਕਿੰਨਾ ਮਿਲ ਰਿਹੈ ਵਿਆਜ
How many interest in saving schemes after change repo rate : ਭਾਰਤੀ ਰਿਜ਼ਰਵ ਬੈਂਕ ਨੇ ਹਾਲ ਹੀ ਵਿਚ ਰੈਪੋ ਦਰ ਵਿਚ 0.25 ਫ਼ੀਸਦੀ ਦਾ ਇਜ਼ਾਫਾ ਕੀਤਾ ਹੈ। ਬੈਂਕ ਲਗਾਤਾਰ ਰੈਪੋ ਦਰ ਵਿਚ ਇਜ਼ਾਫਾ ਕਰ ਰਿਹਾ ਹੈ। ਮਈ ਤੋਂ ਲੈ ਕੇ ਹੁਣ ਤੱਕ ਆਰਬੀਆਈ ਰੈਪੋ ਦਰ ਵਿਚ 2.50 ਫ਼ੀਸਦੀ ਦਾ ਵਾਧਾ ਕਰ ਚੁੱਕਾ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਆਰਬੀਆਈ ਦੇ ਰੈਪੋ ਦਰ ਵਧਾਉਣ ਤੋਂ ਬਾਅਦ ਬੈਂਕ ਨੇ ਐਫਡੀ ਦੀਆਂ ਦਰਾਂ ਵਿਚ ਵਾਧਾ ਕੀਤਾ ਹੈ।
ਕਈ ਬੈਂਕ ਸੀਨੀਅਰ ਸਿਟੀਜਨ ਨੂੰ 8.50 ਫ਼ੀਸਦੀ ਤੱਕ ਦੇ ਵਿਆਜ ਦੀ ਪੇਸ਼ਕਸ਼ ਕਰ ਰਹੇ ਹਨ। ਆਰਬੀਆਈ ਨੇ ਰੈਪੋ ਦਰ ਵਧਾਉਣ ਨਾਲ ਛੋਟੀਆਂ ਬਚਤ ਸਕੀਮਾਂ ਅਤੇ ਐਫਡੀ ਨਿਵੇਸ਼ ਲਈ ਪਹਿਲਾਂ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਬਣ ਗਈਆਂ ਹਨ। ਸਰਕਾਰ ਨੇ ਵੀ ਜਨਵਰੀ-ਮਾਰਚ 2023 ਤਿਮਾਹੀ ਲਈ ਕੁਝ ਛੋਟੀਆਂ ਬਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਵਿਚ ਇਜ਼ਾਫਾ ਕੀਤਾ ਹੈ।
ਇਥੇ ਐਸਬੀਆਈ, ਐਚਡੀਐਫਸੀ ਬੈਂਕ ਅਤੇ ਆਈਸੀਆਈਸਆਈ ਬੈਂਕ, ਪੀਪੀਐਫ, ਐਸਸੀਐਸਐਸ, ਪੀਓਟੀਡੀ, ਸੁਕੰਨਿਆ ਸਮ੍ਰਿਧੀ ਸਕੀਮ (SSP)ਦੀ ਜਮ੍ਹਾਂ ਉਤੇ ਮਿਲਣ ਵਾਲੇ ਵਿਆਜ ਬਾਰੇ ਦੱਸਿਆ ਜਾ ਰਿਹਾ ਹੈ। ਕੇਂਦਰੀ ਬਜਟ 2023 ਵਿਚ ਸੀਨੀਅਰ ਨਾਗਰਿਕਾਂ ਦੀ ਬਚਤ ਸਕੀਮ (SCSS) ਅਤੇ ਡਾਕਘਰ ਮਾਸਿਕ ਆਮਦਨ ਸਕੀਮ (POMIS) ਦੀ ਜਮ੍ਹਾਂ ਵਿਚ 50 ਫ਼ੀਸਦੀ ਦਾ ਵਾਧਾ ਕੀਤਾ ਹੈ।
