Side Effects Of Eating Too Much Protein: ਪ੍ਰੋਟੀਨ ਸਰੀਰ ਲਈ ਸਭ ਤੋਂ ਮਹੱਤਵਪੂਰਨ ਪੌਸ਼ਟਿਕ ਤੱਤਾਂ 'ਚੋ ਇੱਕ ਹੈ, ਜਿਸ ਨੂੰ ਮਾਹਿਰਾਂ ਵਲੋਂ ਹਮੇਸ਼ਾ ਆਪਣੀ ਖੁਰਾਕ 'ਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਦਸ ਦਈਏ ਕਿ ਇਹ ਮਾਸਪੇਸ਼ੀ ਦੇ ਵਾਧੇ ਤੋਂ ਲੈ ਕੇ ਭਾਰ ਘਟਾਉਣ ਅਤੇ ਹਾਰਮੋਨ ਰੈਗੂਲੇਸ਼ਨ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ ਕਿਉਂਕਿ ਇਹ ਅਮੀਨੋ ਐਸਿਡ ਦਾ ਇੱਕ ਹਿੱਸਾ ਹੈ ਜੋ ਸਰੀਰ 'ਚ ਟੁੱਟਣ ਦੇ ਨਾਲ ਹੀ ਮਾਸਪੇਸ਼ੀਆਂ ਨੂੰ ਬਾਲਣ ਪ੍ਰਦਾਨ ਕਰਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਵੈਸੇ ਤਾਂ ਜੇਕਰ ਤੁਸੀਂ ਬਹੁਤ ਜ਼ਿਆਦਾ ਪ੍ਰੋਟੀਨ ਦਾ ਸੇਵਨ ਕਰ ਰਹੇ ਹੋ ਤਾਂ ਇਹ ਤੁਹਾਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ।
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਅਕਸਰ ਲੋਕ ਘੱਟ ਸਮੇਂ 'ਚ ਭਾਰ ਘਟਾਉਣ ਲਈ ਜਾਂ ਬਾਡੀ ਬਿਲਡਿੰਗ ਲਈ ਹਾਈ ਪ੍ਰੋਟੀਨ ਵਾਲੀ ਡਾਈਟ ਲੈਣਾ ਸ਼ੁਰੂ ਕਰ ਦਿੰਦੇ ਹਨ। ਦੱਸ ਦਈਏ ਕਿ ਜੇਕਰ ਤੁਸੀਂ ਵੀ ਅਜਿਹਾ ਕਰ ਰਹੇ ਹੋ ਤਾਂ ਤੁਸੀਂ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹੋ। ਤਾਂ ਆਉਂ ਜਾਣਦੇ ਹਾਂ ਲੋੜ ਤੋਂ ਜ਼ਿਆਦਾ ਪ੍ਰੋਟੀਨ ਖਾਣ ਦੇ ਕੀ ਨੁਕਸਾਨ ਹੁੰਦੇ ਹਨ।
ਲੋੜ ਤੋਂ ਜ਼ਿਆਦਾ ਪ੍ਰੋਟੀਨ ਖਾਣ ਦੇ ਨੁਕਸਾਨ
ਭਾਰ ਵਧਣਾ :
ਜਿਵੇਂ ਤੁਹਾਨੂੰ ਦੱਸਿਆ ਹੈ ਕਿ ਅੱਜਕਲ੍ਹ ਜ਼ਿਆਦਾਤਰ ਲੋਕ ਬਾਡੀ ਬਿਲਡਿੰਗ ਜਾਂ ਤੇਜ਼ੀ ਨਾਲ ਭਾਰ ਘਟਾਉਣ ਲਈ ਲੋੜ ਤੋਂ ਵੱਧ ਪ੍ਰੋਟੀਨ ਦਾ ਸੇਵਨ ਕਰ ਰਹੇ ਹਨ। ਦਸ ਦਈਏ ਕਿ ਅਜਿਹਾ ਕਰਨ ਨਾਲ ਭਾਰ ਘੱਟਣ ਦੀ ਬਜਾਏ ਵਧਣ ਲੱਗਦਾ ਹੈ। ਕਿਉਂਕਿ ਪ੍ਰੋਟੀਨ ਦਾ ਜ਼ਿਆਦਾ ਸੇਵਨ ਕਰਨ ਨਾਲ ਕੈਲੋਰੀ ਵੀ ਵਧਦੀ ਹੈ, ਅਜਿਹੇ 'ਚ ਜੇਕਰ ਕਸਰਤ 'ਚ ਥੋੜ੍ਹੀ ਜਿਹੀ ਵੀ ਢਿੱਲ-ਮੱਠ ਕੀਤੀ ਜਾਵੇ ਤਾਂ ਸਰੀਰ 'ਚ ਮੌਜੂਦ ਵਾਧੂ ਪ੍ਰੋਟੀਨ ਚਰਬੀ ਦੇ ਰੂਪ 'ਚ ਜਮ੍ਹਾ ਹੋਣ ਲੱਗਦਾ ਹੈ। ਜਿਸ ਦਾ ਮਤਲਬ ਹੈ ਕਿ ਸਰੀਰ 'ਚ ਮੌਜੂਦ ਪ੍ਰੋਟੀਨ ਦੀ ਵਰਤੋਂ ਨਹੀਂ ਹੁੰਦੀ ਅਤੇ ਭਾਰ ਘਟਣ ਦੀ ਬਜਾਏ ਵਧਣ ਲੱਗਦਾ ਹੈ।
ਗੁਰਦਿਆਂ ਲਈ ਨੁਕਸਾਨਦੇਹ :