ਸਟੇਟ ਬੈਂਕ ਆਫ ਇੰਡਆ (SBI)ਦੀ ਐਫਡੀ (fixed deposit) ਵਿਆਜ ਦਰਾਂ
ਐਸਬੀਾਈ ਨਿਯਮਿਤ ਨਾਗਰਿਕਾਂ ਲਈ 3 ਫ਼ੀਸਦੀ ਤੋਂ 6.75 ਤੇ ਸੀਨੀਅਰ ਨਾਗਰਿਕਾਂ ਲਈ 3.50 ਤੋਂ 7.25 ਫ਼ੀਸਦੀ ਦੇ ਵਿਚਕਾਰ ਵਿਆਜ ਦਰਾਂ ਦੇ ਰਿਹਾ ਹੈ। ਇਹ ਵਿਆਜ 7 ਦਿਨ ਤੋਂ ਲੈ ਕੇ 10 ਸਾਲ ਦੀ ਐਫਡੀ ਉਤੇ ਹੈ।
ਐਚਡੀਐਫਸੀ ਬੈਂਕ (HDFC) ਦੀ Fixed deposit ਦੀਆਂ ਦਰਾਂ
ਐਚਡੀਐਫਸੀ ਬੈਂਕ ਆਮ ਲੋਕਾਂ ਲਈ 7 ਫ਼ੀਸਦੀ ਤੱਕ ਦੀ ਵਿਆਜ ਦਰਾਂ ਅਤੇ ਸੀਨੀਅਰ ਨਾਗਰਿਕਾਂ ਲਈ (60 ਤੋਂ ਜ਼ਿਆਦਾ ਉਮਰ) ਲਈ 7.5 ਫ਼ੀਸਦੀ ਤੱਕ ਦੀਆਂ ਦਰਾਂ ਉਤੇ ਵਿਆਜ ਦੀ ਪੇਸ਼ਕਸ਼ ਦੇ ਰਿਹਾ ਹੈ। ਪੀਐਨਬੀ ਆਮ ਲੋਕਾਂ ਲਈ 7.75 ਫ਼ੀਸਦੀ ਤੱਕ ਦਾ ਵਿਆਜ ਦੇ ਰਿਹਾ ਹੈ।
ਆਈਸੀਆਈਸੀਆਈ (ICICI) ਬੈਂਕ ਦੀਆਂ ਵਿਆਜ ਦਰਾਂ
ਆਈਸੀਆਈਸੀਆਈ ਬੈਂਕ ਆਮ ਲੋਕਾਂ ਨੂੰ 7 ਫ਼ੀਸਦੀ ਅਤੇ ਸੀਨੀਅਰ ਨਾਗਰਿਕਾਂ ਨੂੰ 7.5 ਫੀਸਦੀ ਤੱਕ ਦਾ ਵਿਆਜ ਦੀ ਪੇਸ਼ਕਸ਼ ਦਾ ਰਿਹਾ ਹੈ। ਬੰਧਨ ਬੈਂਕ (Bandhan Bank) ਨੇ ਐਫਡੀ ਉਤੇ ਵਿਆਜ ਦਰਾਂ ਵਿਚ 25-20 ਆਧਾਰ ਅੰਕਾਂ ਦਾ ਇਜ਼ਾਫਾ ਕੀਤਾ ਹੈ। ਰਿਵਾਇਜ਼ ਐਫਡੀ ਦਰਾਂ 2 ਕਰੋੜ ਰੁਪਏ ਤੱਕ ਐਫਡੀ ਉਤੇ ਦਿੱਤੀ ਜਾ ਰਹੀ ਹੈ।
ਲਘੂ ਬਚਤ ਸਕੀਮਾਂ (small savings scheme)