ਪ੍ਰੋਟੀਨ ਦੀ ਜ਼ਿਆਦਾ ਮਾਤਰਾ ਵੀ ਕਿਡਨੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਜਿਸ ਨਾਲ ਗੁਰਦਿਆਂ 'ਤੇ ਵਾਧੂ ਭਾਰ ਵਧਦਾ ਹੈ। ਦਸ ਦਈਏ ਕਿ ਨਾਲ ਹੀ ਕਿਡਨੀ 'ਚ ਪ੍ਰੋਟੀਨ ਦੇ ਜਮ੍ਹਾ ਹੋਣ ਨਾਲ ਪੇਟ ਦੇ ਅੰਦਰ ਜ਼ਿਆਦਾ ਤੇਜ਼ਾਬ ਵਾਲਾ ਮਾਹੌਲ ਬਣ ਜਾਂਦਾ ਹੈ, ਜਿਸ ਕਾਰਨ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਣਾ ਜਾਂ ਗੁਰਦੇ 'ਚ ਪੱਥਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹੱਡੀਆਂ ਲਈ ਨੁਕਸਾਨਦੇਹ :
ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜੋ ਲੋਕ ਲੋੜ ਤੋਂ ਜ਼ਿਆਦਾ ਪ੍ਰੋਟੀਨ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀਆਂ ਹੱਡੀਆਂ ਬਹੁਤ ਕਮਜ਼ੋਰ ਪਾਈਆਂ ਜਾਂਦੀਆਂ ਹਨ। ਕਿਉਂਕਿ ਪ੍ਰੋਟੀਨ ਜ਼ਿਆਦਾ ਹੋਣ ਕਾਰਨ ਸਰੀਰ 'ਚੋਂ ਕੈਲਸ਼ੀਅਮ ਪਿਸ਼ਾਬ ਰਾਹੀਂ ਬਾਹਰ ਆਉਣ ਲੱਗਦਾ ਹੈ, ਜਿਸ ਕਾਰਨ ਹੱਡੀਆਂ ਤੇਜ਼ੀ ਨਾਲ ਕਮਜ਼ੋਰ ਹੋਣ ਲੱਗਦੀਆਂ ਹਨ। ਅਜਿਹੇ 'ਚ ਤੁਹਾਨੂੰ ਓਸਟੀਓਪੋਰੋਸਿਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਿਲ ਦੀਆਂ ਸਮੱਸਿਆਵਾਂ ਦਾ ਖਤਰਾ :
ਮਾਹਿਰਾਂ ਮੁਤਾਬਕ ਜ਼ਿਆਦਾ ਪ੍ਰੋਟੀਨ ਨਾੜੀਆਂ 'ਚ ਪਲੇਕ ਬਣਾਉਣ ਦਾ ਕਾਰਨ ਬਣਦਾ ਹੈ, ਜੋ ਦਿਲ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ। ਦਸ ਦਈਏ ਕਿ ਇਹ ਤਖ਼ਤੀ ਹੌਲੀ-ਹੌਲੀ ਨਾੜੀਆਂ ਦੇ ਅੰਦਰਲੇ ਹਿੱਸਿਆਂ 'ਚ ਖੂਨ ਦੇ ਸੰਚਾਰ ਨੂੰ ਪ੍ਰਭਾਵਿਤ ਕਰਨ ਲੱਗਦੀ ਹੈ, ਜਿਸ ਨਾਲ ਦਿਲ ਦਾ ਦੌਰਾ, ਦਿਲ ਦੀ ਅਸਫਲਤਾ ਅਤੇ ਸਟ੍ਰੋਕ ਵਰਗੀਆਂ ਘਾਤਕ ਬਿਮਾਰੀਆਂ ਹੋ ਜਾਂਦੀਆਂ ਹਨ।
ਕਬਜ਼ ਦੀ ਸਮੱਸਿਆ ਦਾ ਕਾਰਨ :
ਦਸ ਦਈਏ ਕਿ ਹਾਈ ਪ੍ਰੋਟੀਨ ਵਾਲੀ ਖੁਰਾਕ ਦਾ ਸੇਵਨ ਕਰਨ 'ਤੇ ਵਿਅਕਤੀ ਨੂੰ ਕਬਜ਼ ਸਮੇਤ ਪਾਚਨ ਸੰਬੰਧੀ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਨਾਲ ਹੀ ਇਸ ਤਰ੍ਹਾਂ ਦੀ ਖੁਰਾਕ ਨਾਲ ਪੇਟ 'ਚ ਸੋਜ ਵੀ ਆ ਸਕਦੀ ਹੈ। ਵੈਸੇ ਤਾਂ ਜ਼ਿਆਦਾ ਪ੍ਰੋਟੀਨ ਦਾ ਸੇਵਨ ਕਰਨ ਨਾਲ ਸਰੀਰ 'ਚ ਡੀਹਾਈਡ੍ਰੇਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਜਿਸ ਕਾਰਨ ਕਬਜ਼ ਹੋ ਜਾਂਦੀ ਹੈ।
-