ਲਘੂ ਬਚਤ ਸਕੀਮਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ। ਛੋਟੀਆਂ ਬਚਤ ਯੋਜਨਾਵਾਂ ਦੀਆਂ ਤਿੰਨ ਸ਼੍ਰੇਣੀਆਂ ਹਨ। ਸੇਵਿੰਗ ਡਿਪਾਜ਼ਿਟ, ਸੋਸ਼ਲ ਸਕਿਓਰਿਟੀ ਤੇ ਮਹੀਨਾਵਾਰ ਇਨਕਮ ਪਲਾਨ ਆਦਿ। ਸੇਵਿੰਗ ਡਿਪਾਜ਼ਿਟ ਵਿਚ 1-3 ਸਾਲ ਦੀ ਟਾਇਮ ਡਿਪਾਜ਼ਿਟ ਅਤੇ 5 ਸਾਲ ਦੀ ਰੇਕਰਿੰਗ ਡਿਪਾਜ਼ਿਟ ਸ਼ਾਮਲ ਹੈ। ਇਨ੍ਹਾਂ ਵਿਚ ਰਾਸ਼ਟਰੀ ਬਚਤ ਪ੍ਰਮਾਣਪੱਤਰ (NSC) ਅਤੇ ਕਿਸਾਨ ਪੱਤਰ (KVP) ਵਰਗੇ ਬਚਤ ਪ੍ਰਮਾਣ ਪੱਤਰ ਵੀ ਸ਼ਾਮਲ ਹਨ। ਸਮਾਜਿਕ ਸੁਰੱਖਿਆ ਯੋਜਨਾਵਾਂ ਵਿਚ ਜਨਤਕ ਭਵਿੱਖ ਨਿਧੀ (PPF), ਸੁਕੰਨਿਆ ਸਮ੍ਰਿਧੀ ਖਾਤਾ ਅਤੇ ਸੀਨੀਅਰ ਨਾਗਰਿਕ ਬਚਤ ਯੋਜਨਾ ਸ਼ਾਮਲ ਹੈ। ਮਹੀਨਾਵਾਰ ਆਮਦਨ ਯੋਜਨਾ ਵਿਚ ਮਾਸਿਕ ਤਨਖਾਹ ਯੋਜਨਾ ਵਿਚ ਮਾਸਕ ਆਮਦਨ ਖਾਤਾ ਸ਼ਾਮਿਲ ਹੈ।
ਇਹ ਹਨ ਵਿਆਜ ਦਰਾਂ
1 ਸਾਲ ਦਾ ਪੋਸਟ ਆਫਿਸ ਟਾਇਮ ਡਿਪਾਜ਼ਿਟ : 6.5 ਫ਼ੀਸਦੀ
2 ਸਾਲ ਦਾ ਪੋਸਟ ਆਫਿਸ ਟਾਇਮ ਡਿਪਾਜ਼ਿਟ : 6.8 ਫ਼ੀਸਦੀ
3 ਸਾਲ ਦਾ ਪੋਸਟ ਆਫਿਸ ਟਾਇਮ ਡਿਪਾਜ਼ਿਟ : 6.9 ਫ਼ੀਸਦੀ
5 ਸਾਲ ਦਾ ਪੋਸਟ ਆਫਿਸ ਟਾਇਮ ਡਿਪਾਜ਼ਿਟ : 7.0 ਫ਼ੀਸਦੀ
ਰਾਸ਼ਟਰੀ ਬਚਤ ਪ੍ਰਮਾਣ ਪੱਤਰ (NSC):7.0 ਫ਼ੀਸਦੀ
ਕਿਸਾਨ ਵਿਕਾਸ ਪੱਤਰ : 7.2 ਫ਼ੀਸਦੀ
ਜਨਤਕ ਭਵਿੱਖ ਨਿਧੀ (PPF): 7.1 ਫ਼ੀਸਦੀ
ਸੁਕੰਨਿਆ ਸਮ੍ਰਿਧੀ ਖਾਤਾ : 7.6 ਫ਼ੀਸਦੀ
ਸੀਨੀਅਰ ਸਿਟੀਜਨ ਸੇਵਿੰਗ ਯੋਜਨਾ : 8.0 ਫ਼ੀਸਦੀ
ਮੰਥਲੀ ਇਨਕਮ ਸੇਵਿੰਗ ਸਕੀਮ : 7.1 ਫ਼ੀਸਦੀ
- PTC NEWS